Friday, April 19, 2024

ਅਦਿਤੀ ਗੁਪਤਾ ਨੇ ਯੂ.ਜੀ.ਸੀ ਕੰਪਿਊਟਰ ਸਾਇੰਸ ਨੈਟ ਅਤੇ ਜੇ.ਆਰ.ਐਫ ਪ੍ਰੀਖਿਆ ਕੀਤੀ ਪਾਸ

ਯੂ.ਜੀ.ਸੀ ਵੱਲੋਂ ਪੀ.ਐੱਚ.ਡੀ ਲਈ ਮਿਲਿਆ ਵਜੀਫ਼ਾ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਜਗਦੀਫ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਤੋਂ ਪੜ੍ਹ ਚੁੱਕੀ ਹੋਣਹਾਰ ਵਿਦਿਆਰਥਣ ਕੁਮਾਰੀ ਅਦਿਤੀ aaਗੁਪਤਾ ਨੇ ਯੂ.ਜੀ.ਸੀ ਕੰਪਿਊਟਰ ਸਾਇੰਸ ਅਤੇ ਜੇ.ਆਰ.ਐਫ ਦੀ ਪ੍ਰੀਖਿਆ ਵਿੱਚ ਪਹਿਲੀ ਵਾਰ ਹੀ 99.9484 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਉਸ ਨੂੰ ਯੂ.ਜੀ.ਸੀ ਵੱਲੋਂ ਪੀ.ਐੱਚ.ਡੀ ਲਈ ਵਜੀਫ਼ਾ ਮਿਲਿਆ  ਹੈ।
ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਪ੍ਰਤਿਭਾਸ਼ਾਲੀ ਸਪੁੱਤਰੀ ਕੁਮਾਰੀ ਅਦਿਤੀ ਗੁਪਤਾ ਸ਼ੁਰੂ ਤੋਂ ਹੀ ਬਹੁਤ  ਤੇਜੱਸਵੀ ਅਤੇ ਹਰਫਨ ਮੌਲਾ ਰਹੀ ਹੈ।ਦੱਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਸੀ.ਬੀ.ਐਸ.ਈ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਉਸ ਨੇ ਡੀ.ਏ.ਵੀ ਇੰਜੀਨੀਅਰਿੰਗ ਕਾਲਜ ਜਲੰਧਰ ਤੋਂ ਬੀ.ਟੈਕ ਅਤੇ ਐੱਮ.ਟੈਕ ਕੰਪਿਊਟਰ ਸਾਇੰਸ ਦੀ ਪ੍ਰੀਖਿਆ ਯੂਨੀਵਰਸਿਟੀ ਦੀ ਮੈਰਿਟ ਸ਼੍ਰੇ਼ਣੀ ਵਿੱਚ ਪਾਸ ਕੀਤੀ।ਉਸ ਨੂੰ ਨੈਪਟਲ ਆਨਲਾਈਨ ਸਰਟੀਫਿਕੇਸ਼ਨ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਾਰਨ ਮੈਰਿਟ ਪ੍ਰਮਾਣ ਪੱਤਰ ਪ੍ਰਾਪਤ ਹੋਇਆ। ਅਦਿਤੀ ਨੇ ਜੀ.ਆਰ.ਆਈ ਦੀ ਪ੍ਰੀਖਿਆ ਵੀ ਬਹੁਤ ਵਧੀਆ ਅੰਕਾਂ ਨਾਲ ਪਾਸ ਕੀਤੀ ਹੈ।
ਕੁਮਾਰੀ ਅਦਿਤੀ ਗੁਪਤਾ ਆਪਣੀ ਯੋਗਤਾ ਸਕਦਾ ਹੀ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨਾਲ ਵੀ ਵਾਰਤਾਲਾਪ ਕਰ ਚੁੱਕੀ ਹੈ।ਆਰੀਆ ਵਿੱਦਿਆ ਸਭਾ ਵਲੋਂ ਆਯੋਜਿਤ ਰਾਸ਼ਟਰੀ ਪੱਧਰ ਦੀ ਧਰਮ ਸਿੱਖਿਆ ਪ੍ਰਤੀਯੋਗਤਾ ਵਿੱਚ ਉੱਤਮ ਪ੍ਰਦਰਸ਼ਨ ਦੇ ਸਿੱਟੇ ਵਜੋਂ ਉਹ ਭਾਰਤ ਯਾਤਰਾ ਲਈ ਚੁਣੀ ਗਈ।ਰਾਸ਼ਟਰੀ ਵਿਗਿਆਨ ਮੇਲਾ ਖੋਜ ਵਿੱਚ ‘ਨਿਬੰਧ ਲੇਖਣ’ ਵਿੱਚ ਰਾਸ਼ਟਰੀ ਪੱਧਰ ’ਤੇ ਉਸਨੇ ਪ੍ਰਥਮ ਪੁਰਸਕਾਰ ਪ੍ਰਾਪਤ ਕੀਤਾ । ਬਾਲ ਦਿਵਸ ਦੇ ਮੌਕੇ ‘ਤੇ ਅੰਮ੍ਰਿਤਸਰ ਸਹੋਦਯਾ ਸਕੂਲਜ਼ ਵੱਲੋਂ ਉਸਨੂੰ ‘ਸਰਵ-ਸ਼੍ਰੇਸ਼ਠ ਵਿਦਿਆਰਥਣ’ ਦਾ ਪੁਰਸਕਾਰ ਦਿੱਤਾ ਗਿਆ ।
ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸ਼ਾਨਦਾਰ ਉਪਲੱਬਧੀਆਂ ਹਾਸਲ ਕੀਤੀਆਂ।2010 ਵਿੱਚ ਸੀ.ਬੀ.ਐਸ.ਈ ਕਲੱਸਟਰ ਟੇਬਲ ਟੈਨਿਸ, ਪੰਜਾਬ ਸਕੂਲ ਜਿ਼ਲ੍ਹਾ ਪੱਧਰੀ ਟੇਬਲ ਟੈਨਿਸ ਪ੍ਰਤੀਯੋਗਤਾ ਵਿੱਚ ਜੇਤੂ  ਰਹੀ ।ਉਸ ਨੇ 2009 ਵਿੱਚ ਮਹਾਤਮਾ ਹੰਸਰਾਜ ਟੇਬਲ ਟੈਨਿਸ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ 2009 ਵਿੱਚ ਰਾਸ਼ਟਰੀ ਪੱਧਰ ’ਤੇ ਸ਼ਤਰੰਜ ਪ੍ਰਤੀਯੋਗਤਾ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ।
ਵਿਦਿਆਰਥੀ ਜੀਵਨ ਵਿੱਚ ਉਸ ਨੇ ਸਕੂਲ ਪੱਧਰ ’ਤੇ ਅਤੇ ਕਾਲਜ ਪੱਧਰ ’ਤੇ ਹੋਣ ਵਾਲੀਆਂ ਭਾਸ਼ਣ ਪ੍ਰਤੀਯੋਗਤਾ, ਵਾਦ-ਵਿਵਾਦ ਪ੍ਰਤੀਯੋਗਤਾ ਅਤੇ ਹੋਰ ਅਨੇਕਾਂ ਮੁਕਾਬਲਿਆਂ ਵਿੱਚ ਵੀ ਅਨੇਕਾਂ ਇਨਾਮ ਜਿੱਤੇ।ਵਿਲੱਖਣ ਬੁੱਧੀ ਦੀ ਮਾਲਕ ਇਹ ਹੋਣਹਾਰ, ਹੋਣਹਾਰ ਬੇਟੀ ਨੂੰ ਨੈਟ ਵਰਕਿੰਗ ਅਤੇ ਹਾਰਡਵੇਅਰ ਦਾ ਡੂੰਘਾ ਗਿਆਨ ਹੈ।ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਇਹ ਡੂੰਘੀ ਦਿਲਚਸਪੀ ਰੱਖਦੀ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ।ਅਦਿਤੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਦ੍ਰਿੜ ਇਰਾਦੇ ਨਾਲ ਅੱਗੇ ਵੱਧਦੇ ਹੋਏ ਸਮਾਜ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਰਹੀ ਹੈ ।
ਡੀ.ਏ.ਵੀ ਪ੍ਰਬੰਧਕੀ ਕਮੇਟੀ ਦਿੱਲੀ ਦੇ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ, ਜੇ.ਪੀ ਸ਼਼ੂਰ ਨਿਰਦੇਸ਼ਕ ਪਬਲਿਕ ਸਕੂਲਜ਼-1 ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਫ਼ਸਰ ਡਾ. ਸ੍ਰੀਮਤੀ ਨੀਲਮ ਕਾਮਰਾ, ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਸਕੂਲ ਦੇ ਅਧਿਆਪਕਾਂ, ਗੈਰ-ਅਧਿਆਪਨ ਵਰਗ ਅਤੇ ਵਿਦਿਆਰਥੀਆਂ ਨੇ ਕੁਮਾਰੀ ਅਦਿਤੀ ਗੁਪਤਾ ਨੂੰ ਇਸ ਵਿਸ਼ੇਸ਼ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply