Friday, April 19, 2024

ਬਜ਼ਟ ਤਜ਼ਵੀਜਾਂ ਨਾਲ ਕਿਸਾਨਾ ਦੀ ਆਰਥਿਕ ਹਾਲਤ ਬਿਹਤਰ ਹੋਵੇਗੀ – ਗਰੇਵਾਲ

ਭੀਖੀ/ਮਾਨਸਾ, 4 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਕੌਮੀ ਆਗੂ ਹਰਜੀਤ PUNJ0402201905ਸਿੰਘ ਗਰੇਵਾਲ ਨੇ ਪੇਸ਼ ਆਮ ਬਜ਼ਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਤ ਦੀਨ ਦਿਆਲ ਉਪਾਧਿਆਏ ਦੇ ਦਰਸ਼ਨ ਨੂੰ ਅਮਲੀ ਰੂਪ ਦਿੱਤਾ ਹੈ।ਲੋਕ ਹਿਤੈਸ਼ੀ ਕੀਤੇ ਫੈਸਲਿਆਂ ਨਾਲ ਇਸ ਦਾ ਲਾਭ ਸਮਾਜ ਦੇ ਨਿਮਨ ਵਰਗ ਤੱਕ ਪਹੁੰਚੇਗਾ।ਉਨ੍ਹਾਂ ਅੱਗੇ ਕਿਹਾ ਕਿ ਇਸ ਬਜ਼ਟ ਨਾਲ 52 ਕਰੋੜ ਭਾਰਤੀਆਂ ਨੂੰ ਸਿੱਧੇ ਤੌਰ `ਤੇ ਲਾਭ ਪਹੁੰਚੇਗਾ।ਗਰੇਵਾਲ ਨੇ ਕਿਹਾ ਕਿ 2 ਏਕੜ ਜਮੀਨ ਵਾਲੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਤੋਂ ਇਲਾਵਾ ਕੁਦਰਤੀ ਆਫਤ ਕਰਕੇ ਨੁਕਸਾਨੀ ਫਸਲ ਦੇ ਬੀਮੇ ਅਤੇ ਮੁਆਵਜੇ ਵਿਚ ਕੀਤੇ ਵਾਧੇ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੀ ਨਹੀਂ ਪਹੁੰਚੇਗਾ, ਬਲਕਿ ਉਨ੍ਹਾਂ ਦੀ ਖੇਤੀ ਪ੍ਰਤੀ ਸੋਚ ਸਕਾਰਾਤਮਕ ਹੋਵੇਗੀ।ਨਿਰਾਸ਼ਤਾ ਦੇ ਦੌਰ `ਚ ਹੋ ਰਹੀਆਂ ਖੁਦਕੁਸ਼ੀਆਂ ਨੂੰ ਵੀ ਠੱਲ੍ਹ ਪਏਗੀ।ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹਣ ਲਈ ਡਿਜੀਟਾਈਜੇਸ਼ਨ ਪ੍ਰਣਾਲੀ ਅਪਣਾਉਣ ਨੂੰ ਵੀ ਲੋਕ ਹਿਤੈਸ਼ੀ ਦੱਸਦਿਆਂ ਕਿਹਾ ਕਿ ਅਗਾਮੀ ਸਮੇਂ ਦੌਰਾਨ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਗਰੇਵਾਲ ਇੱਥੇ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ।ਇਸ ਦਰਮਿਆਨ ਉਨ੍ਹਾਂ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਦੌਰਾਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।ਇਸ ਮਿਲਣੀ ਸਮੇਂ ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀਂ, ਬਲਕਾਰ ਸਹੋਤਾ, ਵਰਿੰਦਰ ਸ਼ੇਰਪੁਰੀਆ, ਰਜਿੰਦਰ ਰਾਜੀ ਆਦਿ ਭਾਜਪਾ ਵਰਕਰ ਮੌਜੂਦ ਸਨ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply