Saturday, April 20, 2024

ਜੀਵਨ ਬੀਮਾ ਨਿਗਮ ਵਲੋਂ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਹੋਣਹਾਰ ਬੱਚਿਆਂ ਦਾ ਸਨਮਾਨ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)  – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. PUNJ1401201813ਅੰਜ਼ਨਾ ਗੁਪਤਾ ਦੀ ਪ੍ਰਧਾਨਗੀ `ਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਜੀਵਨ ਬੀਮਾ ਨਿਗਮ ਵਲੋਂ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਬਰਾਂਚ ਮੈਨਜਰ ਐਸ.ਕੇ ਸ਼ਰਮਾ ਅਤੇ ਸਲਾਹਕਾਰ ਕਿਰਨ ਕੁਮਾਰ ਸ਼ਰਮਾ ਵਲੋਂ 2017-8 ਦੌਰਾਨ ਚੰਗੇ ਨੰਬਰਾਂ ਨਾਲ ਉਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਨੌਵੀਂ ਅਤੇ ਦੱਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ, ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਆ ਗਿਆ।
    ਇਸ ਸਮੇਂ ਪਿ੍ਰੰਸੀਪਲ ਡਾ. ਅੰਜ਼ਨਾ ਗੁਪਤਾ ਨੇ ਜਿਥੇ ਸਨਮਾਨੇ ਗਏ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ, ਉਥੇ ਉਨਾਂ ਨੇ ਹੋਰਨਾਂ ਨੂੰ ਦ੍ਰਿੜ ਨਿਸਚੇ, ਮਿਹਨਤ ਤੇ ਲਗਨ ਨਾਲ ਪੜਾਈ ਕਰਕੇ ਅਗੇ ਵਧਣ ਦੀ ਪ੍ਰੇਰਣਾ ਕੀਤੀ।ਉਨਾਂ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ।ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਮਹਿਮਾਨਾਂ ਨੂੰ ਸਕੂਲ ਕੰਪਲੈਕਸ ਵਿੱਚ ਪਹੁੰਚਣ `ਤੇ ਜੀ ਆਇਆ ਆਖਿਆ ਅਤੇ ਡਾਂਸ ਪੇਸ਼ ਕਰ ਕੇ ਸਾਰਿਆਂ ਦਾ ਮਨੋਰੰਜਨ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply