Thursday, April 18, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਰਲੀਜ਼

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਨਵੇਂ ਸਾਲ ਦਾ PUNJ1401201806ਵਾਲ ਕੈਲੰਡਰ ਰਲੀਜ਼ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀ ਜਿਥੇ ਕਲਾਸ ਰੂਮ ਵਿਚ ਸਿਖਿਆ ਪ੍ਰਾਪਤ ਕਰਦੇ ਹਨ, ਉਥੇ ਉਨ੍ਹਾਂ ਨੂੰ ਸੈਲਫ ਸਟੱਡੀ ਨੂੰ ਵੀ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਵਰ੍ਹੇ ਤੋਂ ਵਿਦਿਆਰਥੀ ਸੈਲਫ ਸਟੱਡੀ ਨੂੰ ਆਪਣਾ ਮੂਲ ਮੰਤਰ ਬਣਾ ਲੈਣ ਜੋ ਕਿ ਉਨ੍ਹਾਂ ਦੇ ਭਵਿੱਖ ਵਿਚ ਵੀ ਸਹਾਈ ਹੋਵੇਗਾ।ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀਆਂ ਵਿੱਚ ਸੱਭ ਤੋਂ ਜ਼ਿਆਦਾ ਘਾਟ ਇਸ ਗੱਲ ਦੀ ਹੈ ਕਿ ਉਹ ਸੈਲਫ ਸਟੱਡੀ ਤੋਂ ਬਹੁਤ ਦੂਰ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਭਵਿੱਖ ਵਿਚ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹ ਯੂਨੀਵਰਸਿਟੀ ਦੇ ਫੋਟੋਗ੍ਰਾਫੀ ਕਲੱਬ ਦੇ ਵਿਦਿਆਰਥੀਆਂ ਦੀਆਂ ਫੋਟੋਗ੍ਰਾਫਜ਼ ਨਾਲ ਲੋਕ ਸੰਪਰਕ ਵਿਭਾਗ ਰਾਹੀਂ ਤਿਆਰ ਕੀਤੇ ਨਵੇਂ ਸਾਲ ਦੇ ਕੈਲ਼ੰਡਰ ਦੇ ਰਿਲੀਜ਼ ਸਮਾਰੋਹ ਮੌਕੇ ਵਿਚਾਰ ਪੇਸ਼ ਕਰ ਰਹੇ ਸਨ। ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਵੱਲੋਂ 6 ਪੇਜ਼ ਅਤੇ 12 ਵੱਖ ਵੱਖ ਮਹੀਨਿਆਂ ਦਾ ਇਹ ਕੈਲੰਡਰ ਜਾਰੀ ਕੀਤਾ ਗਿਆ ਹੈ ਜੋ ਕਿ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ ਸਪਾਂਸਰ ਹੈ।
ਫੋਟੋਗ੍ਰਾਫੀ ਕਲੱਬ ਦੇ ਇੰਚਾਰਜ, ਡਾ. ਅਸ਼ਵਨੀ ਲੁਥਰਾ ਨੇ ਦੱਸਿਆ ਕਿ ਕਲੱਬ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਨਾਲ ਇਸ ਕੈਲੰਡਰ ਨੂੰ ਤਿਆਰ ਕਰਨ ਵਿਚ ਆਪਣਾ ਯੋਗਦਾਨ ਪਾਇਆ ਹੈ ਅਤੇ ਅਗਲੇ ਸਾਲ ਦੇ ਕੈਲੰਡਰ ਦੀ ਜ਼ਿੰਮੇਵਾਰੀ ਵੀ ਕਲੱਬ ਨੂੰ ਸੌਂਪੀ ਗਈ ਹੈ ਜੋ ਕਿ ਜੀ.ਐਨ.ਡੀ.ਯੂ ਵਾਈਲਡ ਲਾਈਫ ‘ਤੇ ਆਧਾਰਤ ਹੋਵੇਗਾ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply