Thursday, March 28, 2024

ਡੇਰਾ ਸਿਰਸਾ ਸਾਧ ਤੇ ਤਿੰਨ ਸਾਥੀਆਂ ਨੂੰ ਪੰਚਕੁਲਾ ਸੀ.ਬੀ.ਆਈ ਅਦਾਲਤ ਨੇ ਦਿੱਤੀ ਉਮਰਕੈਦ

ਅੰਮ੍ਰਿਤਸਰ/ ਪੰਚਕੁਲਾ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਪੱਤਰਕਾਰ ਰਾਮ ਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਡੇਰਾ ਸਿਰਸਾ ਸਾਧ ਗੁਰਮੀਤ Sirsa-Sadhਰਾਮ ਰਹੀਮ ਤੇ ਉਸ ਦੇ ਤਿੰਨ ਸਾਥੀਆਂ ਨੂੰ ਪੰਚਕੁਲਾ ਦੀ ਸੀ.ਬੀ.ਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਰਾਮ ਰਹੀਮ ਨੂੰ 50000/- ਦਾ ਜੁਰਮਾਨਾ ਲਾਇਆ ਹੈ।ਸਿਰਸਾ ਸਾਧ ਤੇ ਡੇਰੇ ਦੇ ਤਿੰਨ ਹੋਰ ਪੈਰੋਕਾਰਾਂ ਨਿਰਮਲ ਸਿੰਘ, ਕੁਲਦੀਪ ਸਿੰਘ ਤੇ ਕ੍ਰਿਸ਼ਨ ਲਾਲ ਨੂੰ 11 ਜਨਵਰੀ ਨੂੰ ਸੀ.ਬੀ.ਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।ਇੰਨਾਂ ਚਾਰਾਂ ਨੂੰ ਸੀ.ਬੀ.ਆਈ ਕੋਰਟ ਦੇ ਜੱਜ ਜਗਦੀਪ ਸਿੰਘ ਨੇ ਲੰਮਾ ਸਮਾਂ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ।ਇਸ ਕਾਰਵਾਈ ਦੌਰਾਨ ਚਾਰਾਂ ਦੋਸ਼ੀਆਂ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ।
                     ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ ਅਦਾਲਤ ਨੇ ਕਤਲ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।ਇਸ ਦੌਰਾਨ ਪਹਿਲਾਂ ਸੀ.ਬੀ.ਆਈ ਦੇ ਵਕੀਲ ਨੇ ਸਜ਼ਾ ਦੇ ਲਈ ਆਪਣਾ ਪੱਖ ਪੇਸ਼ ਕੀਤਾ।ਜਿਸ ਉਪਰੰਤ ਬਚਾਅ ਪੱਖ ਦੇ ਵਕੀਲ ਨੇ ਰਾਮ ਰਹੀਮ ਵਲੋਂ ਕੀਤੇ ਸਮਾਜ ਸੇਵੀ ਕੰਮਾਂ ਨੂੰ ਦੇਖਦਿਆਂ ਘੱਟ ਸਜ਼ਾ ਦੇਣ ਸਬੰਧੀ ਆਪਣੀ ਗੱਲ ਰੱਖੀ।ਸੀ.ਬੀ.ਆਈ ਕੋਰਟ ਦੇ ਜੱਜ ਜਗਦੀਪ ਸਿੰਘ ਨੇ ਦੋਸ਼ੀਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਤਾਂ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਸ ਦਾ ਪੱਖ ਵਕੀਲ ਹੀ ਰੱਖਣਗੇ।ਆਪਣੇ ਆਪ ਨੂੰ ਭਗਵਾਨ ਕਹਾਉਣ ਵਾਲਾ ਰਾਮ ਰਹੀਮ ਵੀਡੀਓ ਕਾਨਫਰੰਸ ਦੌਰਾਨ ਹੱਥ ਜੋੜ ਕੇ ਖੜਾ ਸੀ।ਬਚਾਅ ਪੱਖ ਦੇ ਵਕੀਲ ਨੇ ਸਮਾਜ ਸੇਵੀ ਕੰਮਾਂ ਦਾ ਹਵਾਲਾ ਦੇ ਕੇ ਘੱਟ ਸਜਾ ਦੀ ਮੰਗ ਕੀਤੀ।ਜੱਜ ਨੇ ਰਾਮ ਰਹੀਮ ਤੇ ਤਿੰਨ ਹੋਰ ਦੋਸ਼ੀਆਂ ਨੂੰ ਉਨਾ ਦੇ ਪਰਿਵਾਰਕ ਮੈਂਬਰਾਂ ਬਾਰੇ ਪੁੱਛਿਆ।
                    ਜਿਕਰਯੋਗ ਹੈ ਕਿ ਸਾਧਵੀਆਂ ਨਾਲ ਜਬਰ ਜਿਨਾਹ ਦੇ ਮਾਮਲੇ `ਚ ਸਿਰਸਾ ਸਾਧ ਇਸ ਵਕਤ ਰੋਹਤਕ (ਹਰਿਆਣਾ) ਦੀ ਸੁਨਾਰੀਆ ਜੇਲ ਵਿੱਚ 20 ਸਾਲਾ ਦੀ ਸਜ਼ਾ ਭੁਗਤ ਰਿਹਾ ਹੈ, ਜਿਥੋਂ ਉਸ ਨੇ ਅਤੇ ਉਸ ਦੇ ਨਾਲ ਦੋਸ਼ੀ ਕਰਾਰ ਦਿੱਤੇ ਗਏ ਤਿੰਨ ਹੋਰ ਦੋਸ਼ੀਆਂ ਨੇ ਅੰਬਾਲਾ ਦੀ ਜੇਲ ਵਿਚੋਂ ਅੱਜ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ।ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਸੁਰੱਖਿਆ ਕਾਰਣਾ ਕਰਕੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੀ ਮੰਗ ਰੱਖੀ ਸੀ।ਇਸ ਪੇਸ਼ੀ ਦੇ ਮੱਦੇਨਜ਼ਰ ਪੰਚਕੁਲਾ, ਰੋਹਤਕ, ਅੰਬਾਲਾ ਅਤੇ ਸਿਰਸਾ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਅਤੇ ਥਾਂ-ਥਾਂ ਤੇ ਨਾਕੇ ਲਾ ਕੇ ਚੈਕਿੰਗ ਕੀਤੀ ਗਈ।
                  ਸੂਚਨਾ ਅਨੁਸਾਰ ਸੀ.ਬੀ.ਆਈ ਨੇ ਕੇਸ `ਤੇ ਟਿੱਪਣੀ ਕਰਦਿਆਂ ਕਿਹਾ ਕਿ ਗਾਡਮੈਨ ਰਾਮ ਰਹੀਮ ਦੇ ਲੱਖਾਂ ਸ਼ਰਧਾਲੂ ਸਨ ਤੇ ਉਹ ਔਰਤਾਂ ਦਾ ਯੋਨ ਸ਼ੋਸ਼ਨ ਕਰਦਾ ਸੀ ਅਤੇ ਲੋਕਾਂ ਦੇ ਕਤਲ ਕਰਵਾਉਂਦਾ ਸੀ।ਸੀ.ਬੀ.ਆਈ ਨੇ ਇਸ ਮਾਮਲੇ ਨੂੰ ਆਪਣੀ ਕਿਸਮ ਦਾ ਦੁਰਲੱਭ ਕੇਸ ਦੱਸਿਆ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply