Friday, April 19, 2024

ਪਿੰਡ ਸਮਾਓਂ ਦੀ ਨਵੀਂ ਬਣੀ ਪੰਚਾਇਤ ਨੇ ਕੀਤੀ ਪਲੇਠੀ ਮੀਟਿੰਗ

PUNJ2101201920ਭੀਖੀ/ ਮਾਨਸਾ, 21 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪਿੰਡ ਸਮਾਓਂ ਦੀ ਨਵੀਂ ਬਣੀ ਪੰਚਾਇਤ ਦੀ ਪਲੇਠੀ ਮੀਟਿੰਗ ਸਰਪੰਚ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ।ਉਨਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਕਿਹਾ।ਉਨ੍ਹਾਂ ਪਿੰਡ ਦੀਆਂ ਸਮੱਸਿਆਵਾਂ ਜਿਵੇਂ ਅਵਾਰਾ ਪਸ਼ੂ ਨਸ਼ਿਆਂ ਸਬੰਧੀ ਜਾਗਰੂਕਤਾ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੇ ਮਾਮਲਿਆਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ।ਪੰਚਾਇਤ ਸਕੱਤਰ ਸਤਗੁਰ ਸਿੰਘ ਦੀ ਹਾਜਿਰੀ ਵਿੱਚ ਨਵੀਂ ਪੰਚਾਇਤ ਨੇ ਕੰਮ ਦੀ ਜਿੰਮੇਵਾਰੀ ਵੀ ਸੰਭਾਲੀ।ਕਿਸਾਨ ਆਗੂ ਭੋਲਾ ਸਿੰਘ ਸਮਾਓਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੀ ਪੰਚਾਇਤ ਬਿਨਾਂ ਕਿਸੇ ਭੇਦ ਭਾਵ ਅਤੇ ਲਾਲਚ ਦੇ ਪਿੰਡ ਨੂੰ ਇੱਕ ਨਮੂਨੇ ਵਜੋਂ ਪੇਸ਼ ਕਰੇ।ਇਸ ਸਮੁੱਚੇ ਕਾਰਜ਼ ਲਈ ਕਿਸਾਨ ਜਥੇਬੰਦੀ ਪੰਚਾਇਤ ਨੂੰ ਹਰ ਸੰਭਵ ਸਹਿਯੋਗ ਦੇਵੇਗੀ।
ਇਸ ਮੌਕੇ ਪੰਚ ਕਮਲਜੀਤ ਸਿੰਘ, ਗੁਰਭਿੰਦਰ ਕੌਰ, ਪ੍ਰਮਜੀਤ ਕੌਰ, ਮਿੱਠੂ ਕੌਰ, ਚਮਕੌਰ ਸਿੰਘ, ਜਗਦੇਵ ਸਿੰਘ, ਸਾਬਕਾ ਸਰਪੰਚ ਗੁਰਤੇਜ ਸਿੰਘ, ਗੁਰਮੇਜ ਸਿੰਘ, ਗੁਰਸੇਵਕ ਸਿੰਘ, ਗੋਰਾ ਸਿੰਘ ਨੰਬਰਦਾਰ, ਦਾਰਾ ਸਿੰਘ ਅਤੇ ਰਾਜਿੰਦਰ ਜਾਫਰੀ ਵੀ ਹਾਜਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply