Friday, March 29, 2024

ਗੁਰਬਾਣੀ ਕੰਠ ਮੁਕਾਬਲਿਆਂ `ਚ ਭੂੱਲਰ ਸਕੂਲ ਦੀ ਝੰਡੀ – ਅੰਮ੍ਰਿਤਪਾਲ ਸਿੰਘ ਤਹਿਸੀਲ ਪੱਧਰ `ਤੇ ਮੋਹਰੀ

ਬਟਾਲਾ, 20 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਲੋ ਵਿਦਿਆਰਥੀਆਂ ਨੂੰ  ਹਰ ਪੱਖੋਂ ਪਰਪੱਕ ਕਰਨ ਦੇ ਮਕਸਦ ਨਾਲ PUNJ2001201914ਪੰਜਾਬੀ ਭਾਸ਼ਾ ਤੇ ਖਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ।ਜਿਲਾ ਦੇ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀਮਤੀ ਰਾਕੇਸ਼ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਪ ਬਟਾਲਾ ਵਿਖੇ ਸੈਕੰਡਰੀ ਵਿੰਗ ਦੇ ਗੁਰਬਾਣੀ ਉਚਾਰਨ ਮੁਕਾਬਲੇ ਕਰਵਾਏ ਗਏ।ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦਾ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲੇ ਸਥਾਨ `ਤੇ ਰਿਹਾ।
ਅੰਮ੍ਰਿਤਪਾਲ ਸਿੰਘ ਨੂੰ ਇਸ ਅਹਿਮ ਪ੍ਰਾਪਤੀ `ਤੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਤਿੰਦਰਬੀਰ ਸਿੰਘ , ਕਵਲਪ੍ਰੀਤ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਕੌਰ, ਪੂਜਾ ਭਾਰਤੀ, ਰਮਨ ਬਾਜਵਾ, ਸੁਮਨਪ੍ਰੀਤ ਕੌਰ, ਰਮਿੰਦਰ ਕੌਰ, ਰੇਖਾ ਸਲਹੋਤਰਾ, ਪਿਆਰਾ ਲਾਲ, ਅਰੁਣ ਕੁਮਾਰ, ਹਰਦੀਪ ਸਿੰਘ, ਤਰਸੇਮ ਸਿੰਘ ਆਦਿ ਵਿਦਿਆਰਥੀ ਨੂੰ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ।ਵਾਈਸ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪੇ੍ਰਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply