Friday, March 29, 2024

ਖੂਨ ਦੀ ਕਮੀ ਤੋਂ ਬਚਣ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਲਾਹੇਵੰਦ – ਸਿਵਲ ਸਰਜਨ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਡੇ ਖੂਨ ਵਿੱਚ ਲਾਲ ਲਹੂ ਕਣਾਂ ਦੀ ਕਮੀ ਨੂੰ ਅਨੀਮੀਆ (ਖੂਨ ਦੀ ਕਮੀ) ਕਿਹਾ ਜਾਂਦਾ ਹੈ।ਸਾਡੇ  Bloodਸਰੀਰ ਵਿੱਚ ਹੀਮੋਗਲੋਬਿਨ ਇਕ ਅਜਿਹਾ ਤੱਤ ਹੈ ਜਿਹੜਾ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਦੱਸਦਾ ਹੈ ਅਤੇ ਪੁਰਸ਼ਾਂ ਵਿੱਚ ਇਹ ਮਾਤਰਾ 12 ਤੋਂ 15 ਗਰਾਮ ਪ੍ਰਤੀਸ਼ਤ ਅਤੇ ਮਹਿਲਾਵਾਂ ਵਿੱਚ ਇਹ ਮਾਤਰਾ 11 ਤੋਂ 14 ਗਰਾਮ ਪ੍ਰਤੀਸ਼ਤ ਹੋੋਣੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਹਰਦੀਪ ਸਿੰਘ ਘਈ, ਸਿਵਲ ਸਰਜਨ ਅੰਮਿ੍ਰਤਸਰ ਨੇ ਦੱਸਿਆ ਕਿ ਅਨੀਮੀਆ ਦੇ ਨਾਲ ਵਿਅਕਤੀ ਦੀ ਚਮੜੀ ਦਾ ਸਫੇਦ ਨਜਰ ਆਉਣਾ, ਜੀਭ ਅਤੇ ਪਲਕਾਂ ਅੰਦਰ ਸਫੇਦੀ, ਕਮਜੋਰੀ ਅਤੇ ਬਹੁਤ ਜਿਅਦਾ ਥਕਾਵਟ, ਚੱਕਰ ਆਉਣੇ, ਬੇਹੋਸ਼ ਹੋਣਾ, ਸਾਹ ਚੜ੍ਹਣਾ, ਧੜਕਣ ਦਾ ਵਧਣਾ, ਚਿਹਰੇ ਤੇ ਅਤੇ ਪੈਰਾ ਤੇ ਸੋਜ ਹੋ ਜਾਂਦੀ ਹੈ।
ਡਾ: ਘਈ ਨੇ ਦੱਸਿਆ ਕਿ ਅਨੀਮੀਆ ਤੋਂ ਬਚਣ ਲਈ ਵਿਅਕਤੀ ਨੂੰ ਆਇਰਨ ਯੁਕਤ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰੇ ਰੰਗ ਦੀਆਂ ਪੱਤੇਦਾਰ ਸਬਜੀਆਂ, ਦਾਲਾਂ, ਬਾਜਰਾ, ਗੁੜ, ਗੌਭੀ, ਸ਼ਲਗਮ, ਅਨਾਨਾਸ, ਮਟਰ, ਆਲੂ ਅਤੇ ਮੀਟ ਮੱਛੀ ਬਹੁਤ ਲਾਹੇਵੰਦ ਹਨ। ਡਾ: ਘਈ ਨੇ ਦੱਸਿਆ ਕਿ ਅਨੀਮੀਆ ਤੋਂ ਬਚਣ ਲਈ ਵਿਟਾਮਿਨ ਏ ਅਤੇ ਸੀ ਯੁਕਤ ਚੀਜਾਂ ਦਾ ਸੇਵਨ ਜਿਵੇਂ ਕਿ ਸੰਤਰਾ, ਅਮਰੂਦ, ਮੂਲੀ, ਗਾਜਰ, ਟਮਾਟਰ, ਪੁੰਗਰੀਆਂ ਹੋਈਆਂ ਦਾਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ।ਸਿਵਲ ਸਰਜਨ ਨੇ ਦੱਸਿਆ ਕਿ ਅਨੀਮੀਆ ਤੋਂ ਬਚਣ ਲਈ ਭੋਜਨ ਤੋਂ ਬਾਅਦ ਚਾਹ ਜਾਂ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ  ਭੋਜਣ ਤੋਂ ਮਿਲਣ ਵਾਲੇ ਜਰੂਰੀ ਤੱਤ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਚਣ ਲਈ ਸਾਫ ਪਾਣੀ, ਸਾਫ ਸੁਥਰੇ ਪਾਖਾਨੇ ਦਾ ਉਪਯੋਗ ਹੀ ਕਰਨਾ ਚਾਹੀਦਾ ਹੈ ਅਤੇ ਖਾਣ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ। ਡਾ: ਘਈ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਨਿਯਮਤ ਤੌਰ ਦੇ 100 ਦਿਨ ਤੱਕ ਆਇਰਨ ਦੀ ਇਕ ਗੋਲੀ ਪ੍ਰਤੀ ਦਿਨ ਰਾਤ ਨੂੰ ਖਾਣੇ ਤੋਂ ਬਾਅਦ ਖਾਣੀ ਚਾਹੀਦੀ ਹੈ।ਡਾ: ਘਈ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਕਲਾਸ ਦੇ ਸਾਰੇ ਬੱਚਿਆਂ ਨੂੰ ਆਇਰਨ ਦੀ ਇਕ ਗੋਲੀ ਹਰ ਹਫਤੇ ਦਿੱਤੀ ਜਾਂਦੀ ਹੈ ਅਤੇ ਨਿੱਪੀ ਪ੍ਰੋਗਰਾਮ ਅਧੀਨ 6 ਮਹੀਨੇ ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੰੂ ਆਇਰਨ ਸਿਰਪ ਦੀ ਇਕ ਐਮ.ਐਲ ਖੁਰਾਕ ਹਫਤੇ ਵਿੱਚ ਦੋ ਦਿਨ ਬੁੱਧਵਾਰ ਅਤੇ ਸ਼ਨੀਵਾਰ ਆਸ਼ਾ ਵਰਕਰਾਂ ਵੱਲੋਂ ਦਿੱਤੀ ਜਾ ਰਹੀ ਹੈ।

Check Also

GNDU to setup Eco-clubs

Amritsar, March 7 (Punjab Post Bureau) – The Punjab State Council for Science & Technology (Nodal …

Leave a Reply