Friday, March 29, 2024

ਜ਼ਿਲ੍ਹਾ ਦਿਵਿਆਂਗ ਪੂਨਰਵਾਸ ਕੇਂਦਰ ਨੇ ਕੋਕਲੀਅਰ ਇੰਪਲਾਂਟ ਦਾ ਸਫ਼ਲ ਓੁਪਰੇਸ਼ਨ ਕਰਵਾਇਆ

PUNJ0102201919ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਦਿਵਿਆਂਗ ਪੂਨਰਵਾਸ ਕੇਂਦਰ (ਡੀ.ਡੀ.ਆਰ.ਸੀ) ਸੈਂਟਰ ਵਲੋਂ ਗੁਰਮੀਤ ਸਿੰਘ ਦੇ ਬੇਟਾ ਹਰਮਨ ਦਾ ਕੰਨ ਦਾ ਓਪਰੇਸ਼ਨ ਕੋਕਲੀਅਰ ਇੰਪਲਾਟ ਦਾ ਸਫ਼ਲ ਅਪਰੇਸ਼ਨ ਗੂਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮੁਫ਼ਤ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੰਨ ਦੇ ਓਪਰੇਸ਼ਨ ਤੋਂ ਬਾਅਦ ਬੱਚੇ ਨੂੰ 1 ਤੋਂ 2 ਸਾਲ ਤੱਕ ਸਪੀਚ ਥਰੈਪੀ ਰਾਹੀਂ ਟਰੇਨਿੰਗ ਦਿੱਤੀ ਜਾਵੇਗੀ ਜਿਸ ਨਾਲ ਬੱਚਾ ਆਮ ਬੱਚਿਆਂ ਵਾਂਸ ਨਾਰਮਲ ਸੁਨਣ `ਤੇ ਬੋਲਣ ਲੱਗ ਜਾਵੇਗਾ। ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਆਪਣੇ ਦਫ਼ਤਰ ਵਿਖੇ ਬੱਚੇ ਦੇ ਮਾਤਾ ਪਿਤਾ ਨੂੰ ਬੁਲਾ ਕੇ ਬੱਚੇ ਨਾਲ ਗੱਲਬਾਤ ਕੀਤੀ।ਆਮ ਬੱਚਿਆਂ ਵਾਂਗ ਮਹਿਸੂਸ ਕਰ ਰਹੇ ਬੱਚੇ ਦੇ ਮਾਤਾ ਪਿਤਾ ਸਰਕਾਰ ਦਾ ਸੁਕਰਾਨਾ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਸਨ।ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੰਨ ਦੇ ਓਪਰੇਸ਼ਨ ਤੇ ਲਗਭਗ 7 ਤੋਂ 20 ਲੱਖ ਰੁਪਏ ਵਿੱਚ ਹੋਣ ਵਾਲਾ ਕੋਕਲੀਅਰ ਇਮਪਲਾਂਟ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਰਾਹੀਂ ਮੁਫ਼ਤ ਕਰਵਾਇਆ ਜਾ ਰਿਹਾ ਹੈ।ਜਿਸ ਨਾਲ ਸੁਨਣ ਅਤੇ ਬੋਲਣ ਤੋਂ ਅਸਮਰਥ ਬੱਚੇ ਇਸ ਓਪਰੇਸ਼ਨ ਦੁਆਰਾ ਮੁੜ ਆਪਣੀ ਨਾਰਮਲ ਜਿੰਦਗੀ ਬਤੀਤ ਕਰਦੇ ਹੋਏ ਆਮ ਸਕੂਲਾਂ ਵਿਚ ਆਪਣੀ ਪੜਾਈ ਮੁਕੰਮਲ ਕਰ ਸਕਣਗੇ।   
ਡਾ. ਵਰਿੰਦਰ ਬਾਂਸਲ ਡੀ.ਡੀ.ਆਰ.ਓ ਨੇ ਦੱਸਿਆ ਕਿ ਪੰਜ ਸਾਲ ਤੱਕ ਦੇ ਬੱਚਿਆਂ ਦਾ ਆਡਿਪ ਸਕੀਮ ਤਹਿਤ ਕੋਕਲੀਅਰ ਇਮਪਲਾਂਟ ਮੁਫ਼ਤ ਕਰਵਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਡੀ.ਡੀ.ਆਰ.ਸੀ ਸੈਂਟਰ ਵਲੋਂ ਦਿਵਿਆਂਗ ਜਰੂਰਤਮੰਦ ਲੋਕਾਂ ਨੂੰ ਨਕਲੀ ਅੰਗ, ਕੰਨਾਂ ਦੀ ਮਸ਼ੀਨਾਂ, ਵਹੀਲਚੇਅਰ, ਕਲੀਪਰ ਆਦਿ ਮੁਫ਼ਤ ਮਹੱਈਆ ਕਰਵਾਏ ਜਾਂਦੇ ਹਨ।ਇਸ ਤੋਂ ਇਲਾਵਾ ਸੈਂਟਰ ਵਿਚ ਫਿਜੀਓਥਰੈਪੀ, ਸਪੀਚ ਥਰੈਪੀ, ਮੋਬਲਿਟੀ ਟਰੇਨਿੰਗ ਤੇ ਕਾਉਂਸਲਿੰਗ ਆਦਿ ਮੁਫ਼ਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਡਾ. ਵਰਿੰਦਰ ਬਾਂਸਲ ਨੇ ਦੱਸਿਆ ਕਿ ਕੋਕਲੀਅਰ ਇਮਪਲਾਂਟ ਇਕ ਤਰ੍ਹਾਂ ਦੀ ਮਸ਼ੀਨ (ਡਿਵਾਇਸ) ਹੁੰਦੀ ਹੈ ਜੋ ਕਿ ਮਾਹਿਰ ਡਾਕਟਰਾਂ ਦੁਆਰ ਓਪਰੇਸ਼ਨ ਕਰਕੇ ਕੰਨ ਦੇ ਪਿੱਛੇ ਅੰਦਰ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅੰਦਰ ਵਾਲੀ ਮਸ਼ੀਨ ਦਾ ਬਿਲਕੁੱਲ ਪਤਾ ਨਹੀਂ ਲੱਗਦਾ ਅਤੇ ਇਕ ਹੋਰ ਮਸ਼ੀਨ (ਡਿਵਾਇਸ) ਬਾਹਰ ਲਗਾਈ ਜਾਂਦੀ ਹੈ ਜੋ ਕਿ ਅੰਦਰ ਵਾਲੀ ਮਸ਼ੀਨ ਨੂੰ ਸਿਗਨਲ ਭੇਜਦੀ ਹੈ।ਜਿਸ ਨਾਲ ਬੱਚਾ ਆਮ ਬੱਚਿਆਂ ਵਾਂਗ ਸੁਨਣ ਲਈ ਸਮਰਥ ਹੋ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਜਿਹੇ ਓੁਪਰੇਸ਼ਨ ਲਈ ਪਹਿਲਾਂ ਚੰਡੀਗੜ੍ਹ, ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿਚ ਜਾ ਕੇ ਇਲਾਜ ਕਰਵਾਉਣਾ ਪੈਂਦਾ ਸੀ, ਹੁਣ ਇਹ ਸਫ਼ਲ ਓਪਰੇਸ਼ਨ ਬਠਿੰਡਾ ਨਾਲ ਲੱਗਦੇ ਜ਼ਿਲ੍ਹਾ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਮਾਹਿਰ ਡਾਕਟਰਾਂ ਦੁਆਰਾ ਕੀਤਾ ਜਾ ਰਿਹਾ।ਉਨ੍ਹਾਂ ਦੱਸਿਆ ਕਿ ਸੁਨਣ ਅਤੇ ਬੋਲਣ ਤੋਂ ਅਸਮਰਥ ਬੱਚਿਆਂ ਦੇ ਮਾਤਾ ਪਿਤਾ ਬੱਚੇ ਦੇ ਜਨਮ  ਸਮੇਂ ਹਰ ਬੱਚੇ ਦਾ ‘ਬੇਰਾ’ ਟੈਸਟ ਜਰੂਰ ਕਰਵਾਉਣ ਤਾਂ ਜੋ ਸਮੇਂ ਅੰਦਰ ਇਸ ਸਮੱਸਿਆ ਬਾਰੇ ਪਤਾ ਚੱਲ ਸਕੇ ਅਤੇ ਜੋ ਸਮੇਂ ਰਹਿੰਦੇ 5 ਸਾਲ ਤੋਂ ਪਹਿਲਾਂ ਬੱਚਿਆਂ ਦੇ ਕੋਕਲੀਅਰ ਇਮਪਲਾਂਟ ਦੀ ਸਰਜਰੀ ਕਰਵਾ ਕੇ ਲਾਭ ਉਠਾਉਣ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply