Friday, March 29, 2024

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣਾ ਪਵੇਗੀ ਅਖਬਾਰਾਂ ਤੇ ਟੀ.ਵੀ ਚੈਨਲਾਂ `ਤੇ ਪੂਰਾ ਵੇਰਵਾ – ਸੀ.ਈ.ਓ ਪੰਜਾਬ

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਚੋਣ ਕਮਿਸ਼ਨ ਵਲੋਂ ਫਾਰਮ 26 `ਚ ਸੋਧ
ਚੰਡੀਗੜ, 31 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ Election Votesਨੰਬਰ 26 `ਚ ਸੋਧ ਕਰ ਦਿੱਤੀ ਹੈ।
ਇਸ ਸੋਧ ਅਨੁਸਾਰ ਹੁਣ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇੱਛੁਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵਿੱਚ ਆਪਣੇ ਪੂਰੇ ਅਪਰਾਧਿਕ ਮਾਮਲਿਆ/ ਜਿਨਾਂ ਮਾਮਲਿਆਂ ਵਿੱਚ ਉਨਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ, ਸਬੰਧੀ ਫਾਰਮ 26 `ਚ ਪੂਰੀ ਜਾਣਕਾਰੀ ਦੇਣੀ ਪਵੇਗੀ ਅਤੇ ਨਾਲ ਹੀ ਇਹ ਜਾਣਕਾਰੀ ਅਖਬਾਰਾਂ ਅਤੇ ਟੀ.ਵੀ ਚੈਨਲਾਂ ਰਾਹੀਂ ਜਨਤਾ ਨੂੰ ਵੀ ਦੱਸਣੀ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਭਾਰਤੀ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸਨ ਨੰ. -784 ਆਫ 2015 ਲੋਕ ਪ੍ਰਹਰੀ ਬਨਾਮ ਯੂਨੀਅਨ ਆਫ਼ ਇੰਡੀਆ ਅਤੇ ਸਿਵਲ ਰਿੱਟ ਪਟੀਸਨ ਨੰ 536 ਆਫ 2011 ਪਬਲਿਕ ਇੰਟਰਸਟ ਫਾਊਂਡੇਸ਼ਨ ਬਨਾਮ ਕੇਂਦਰ ਸਰਕਾਰ ਅਤੇ ਅਦਰਜ਼ ਦਾ ਨਿਪਟਾਰਾ ਕਰਦਿਆਂ ਸੁਣਾਏ ਗਏ ਫੈਸਲੇ ਦੀ ਰੋਸ਼ਨੀ ਵਿੱਚ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਜੇਕਰ ਕੋਈ ਅਪਰਾਧੀ ਪਿਛੋਕੜ ਵਾਲਾ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸਬੰਧੀ ਨਾਮਜ਼ਦਗੀ ਪੱਤਰ ਫਾਰਮ ਵਿੱਚ ਉਪਲੰਬਧ ਕਾਰਵਾਏ ਗਏ ਫਾਰਮੇਟ ਸੀ-1 ਵਿੱਚ ਅਪਰਾਧੀ ਪਿਛੋਕੜ ਅਨੁਸਾਰ ਸੁਣਵਾਈ ਅਧੀਨ ਮਾਮਲੇ ਜਾਂ ਜਿਨਾਂ ਵਿੱਚ ਸਜ਼ਾ ਸੁਣਾਈ ਜਾ ਚੁੱਕੀ ਹੈ ਬਾਰੇ ਪੂਰੀ ਜਾਣਕਾਰੀ ਬੋਲਡ ਅੱਖਰਾਂ ਵਿੱਚ ਦੇਵਗਾ ਅਤੇ ਨਾਲ ਹੀ ਇਸ ਬਾਬਤ ਪੁਰੀ ਜਾਣਕਾਰੀ ਜਿਸ ਪਾਰਟੀ ਦੇ ਚੋਣ ਨਿਸ਼ਾਨ `ਤੇ ਚੋਣ ਲੜ ਰਿਹਾ ਹੈ ਉਸ ਨੂੰ ਭੇਜੇਗਾ, ਜਿਸ ਨੂੰ ਰਾਜਨੀਤਕ ਪਾਰਟੀ ਆਪਣੀ ਵੈੱਬਸਾਈਟ ਉਤੇ ਪ੍ਰਕਾਸ਼ਤ ਕਰੇਗੀ ਕਿ ਸਾਡੇ ਇਸ ਉਮੀਦਵਾਰ ਖ਼ਿਲ਼ਾਫ਼ ਅਪਰਾਧਿਕ ਮਾਮਲੇ ਦਰਜ ਹਨ ਜਾਂ ਇਨਾਂ ਅਪਰਾਧੀ ਮਾਮਲਿਆ ਵਿੱਚ ਇਸ ਨੂੰ ਸਾ ਸੁਣਾਈ ਜਾ ਚੁੱਕੀ ਹੈ।
ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੌਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨਤਿੰਨ ਵਾਰ 12 ਫੌਟ ਸਾਈਜ਼ ਵਿੱਚ ਅਤੇ ਸਹੀ ਸਥਾਨ ਉਤੇ ਜਾਣਕਾਰੀ ਲਾਈ ਜਾਵੇ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਤਿੰਨਤਿੰਨ ਵਾਰ ਚਲਾਈ ਜਾਵੇ ਤਾਂ ਜੋ ਜਿਸ ਭਾਵਨਾ ਨਾਲ ਇਹ ਫੈਸਲਾ ਲਿਆ ਗਿਆ ਹੈ, ਉਸ ਨਾਲ ਹੀ ਇਸ ਨੂੰ ਲਾਗੂ ਕੀਤਾ ਜਾ ਸਕੇ।ਇਸ ਸਬੰਧੀ ਇਹ ਵੀ ਖਿਆਲ ਰੱਖਿਆ ਜਾਵੇਗਾ ਕਿ ਜੇ ਨਾਮਜਦਗੀ ਪੱਤਰ ਵਾਪਸ ਲੈਣ ਦਾ ਤੈਅ ਮਿਤੀ ਕਿਸੇ ਮਹੀਨੇ ਦੀ 10 ਤਰੀਕ ਹੈ ਅਤੇ ਵੋਟਾਂ ਪੈਣ ਦਾ ਕਾਰਜ 24 ਤਰੀਕ ਨੂੰ ਹੋਣਾ ਹੈ ਤਾਂ ਅਪਰਾਧੀ ਪਿਛੋਕੜ ਸਬੰਧੀ ਜਾਣਕਾਰੀ ਅਖਬਾਰਾਂ ਵਿੱਚ ਛਪਾਉਣ ਦੀ ਕਾਰਵਾਈ ਉਸੇ ਮਹੀਨੇ ਦੀ 11 ਤਰੀਕ ਤੋਂ 22 ਤਰੀਕ ਤੱਕ ਮੁਕੰਮਲ ਕੀਤੀ ਜਾਣੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਇਹ ਵੱਖ-ਵੱਖ ਮਿਤੀ ਨੂੰ ਕੀਤਾ ਜਾਵੇ।
ਸੀ.ਈ.ਓ ਨੇ ਦੱਸਿਆ ਕਿ ਜਿਹੜੇ ਉਮੀਦਵਾਰ ਨਾਮਜ਼ਦਗੀ ਪੱਤਰ ਦੇ ਫਾਰਮ 26 ਦੇ ਕਾਲਮ 5 ਅਤੇ 6 ਅਨੁਸਾਰ ਅਪਰਾਧੀ ਪਿਛੋਕੜ ਵਾਲੇ ਹੋਣਗੇ ਉਨਾਂ ਨੂੰ  ਰਿਟਰਨਿੰਗ ਅਫਸਰ ਫਾਰਮੇਟ ਸੀ-3 ਅਨੁਸਾਰ ਯਾਦ ਪੱਤਰ ਵੀ ਜਾਰੀ ਕਰਨਗੇ ਕਿ ਉਹ ਇਹ ਯਕੀਨੀ ਬਨਾਉਣ ਕਿ ਉਨਾਂ ਦੇ ਅਪਰਾਧੀ ਪਿਛੋਕੜ ਸਬੰਧੀ ਵੱਡੇ ਪੱਧਰ `ਤੇ ਪ੍ਰਚਾਰ ਕੀਤਾ ਗਿਆ ਹੈ ਜਿਸ ਸਬੰਧੀ ਸਬੰਧਤ ਉਮੀਦਵਾਰ ਆਪਣੇ ਚੋਣ ਖਰਚਿਆਂ  ਦੇ ਨਾਲ ਹੀ ਜ਼ਿਲਾ ਚੋਣ ਅਫਸਰ ਕੋਲ ਅਖਬਾਰਾਂ ਦੀਆਂ ਕਾਪੀਆ ਜਮਾਂ ਕਰਵਾਏਗਾ ਜਿਨਾਂ ਵਿੱਚ ਇਹ ਜਾਣਕਾਰੀ ਪ੍ਰਕਾਸ਼ਿਤ ਕਰਵਾਈ ਗਈ ਹੈ।
ਡਾ. ਰਾਜੂ ਨੇ ਦੱਸਿਆ ਕਿ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੁੰ ਸਬੰਧਤ ਰਿਟਰਨਿੰਗ ਅਫਸਰ ਅੱਗੇ ਇਹ ਘੋਸ਼ਿਤ ਕਰਨਾ ਪਵੇਗਾ ਕਿ ਉਸ ਨੇ ਆਪਣੀ ਪਾਰਟੀ ਜਿਸ ਦੇ ਚੋਣ ਨਿਸ਼ਾਨ ਤੇ ਉਹ ਚੋਣ ਲੜ ਰਿਹਾ ਹੈ, ਭਾਵਂੇ ਉਹ ਪਾਰਟੀ ਰਜਿਸਟਰਡ ਹੋਵੇ ਜਾਂ ਰਜਿਸਟਰਡ ਅਨਰੀਕੋਗਨਾਈਜ਼ਡ ਪਾਰਟੀ ਹੋਵੇ, ਨੂੰ ਫਾਰਮ -26 ਕਾਲਮ 6 ਏ ਅਨੁਸਾਰ ਸੂਚਿਤ ਕਰ ਦਿੱਤਾ ਹੈ।
ਰਜਿਸਟਰਡ ਪਾਰਟੀ ਜਾਂ ਰਜਿਸਟਰਡ ਅਨਰੀਕੋਗਨਾਈਜ਼ਡ ਪਾਰਟੀ ਜਿਸ ਨੇ ਵੀ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਇਹ ਵੀ ਯਕੀਨੀ ਬਣਾਏਗੀ ਕਿ ਆਪਣੀ ਵੈਬਸਾਈਟ ਤੇ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਦੇ ਨਾਲ ਸਬੰਧਤ ਰਾਜ ਵਿੱਚ ਉਨਾ ਦੇ ਅਪਰਾਧੀ ਪਿਛੋਕੜ ਸਬੰਧੀ ਵੱਡੇ ਪੱਧਰ `ਤੇ ਪ੍ਰਚਾਰ ਤਿੰਨ ਵਾਰ ਵੱਖ-ਵੱਖ ਦਿਨਾਂ ਨੁੰ ਅਖਬਾਰਾਂ ਅਤੇ ਟੀ.ਵੀ ਰਾਹੀਂ ਕਰੇਗੀ।ਇਹ ਪ੍ਰਚਾਰ ਸਬੰਧਤ ਪਾਰਟੀਆਂ ਵੱਲੋਂ ਫਾਰਮੈਟ ਸੀ-2 ਅਨੁਸਾਰ ਕੀਤਾ ਜਾਵੇਗਾ।ਇਹ ਵੀ ਯਕੀਨੀ ਬਣਾਏਗੀ ਇਹ ਕਾਰਵਾਈ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਕੀਤਾ ਜਾਵੇ ਅਤੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸਬੰਧਤ ਰਾਜ ਦੇ ਮੁੱਖ ਚੋਣ ਅਫਸਰ ਨੂੰ ਚੋਣ ਅਮਲ ਮੁਕੰਮਲ ਹੋਣ ਦੇ 30 ਦਿਨਾਂ ਅੰਦਰ ਪੇਸ਼ ਕੀਤੀ ਜਾਵੇ।
ਉਨਾ ਦੱਸਿਆ ਕਿ ਹੁਣ ਚੋਣ ਲੜ ਰਹੇ ਹਰੇਕ ਉਮੀਦਵਾਰ ਨੂੰ ਸਰਕਾਰੀ ਰਿਹਾਇਸ਼ ਸਬੰਧੀ ਜੇਕਰ ਕੋਈ ਦੇਣਦਾਰੀ ਹੈ, ਉਸ ਸਬੰਧੀ ਜਾਣਕਾਰੀ ਦੇਣ ਲਈ ਫਾਰਮ-26 ਦੇ ਕਾਲਮ 8 ਵਿੱਚ ਪੂਰੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਸ ਨੂੰ ਕੋਈ ਵਾਧੂ ਹਲਫਨਾਮਾ ਨਹੀਂ ਦੇਣਾ ਪਾਵੇਗਾ।
ਇਸ ਸਬੰਧੀ ਅੱਜ ਪੰਜਾਬ ਰਾਜ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਮੀਟਿੰਗ ਕਰਕੇ ਸੂਚਿਤ ਕਰ ਦਿਤਾ ਗਿਆ ਅਤੇ ਸਬੰਧਤ ਦਸਤਾਵੇਜ਼ ਵੀ ਮੁਹੱਈਆ ਕਰਵਾ ਦਿੱਤੇ ਗਏ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply