Friday, March 29, 2024

ਗਰਾਮ ਪੰਚਾਇਤ ਨਵਾਂ ਕੋਟ ਦੇ ਐਲੀਮੈਂਟਰੀ ਸਕੂਲ `ਚ ਐਜੂਕੇਸ਼ਨਲ ਪਾਰਕ ਦਾ ਨਿਰਮਾਣ

ਜੰਡਿਆਲਾ ਗੁਰੂ, 31 ਜਨਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪੇਂਡੂ ਸਕੁਲਾਂ ਦੇ ਸਿਖਿਆ ਮਿਆਰ ਨੂੰ ਉਚਾ ਚੁੱਕਣ ਲਈ ਜਿਥੇ ਸਿਖਿਆ ਵਿਭਾਗ ਪੱਬਾਂ ਭਾਰ PUNJ3101201906ਹੈ, ਉਥੇ ਮਗਨਰੇਗਾ ਵੱਲੋਂ ਸਮੇਂ ਸਮੇਂ ਤੇ ਪੇਂਡੂ ਸਕੁੂਲਾਂ ਦੇ ਢਾਂਚੇ ਨੂੰ ਸੁਧਾਰਨ ਲਈ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਮਗਨਰੇਗਾ ਤਹਿਤ ਬਲਾਕ ਜੰਡਿਆਲਾ ਗੁਰੂ ਦੀ ਗਰਾਮ ਪੰਚਾਇਤ ਦੇਵੀਦਾਸਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਮੈਥ ਪਾਰਕ ਦੀ ਉਸਾਰੀ ਕਰਵਾਈ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਬਲਾਕ ਜੰਡਿਆਲਾ ਗੁੁਰੂ ਦੀ ਗਰਾਮ ਪੰਚਾਇਤ ਨਵਾਂ ਕੋਟ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਐਜੂਕੇਸ਼ਨਲ ਪਾਰਕ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ `ਤੇ 2.60 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਉਦਘਾਟਨ ਕੁੱਝ ਚਿਰ ਪਹਿਲਾਂ ਹਲਕਾ ਵਿਧਾਇਕ ਸਖਵਿੰਦਰ ਸਿੰਘ ਡੈਨੀ ਵੱਲੋ ਕੀਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੂਲ ਦੀਆਂ ਦੀਵਾਰਾਂ ਬਹੁਤ ਖਸਤਾ ਹਾਲ ਵਿੱਚ ਸੀ ਅਤੇ ਸਕੂਲ ਦੀ ਗਰਾਉਂਡ ਨੀਵੀਂ ਅਤੇ ਕੱਚੀ ਸੀ ਜਿਸ ਕਾਰਨ ਬਰਸਾਤਾਂ ਵਿੱਚ ਕਈ ਦਿਨ ਪਾਣੀ ਖੜਾ ਰਹਿੰਦਾ ਸੀ ਅਤੇ ਬੱਚਿਆਂ ਨੂੰ ਵੀ ਸਕੂਲ ਆਉਣ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ।ਉਨਾਂ ਦੱਸਿਆ ਕਿ ਮਗਨਰੇਗਾ ਦੇ ਪ੍ਰਾਜੈਕਟ ਤਹਿਤ 2.60 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰਾਂ ਦੇ ਪਲੇਅ ਪੈਨ ਸਕੂਲ ਦੀ ਤਰਜ ਤੇ ਇਸ ਸਕੂਲ ਨੂੰ ਨੇਪਰੇ ਚੜਾਉਣ ਦਾ ਟੀਚਾ ਮਿਥਿਆ ਗਿਆ ਸੀ ਅਤੇ ਬੱਚਿਆਂ ਨੂੰ ਸਕੂਲ ਪ੍ਰਤੀ ਆਕਰਸ਼ਨ ਕਰਨ ਲਈ ਇਸ ਅੰਦਰ ਘਾਹ, ਬੂਟੇ ਲਗਾ ਕੇ ਪਾਰਕ ਬਣਾ ਕੇ ਝੂਲੇ ਵੀ ਲਗਾਏ ਗਏ ਹਨ ਅਤੇ ਬਾਕੀ ਹਿੱਸੇ ਤੇ ਟਾਇਲਾਂ ਵੀ ਲਗਾਈਆਂ ਗਈਆਂ ਹਨ। ਇਸ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਰਨਦੀਪ ਸਿੰਘ ਏ.ਪੀ.ਓ ਜੰਡਿਆਲਾ ਗੁਰੂ ਨੇ ਦੱਸਿਆ ਕਿ ਸਕੂਲ ਦੀ ਗਰਾਉਂਡ ਦੇ ਆਲੇ ਦੁਆਲੇ ਟਾਈਲਾਂ ਵੀ ਲਗਾਈਆਂ ਗਈਆਂ ਅਤੇ ਵਿਦਿਆਰਥੀਆਂ ਦੇ ਪਾਠਕ੍ਰਮ ਅਨੁਸਾਰ ਹੀ ਦੀਵਾਰਾਂ ਤੇ ਚਿੱਤਰਕਲਾ ਅਤੇ ਅੰਗਰੇਜੀ ਵਿਸ਼ੇ ਨਾਲ ਸਬੰਧਤ ਵਰਣਮਾਲਾ, ਦਿਨਾਂ ਦੇ ਨਾਮ, ਰੰਗਾਂ ਦੇ ਨਾਮ, ਸਬਜੀਆਂ ਅਤੇ ਫਲਾਂ ਦੇ ਨਾਮ ਪੰਜਾਬੀ ਵਰਣਮਾਲਾ, 100 ਤੱਕ ਗਿਣਤੀ ਬਹੁਤ ਆਕਰਸ਼ਕ ਤਰੀਕੇ ਨਾਲ ਪੇਂਟ ਕਰਵਾਇਆ ਗਿਆ ਹੈ।
ਇਸ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸਿਮਰਪਾਲ ਵੱਲੋਂ ਦੱਸਿਆ ਗਿਆ ਕਿ ਮਗਨਰੇਗਾ ਤਹਿਤ ਹੋਏ ਸਕੂਲ ਦੇ ਬਦਲਾਅ ਕਾਰਨ ਹੁਣ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਦਾਖਲ ਕਰਾਉਣ ਦੀ ਜਗ੍ਹਾ ਇਸ ਸਕੂਲ ਵਿੱਚ ਉਤਸ਼ਾਹਤ ਹਨ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਵਾਲ ਪੇਟਿੰਗ ਤੋਂ ਪੜ੍ਹਾਇਆ ਜਾਂਦਾ ਹੈ ਅਤੇ ਬੱਚੇ ਵੀ ਖੇਡ ਖੇਡ ਵਿੱਚ ਪੜ੍ਹਣਾ ਪਸੰਦ ਕਰ ਰਹੇ ਹਨ, ਜਿਸ ਨਾਲ ਉਨਾਂ ਦੇ ਗਿਆਨ ਵਿੱਚ ਵਾਧਾ ਹੋ ਰਿਹਾ ਹੈ।      
ਮੁੱਖ ਅਧਿਆਪਕਾ ਨੇ ਦੱਸਿਆ ਕਿ ਭਗਵਾਨ ਸਿੰਘ ਬੀ.ਡੀ.ਪੀ.ਓ ਜੰਡਿਆਲਾ ਗੁਰੂ, ਮੈਡਮ ਹਰਸਿਮਰਤ ਕੌਰ ਏ.ਪੀ.ਓ ਅਤੇ ਗਰਾਮ ਪੰਚਾਇਤ ਨਵਾਂ ਕੋਟ ਦੇ ਸਰਪੰਚ ਸੁਖਵਿੰਦਰ ਸਿੰਘ ਵੱਲੋ ਐਜੂਕੇਸ਼ਨਲ ਪਾਰਕ ਬਣਾਉਣ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਗਿਆ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply