Friday, March 29, 2024

ਪ੍ਰਵਾਸੀ ਪੰਜਾਬੀ ਵੱਲੋਂ ਰੇਲ ਹਾਦਸੇ ਦੇ ਪੀੜ੍ਹਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਭੇਟ

ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨੀ ਪੁੰਨ ਦਾ ਕੰਮ – ਸੋਨੀ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਅਤੇ ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਪ੍ਰਰੇਨਾ ਸਦਕਾ PUNJ0402201908ਅਮਰੀਕਾ ਵਾਸੀ ਪ੍ਰਵਾਸੀ ਪੰਜਾਬੀ ਮਹਿੰਦਰ ਸਿੰਘ ਧੀਮਾਨ, ਰੇਲ ਹਾਦਸੇ ਦੇ ਪੀੜ੍ਹਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਦੇਣ ਲਈ ਉਚੇਚੇ ਤੌਰ `ਤੇ ਅੰਮ੍ਰਿਤਸਰ ਆਏ। ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਧੀਮਾਨ ਵੱਲੋਂ ਕੀਤੇ ਉਦਮ ਦੀ ਸਰਾਹਨਾ ਕਰਦੇ ਕਿਹਾ ਕਿ ਜਿਥੇ ਸਰਕਾਰ ਨੇ ਪੀੜ੍ਹਤ ਪਰਿਵਾਰਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਹੈ, ਉਥੇ ਧੀਮਾਨ ਵਰਗੇ ਇਨਸਾਨਾਂ ਨੇ ਪੁੰਨ ਦੇ ਇਸ ਕੰਮ ਵਿਚ ਵੱਡਾ ਯੋਗਦਾਨ ਪਾਇਆ ਹੈ।ਉਨ੍ਹਾਂ ਇਸ ਪ੍ਰੇਰਨਾ ਲਈ ਵਿਧਾਇਕ ਰਿੰਕੂ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਸੋਨੀ ਨੇ ਇਸ ਮੌਕੇ ਪ੍ਰਵਾਸੀ ਭਾਰਤੀ ਵੱਲੋਂ 25-25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਪੀੜ੍ਹਤ 58 ਪਰਿਵਾਰਾਂ ਨੂੰ ਤਕਸੀਮ ਕੀਤੇ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਵੀ ਛੇਤੀ ਪੂਰਾ ਕੀਤਾ ਜਾਵੇਗਾ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਮੋਹਨ ਸਿੰਘ, ਇੰਦਰਜੀਤ ਸਿੰਘ, ਐ.ਡੀ.ਐਮ ਸੌਰਵ ਅਰੋੜਾ, ਵਿਕਾਸ ਸੋਨੀ, ਕੌਂਸਲਰ ਚੋਪੜਾ, ਡੀ.ਈ.ਓ ਸਲਵਿੰਦਰ ਸਿੰਘ ਸਮਰਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply