Saturday, April 20, 2024

ਕੰਨ, ਨੱਕ ਤੇ ਗਲੇ ਦੀਆਂ ਬਿਮਾਰੀਆਂ ਦਾ ਮੈਡੀਕਲ ਚੈਕਅੱਪ ਕੈਂਪ ਅਤੇ ਸੀ.ਐਮ.ਈ 2-3 ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ ਕੈਂਪ- ਬੀਬੀ ਇੰਦਰਜੀਤ ਕੌਰ

PUNJ0102201904ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਮਾਨਾਵਾਲਾ ਵਿਖੇ ਕੰਨ, ਨੱਕ ਤੇ ਗਲੇ ਦੀਆਂ ਬੀਮਾਰੀਆਂ ਦਾ ਮੈਡੀਕਲ ਚੈਕਅੱਪ ਕੈਂਪ ਅਤੇ ਸੀ.ਐਮ.ਈ 2 ਅਤੇ 3 ਫਰਵਰੀ 2019 ਨੂੰ ਲੱਗੇਗਾ।ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਤੇ ਸੀ.ਐਮ.ਈ ਵਿਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਡਾਕਟਰ ਪੁੱਜ ਰਹੇ ਹਨ।ਜਿਨਾਂ ਵਿਚ ਸਿੰਘਾਪੁਰ ਤੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੇਸ ਤਕਨੀਕ ਦੇ ਮਾਹਿਰ ਡਾ. ਧਰਮਬੀਰ ਸਿੰਘ ਸੇਠੀ ਉਚੇਚੇ ਤੌਰ `ਤੇ ਸ਼ਾਮਿਲ ਹੋ ਰਹੇ ਹਨ।ਇਨ੍ਹਾਂ ਤੋਂ ਇਲਾਵਾ ਮਸ਼ਹੂਰ ਕਾਕਲੀਅਰ ਇੰਪਲਾਂਟ ਸਪੈਸ਼ਲਿਸਟ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿੱਜੀ ਡਾਕਟਰ, ਡਾ. ਜੇ. ਐਮ ਹੰਸ, ਡਾ. ਅਸ਼ੋਕ ਗੁਪਤਾ, ਪ੍ਰੋ. ਆਫ ਈ.ਐਨ.ਟੀ ਪੀ.ਜੀ.ਆਈ ਚੰਡੀਗੜ੍ਹ, ਗਰਦਨ ਅਤੇ ਕੈਂਸਰ ਦੇ ਮਾਹਿਰ ਡਾ. ਤਪਸਵਨੀ ਮਰੀਜ਼ ਚੈਕ ਕਰਨਗੇ।3 ਫਰਵਰੀ 2019 ਨੂੰ ਉਪਰੋਕਤ ਡਾਕਟਰਾਂ ਵਲੋਂ  ਗੂੰਗਾਪਨ `ਤੇ ਇਕ ਵਿਸ਼ੇਸ਼ ਸੈਮੀਨਾਰ ਕੀਤਾ ਜਾ ਰਿਹਾ ਹੈ।ਜਿਸ ਵਿਚ ਕਾਕਲੀਅਰ ਇੰਪਲਾਂਟ ਅਤੇ ਗਲੇ ਦੀਆਂ  ਹੋਰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਗਲਵਾੜੇ ਵਲੋਂ ਕੁਲ 9 ਕਾਕਲੀਅਰ ਇੰਪਲਾਂਟ ਓਪਰੇਸ਼ਨ ਕੀਤੇ ਗਏ ਹਨ ਅਤੇ ਉਹ ਬੱਚੇ ਸੁਣਨ ਅਤੇ ਬੋਲਣ ਦੇ  ਸਮਰੱਥ ਹੋ ਗਏ ਹਨ ਅਤੇ ਆਮ ਬੱਚਿਆਂ ਵਾਂਗ ਜ਼ਿੰਦਗੀ ਬਸਰ ਕਰ ਰਹੇ ਹਨ।
ਇਸ ਪੈ੍ਰਸ ਕਾਨਫਰੰਸ ਵਿੱਚ ਮੁਖਤਾਰ ਸਿੰਘ ਆਨਰੇਰੀ ਸੱਕਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਅਤੇ ਤਿਲਕ ਰਾਜ ਜਨਰਲ ਮੈਨੇਜਰ ਵੀ ਹਾਜ਼ਰ ਸਨ ।  

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply