Friday, March 29, 2024

ਮੀਂਹ ਤੇ ਤੇਜ਼ ਹਵਾਵਾਂ ਨਾਲ ਠੰਡ ਵਧੀ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – ਉਤਰੀ ਭਾਰਤ ਦੇ ਪ੍ਰਬਤੀ ਖੇਤਰਾਂ ਵਿੱਚ ਹੋਈ ਬਰਫਬਾਰੀ ਦੇ ਚੱਲਦਿਆਂ ਜਿਥੇ ਪਹਿਲਾਂ ਹੀ OLYMPUS DIGITAL CAMERAਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – ਉਤਰੀ ਭਾਰਤ ਦੇ ਪ੍ਰਬਤੀ ਖੇਤਰਾਂ ਵਿੱਚ ਹੋਈ ਬਰਫਬਾਰੀ ਦੇ ਚੱਲਦਿਆਂ ਜਿਥੇ ਪਹਿਲਾਂ ਹੀ ਤਾਪਮਾਨ `ਚ ਕਮੀ ਆਈ ਹੋਈ ਸੀ, ਉਥੇ ਕੱਲ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਤੜਕੇ ਸਵੇਰੇ ਸ਼ੁਰੂ ਹੋਏ ਮੀਂਹ ਨਾਲ ਜਨਜੀਵਨ ਅਸਤ ਵਿਅਸਤ ਹੋ ਗਿਆ।ਮੀਂਹ ਪੈਣ ਨਾਲ ਸਕੂਲੀ ਬੱਚਿਆ ਤੋਂ ਇਲਾਵਾ ਨੌਕਰੀ ਪੇਸ਼ਾ ਤੇ ਕਾਰਬਾਰੀਆਂ ਨੂੰ ਵੀ ਮੁਸ਼ਕਲ ਪੇਸ਼ ਆਈ।ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਤੇ ਬਜ਼ਾਰਾਂ ਵਿੱਚ ਸੁੰਨਸਾਨ ਰਹੀ ਅਤੇ ਸ਼ਾਮ ਸਮੇਂ ਲੱਗਦੀਆਂ ਰੇਹੜੀਆਂ ਤੇ ਫੜੀਆਂ ਵੀ ਘੱਟ ਹੀ ਨਜਰ ਆਈਆਂ।ਸਾਰਾ ਦਿਨ ਪਏ ਮੀਂਹ ਤੇ ਚੱਲੀਆਂ ਤੇਜ ਹਵਾਵਾਂ ਨਾਲ ਵਧੀ ਠੰਡ ਨੇ ਲੋਕਾਂ ਨੂੰ ਦੰਦੋੜਿਕਾ ਲਾਈ ਰੱਖਿਆ।ਜਰੂਰੀ ਕੰਮਾਂ `ਤੇ ਜਾਣ ਲਈ ਘਰਾਂ `ਚੋਂ ਬਾਹਰ ਨਿਕਲਣ ਵਾਲੇ ਲੋਕਾਂ ਨੇ ਛੱਤਰੀਆਂ ਲਈਆਂ ਤੇ ਬਰਸਾਤੀਆਂ ਪਾਈਆਂ ਹੋਈਆਂ ਸਨ।ਇਹ ਮੀਂਹ ਜਿਥੇ ਕਣਕ ਦੀ ਫਸਲ ਲਈ ਲਾਹੇਵੰਦਾ ਦੱਸਿਆ ਜਾ ਰਿਹਾ ਹੈ, ਉਥੇ ਸੁੱਕੀ ਠੰਡ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਵੀ ਬਿਮਾਰੀਆਂ ਤੋਂ ਰਾਹਤ ਮਿਲੇਗੀ।
ਮਿਲੀ ਜਾਣਕਾਰੀ ਅਨੁਸਾਰ ਕੱਲ ਮੀਂਹ ਦਾ ਅਸਰ ਸ੍ਰੀ ਹਰਿਮੰਦਰ ਸਾਹਿਬ ਪੁੱਜਣ ਵਾਲੇ ਸ਼ਰਧਾਲੂਆਂ ਦੀ ਆਮਦ `ਤੇ ਵੀ ਪਿਆ।ਲੱਖਾਂ ਦੀ ਗਿਣਤੀ `ਚ ਰੋਜਾਨਾ ਦਰਸ਼ਨਾਂ ਲਈ ਪੁੱਜਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟਣ `ਤੇ ਮੱਥਾ ਟੇਕਣ ਲਈ ਲੱਗਦੀਆਂ ਲੰਮੀਆਂ ਕਤਾਰਾਂ ਵੀ ਅੱਜ ਘਟੀਆਂ ਦਿਖੀਆਂ।ਇਸੇ ਦੌਰਾਨ ਹਰ ਰੋਜ਼ ਹਾਜ਼ਰੀ ਭਰਨ ਵਾਲੇ ਪ੍ਰੇਮੀ ਮੀਂਹ ਦੀ ਪ੍ਰਵਾਹ ਕੀਤੇ ਬਿਨਾਂ ਮੱਥਾ ਟੇਕਣ ਲਈ ਪਹੁੰਚਦੇ ਰਹੇ। ਠੰਡ ਦੇ ਚੱਲਦਿਆਂ ਘਰਾਂ ਵਿੱਚ ਗਰਮਾ ਗਰਮ ਕੜਾਹ ਤੇ ਹੋਰ ਪਦਾਰਥ ਤਿਆਰ ਕੀਤੇ ਗਏ, ਜਦਕਿ ਸਮੋਸੇ, ਪਕੌੜਿਆਂ ਤੇ ਜਲੇਬੀਆਂ ਦੀਆਂ ਦੁਕਾਨਾਂ `ਤੇ ਵੀ ਵਿਕਰੀ ਹੁੰਦੀ ਰਹੀ।ਇਸ ਮੀਂਹ ਨਾਲ ਗਰੀਬ ਰਿਕਸ਼ਾ ਚਾਲਕਾਂ ਤੇ ਫੁੱਟਪਾਥਾਂ `ਤੇ ਜੀਵਨ ਬਿਤਾ ਰਹੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਅਤੇ ਉਹ ਸਿਰ ਲੁਕਾਉਣ ਲਈ ਛੱਤ ਲੱਭਣ ਦੇ ਨਾਲ-ਨਾਲ ਅੱਗ ਬਾਲ ਕੇ ਸੇਕਣ ਦਾ ਵੀ ਉਪਰਾਲਾ ਕਰਦੇ ਦਿਖੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply