Friday, March 29, 2024

ਪ੍ਰੋ: ਹਰਮਹਿੰਦਰ ਸਿੰਘ ਬੇਦੀ ਨੇ ਚੌਥੇ ਕਾਵਿ ਸੰਗ੍ਰਹਿ ਦੀ ਕੀਤੀ ਘੁੰਡ ਚੁਕਾਈ

ਪ੍ਰੋ: ਬੇਦੀ ਨੂੰ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਆ ਜਾਵੇਗਾ – ਸੋਨੀ
ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਐਸ.ਐਲ ਭਵਨ ਸਕੂਲ ਵਿਖੇ ਡਾ: ਹਰਮਹਿੰਦਰ PUNJ1401201805ਸਿੰਘ ਬੇਦੀ ਸਾਬਕਾ ਮੁਖੀ ਹਿੰਦੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੌਥੇ ਕਾਵਿ ਸੰਗ੍ਰਹਿ ‘ਔਰ ਕਹਾਂ’ ਦੀ ਘੁੰਡ ਚੁਕਾਈ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਛੇਤੀ ਹੀ ਡਾ. ਬੇਦੀ ਨੂੰ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ ਕਰੇਗੀ।
     ਸੋਨੀ ਵਲੋਂ ਐਸ.ਐਲ ਭਵਨ ਸਕੂਲ ਵਿਖੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ।ਸੋਨੀ ਨੇ ਦੱਸਿਆ ਕਿ ਪ੍ਰੋ: ਬੇਦੀ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ ਅਤੇ ਹੁਣ ਪ੍ਰੋ: ਬੇਦੀ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਵਜੋਂ ਵੀ ਕੰਮ ਕਰ ਰਹੇ ਹਨ।ਸੋਨੀ ਨੇ ਦੱਸਿਆ ਕਿ ਪ੍ਰੋ: ਬੇਦੀ ਬਹੁਤ ਹੀ ਨੇਕ ਇਨਸਾਨ ਹਨ ਅਤੇ 100 ਤੋਂ ਵੱਧ ਵਿਦਿਆਰਥੀਆਂ ਨੂੰ ਆਪਣੇ ਨਿਰਦੇਸ਼ਨ ਤਹਿਤ ਪੀ.ਐਚ.ਡੀ ਵੀ ਕਰਵਾ ਚੁੱਕੇ ਹਨ।ਸੋਨੀ ਨੇ ਦੱਸਿਆ ਕਿ ਪ੍ਰੋ. ਬੇਦੀ ਵੱਲੋਂ 75 ਤੋਂ ਵੱਧ ਪੁਸਤਕਾਂ ਲਿਖੀਆਂ ਹਨ, ਜਿੰਨਾਂ ਵਿੱਚ ਵਿਸ਼ੇਸ਼ ਜੀਵਨ ਦਰਸ਼ਨ ਦੀ ਝਲਕ ਨਜ਼ਰ ਆਉਂਦੀ ਹੈ।
     ਇਸ ਮੌਕੇ ਪ੍ਰੋ: ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਨੇ ਐਸ.ਐਲ ਭਵਨ ਦੇ ਚੇਅਰਮੈਨ ਅਵਿਨਾਸ਼ ਮਹਿੰਦਰੂ ਨੂੰ ਸਮਰਪਿਤ ਕੀਤੀ ਹੈ, ਕਿਉਂਕਿ ਉਨ੍ਹਾਂ ਨੇ ਬਹੁਤ ਕੁੱਝ ਮਹਿੰਦਰੂ ਪਾਸੋਂ ਸਿਖਿਆ ਹੈ।ਉਨ੍ਹਾਂ ਦੀ ਧਰਮਪਤਨੀ ਡਾ: ਗੁਰਨਾਮ ਬੇਦੀ ਵੱਲੋਂ ਪ੍ਰੋ: ਬੇਦੀ ਵਲੋਂ ਲਿਖੀ ਗਈ ਪੁਸਤਕ ਬਾਰੇ ਜਾਣਕਾਰੀ ਦਿੱਤੀ।ਐਸ.ਐਲ ਭਵਨ ਸਕੂਲ ਦੇ ਚੇਅਰਮੈਨ ਅਵਿਨਾਸ਼ ਮਹਿੰਦਰੂ ਵੱਲੋਂ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਅਤੇ ਪ੍ਰੋ: ਬੇਦੀ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਸਨਮਾਨ ਵੀ ਕੀਤਾ ਗਿਆ ।
     ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸੁਧਾ ਜਤਿੰਦਰ ਮੁਖੀ ਹਿੰਦੀ ਵਿਭਾਗ ਜੀ.ਐਨ.ਡੀ.ਯੂ, ਅਨਿਲ ਸਿੰਗਲ ਵਾਇਸ ਚੇਅਰਮੈਨ ਐਸ.ਐਲ ਭਵਨ ਸਕੂਲ, ਡਾ: ਅਨੀਤਾ ਭੱਲਾ ਪ੍ਰਿੰਸੀਪਲ, ਡਾ: ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ:ਏ:ਵੀ: ਕਾਲਜ, ਪਿ੍ਰੰਸੀਪਲ ਪੀ:ਕੇ:ਸ਼ਰਮਾ ਹਿੰਦੂ ਕਾਲਜ, ਸ੍ਰੀਮਤੀ ਨੀਰਾ ਸ਼ਰਮਾ ਪ੍ਰਿੰਸੀਪਲ ਡੀ.ਏ.ਵੀ ਸਕੂਲ, ਸ੍ਰੀਮਤੀ ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ, ਸੁਦਰਸ਼ਨ ਕਪੂਰ, ਵਰਿੰਦਰ ਭਾਟੀਆ, ਪ੍ਰੋ: ਲੂੰਬਾ, ਹਰਦੇਵ ਸਿੰਘ ਤੋਂ ਇਲਾਵਾ ਸਿਖਿਆ ਜਗਤ ਦੀਆਂ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply