Thursday, April 25, 2024

ਕਿਸਾਨਾਂ ਦੇ ਆਲੂ ਸੜਕਾਂ ਤੇ ਨਹੀ ਰੁਲਣਗੇ ਤੇ ਨਾ ਹੀ ਅਸਮਾਨੀ ਚੜਣਗੇ ਪਿਆਜ ਦੇ ਭਾਅ….

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਨਾਲ ਬਿਹਤਰ ਸਬੰਧਾਂ ਦੀ ਕਾਮਨਾ ਕਰਨ ਵਾਲੇ ਵਿਦਵਾਨਾਂ ਸਾਈ ਮੀਆਂ ਮੀਰ ਫਾਊਡੇਸ਼ਨ ਦੇ B.S Gorayaਮੁਖੀ ਹਰਭਜਨ ਸਿੰਘ ਬਰਾੜ ਅਤੇ ਕਰਤਾਰਪੁਰ ਲਾਂਘੇ ਦੇ ਮੋਢੀ ਪ੍ਰਚਾਰਕ ਬੀ.ਐਸ ਗੁਰਾਇਆ ਨੇ ਸਾਂਝਾ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਤਾਂ ਕਿਸਾਨਾਂ ਦੇ ਆਲੂ ਸੜਕਾਂ ਤੇ ਨਹੀ ਰੁਲਿਆ ਕਰਨਗੇ ਅਤੇ ਪਿਆਜ ਦੇ ਭਾਅ ਅਸਮਾਨੀ ਨਹੀ ਚੜ੍ਹ ਸਕਣਗੇ।ਬਰਾੜ ਤੇ ਗੁਰਾਇਆ ਦਾ ਕਹਿਣਾ ਹੈ ਕਿ ਲਾਂਘਾ ਕੌਮਾਂਤਰੀ ਅਮਨ ਦਾ ਜਾਮਨ ਹੋਵੇਗਾ, ਪਰ ਦੋਵਾਂ ਦੇਸ਼ਾਂ ਨੂੰ ਸੁਹਿਰਦਤਾ ਨਾਲ ਅੱਗੇ ਵਧਣ ਦੀ ਜਰੂਰਤ ਹੈ।ਉਨਾਂ ਕਿਹਾ ਕਿ ਨਫਰਤ ਨਾਲ ਸਾਡੇ ਪੱਲੇ ਗਰੀਬੀ ਤੇ ਅਨਪੜ੍ਹਤਾ ਹੀ ਪਈ ਹੈ।ਉਨਾਂ ਦਾ ਕਹਿਣਾ ਹੈ ਕਿ ਕੁਦਰਤੀ ਤੌਰ ਤੇ ਵਪਾਰ ਦੀਆਂ ਸਰਹੱਦਾਂ ਨਹੀ ਹੁੰਦੀਆਂ।
ਅੱਜ ਤੋਂ ਹਜਾਰਾਂ ਸਾਲ ਪਹਿਲਾਂ ਵੀ ਵਪਾਰੀ ਹਜਾਰਾਂ ਮੀਲ ਦੂਰ ਤਕ ਜਾਂਦੇ ਸਨ।ਹੁਣ ਇਹ ਸਾਫ ਸਾਬਤ ਹੋ  ਚੁੱਕਾ ਹੈ ਕਿ ਹੜੱਪਾ ਤੇ ਮੋਹਿੰਜੋਦੜੋ ਦੀ ਸਭਿਅਤਾ ਦੇ ਮੈਸੋਪੋਤੇਮੀਆ (ਇਰਾਕ) ਦੀ ਸਭਿਅਤਾ ਨਾਲ ਸਾਂਝ ਸੀ।ਹਿਸਾਰ ਦੀ ਰਾਖੀਗੜ੍ਹੀ ਦੀਆਂ ਖੁਦਾਈਆਂ ਨੇ ਇਹ ਦੁਬਾਰਾ ਸਾਬਤ ਕਰ ਦਿਤਾ ਹੈ।
ਬਰਾੜ ਤੇ ਗੁਰਾਇਆ ਨੇ ਦੁੱਖ ਜ਼ਾਹਿਰ ਕੀਤਾ ਕਿ ਬੀਤੇ ਵਿਚ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿਚ ਰਹੀ ਤਲਖੀ ਕਾਰਨ ਕਈ ਵਾਰ ਆਮ ਜਨਤਾ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ।ਜਿਵੇਂ ਕਦੀ ਕਦਾਈਂ ਪਿਆਜ ਜਾਂ ਆਲੂ ਦੇ ਭਾਅ ਅਸਮਾਨੀ ਚੜ੍ਹ ਜਾਂਦੇ ਹਨ, ਜੇ ਇਹੋ ਸਾਡੇ ਪੱਛਮ ਨਾਲ ਸਬੰਧ ਹੋ ਜਾਣ ਤਾਂ ਜਖੀਰਾਬਾਜ਼ ਵਪਾਰੀ ਸਮਾਜ ਨੂੰ ਬਲੈਕਮੇਲ ਨਹੀ ਕਰ ਸਕਣਗੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply