Friday, March 29, 2024

ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ ਦਾਖਲਾ ਟੈਸਟ 19 ਜਨਵਰੀ ਨੂੰ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਿਉਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਅਰਥ ਸਾਇੰਸ GNDUਓਲੰਪਿਆਡ-2019 ਲਈ ਦਾਖਲਾ ਟੈਸਟ 19 ਜਨਵਰੀ 2019 ਨੂੰ ਸਵੇਰੇ 10.30 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੈਕਚਰ ਥਿਏਟਰ ਕੰਪਲੈਕਸ ਵਿਚ ਕਰਵਾਇਆ ਜਾ ਰਿਹਾ ਹੈ।ਇਹ ਟੈਸਟ 90 ਮਿੰਟ ਦਾ ਹੋਵੇਗਾ, ਜਿਸ ਵਿਚ 100 ਬਹੁ ਚੋਣ ਸਵਾਲ ਹੋਣਗੇ। ਟੈਸਟ ਸੈਂਟਰ ਦੇ ਇੰਚਾਰਜ ਪ੍ਰੋਫੈਸਰ ਅਵਿਨਾਸ਼ ਕੌਰ ਨਾਗਪਾਲ, ਬੋਟੈਨੀਕਲ ਐਂਡ ਇਨਵਾਈਰਮੈਂਟਲ ਸਾਇੰਸਜ਼ ਨੇ ਜਾਣਕਾਰੀ ਦਿੰਂਦਿਆਂ ਦੱਸਿਆ ਕਿ ਇਸ ਟੈਸਟ ਵਿੱਚ ਪੰਜਾਬ ਦੇ ਨੌਵੀਂ, ਦਸਵੀਂ ਅਤੇ ਗਿਆਰਵੀਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਭਾਗ ਲੈਣ ਗਏ।ਟੈਸਟ ਦੀ ਮੈਰਿਟ ਅਨੁਸਾਰ ਚੁਣੇ ਗਏ 30 ਵਿਦਿਆਰਥੀ ਮਈ 2019 ਵਿਚ 25 ਦਿਨ ਦੇ ਸਿਖਲਾਈ ਕੈਂਪ ਵਿਚ ਹਿੱਸਾ ਲੈਣਗੇ।ਸਿਖਰ ਦੇ ਚਾਰ ਵਿਦਿਆਰਥੀ ਦੱਖਣੀ ਕੋਰੀਆ ਦੇ ਦਾਏਗੁ ਸ਼ਹਿਰ ਵਿੱਚ 13ਵੇਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply