Friday, March 29, 2024

ਸੁਖਜਿੰਦਰ ਰੰਧਾਵਾ ਨੇ 2019-20 ਲਈ ਨਾਬਾਰਡ ਵਲੋਂ ਤਿਆਰ ਸਟੇਟ ਫੋਕਸ ਪੇਪਰ ਕੀਤਾ ਜਾਰੀ

ਬੈਂਕਾਂ ਤੇ ਸਰਕਾਰੀ ਵਿਭਾਗਾਂ ਦੀਆਂ ਕਰਜ਼ਾ ਸੰਭਾਵਨਾਵਾਂ ਲਈ ਸਬਾ ਸਰਕਾਰ ਕਰੇਗੀ ਸਹਿਯੋਗ
ਚੰਡੀਗੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ ਵਿਖੇ ਆਯੋਜਿਤ ਸਟੇਟ ਕਰੈਡਿਟ PUNJ0502201919ਸੈਮੀਨਾਰ ਵਿਚ ਸਾਲ 2019-20  ਲਈ ਨਾਬਾਰਡ ਵਲੋਂ ਤਿਆਰ ਕੀਤਾ ਸਟੇਟ ਫੋਕਸ ਪੇਪਰ ਜਾਰੀ ਕੀਤਾ।ਸੈਮੀਨਾਰ ਵਿੱਚ ਵਿਸ਼ਵਜੀਤ ਖੰਨਾ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਰ ਵਿਕਾਸ, ਸ੍ਰੀਮਤੀ ਰਚਨਾ ਦੀਕਸ਼ਤ ਖੇਤਰੀ ਡਾਇਰੈਕਟਰ ਭਾਰਤੀ ਰਿਜ਼ਰਵ ਬੈਂਕ, ਸੰਜੇ ਕੁਮਾਰ ਜਨਰਲ ਮੈਨੇਜਰ ਭਾਰਤੀ ਸਟੇਟ ਬੈਂਕ ਅਤੇ ਪੀ.ਕੇ.ਆਨੰਦ, ਜਨਰਲ ਮੈਨੇਜਰ-ਐਸ.ਐਲ.ਬੀ.ਸੀ ਕਨਵੀਨਰ ਪੰਜਾਬ ਤੋਂ ਇਲਾਵਾ ਰਾਜ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ, ਸੀਨੀਅਰ ਬੈਂਕਰਾਂ, ਗੈਰ-ਸਰਕਾਰੀ ਸੰਗਠਨਾਂ, ਖੇਤੀਬਾੜੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਅਤੇ ਵਿਕਾਸਸ਼ੀਲ ਕਿਸਾਨਾਂ ਨੇ ਵੀ ਸੈਮੀਨਾਰ ਵਿੱਚ ਭਾਗ ਲਿਆ।ਜੇ.ਪੀ.ਐਸ ਬਿੰਦਰਾ, ਮੁੱਖ ਜਨਰਲ ਮੈਨੇਜਰ ਨਾਬਾਰਡ ਪੰਜਾਬ ਖੇਤਰੀ ਦਫਤਰ ਚੰਡੀਗੜ ਨੇ ਸੈਮੀਨਾਰ ਵਿੱਚ ਸਟੇਟ ਫੋਕਸ ਪੇਪਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ `ਤੇ ਚਾਨਣਾ ਪਾਇਆ। ਸਹਿਕਾਰਤਾ ਮੰਤਰੀ ਵਲੋਂ ਸਟੇਟ ਫੋਕਸ ਪੇਪਰ ਜਾਰੀ ਕੀਤਾ ਗਿਆ।
ਸੁਖਜਿੰਦਰ ਸਿੰਘ ਰੰਧਾਵਾ ਨੇ ਸਟੇਟ ਫੋਕਸ ਪੇਪਰ ਵਰਗੇ ਇੱਕ ਵਿਸਥਾਰਤ ਦਸਤਾਵੇਜ਼ ਤਿਆਰ ਕਰਨ ਲਈ ਨਾਬਾਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਅਰਥ ਵਿਵਸਥਾ ਦੇ ਹਰੇਕ ਉਪ-ਖੇਤਰ ਵਿੱਚ ਉਪਲਬਧ ਸੰਭਾਵਨਾਵਾਂ ਨੂੰ ਦਰਸਾਇਆ ਗਿਆ ਹੈ। ਉਨਾਂ ਵਿਸ਼ੇਸ਼ ਰੂਪ ਵਿੱਚ ਐੇਸ.ਐਚ.ਜੀ ਦੇ ਗਠਨ ਵਿੱਚ ਅਤੇ ਕਿਸਾਨਾਂ ਦੇ ਸਮੂਹਿਕ ਰੂਪ ਵਿੱਚ ਐਫ.ਪੀ.ਓ ਆਦਿ ਬਣਾ ਕੇ ਸੂਬੇ ਦੇ ਵਿਕਾਸ ਵਿੱੱਚ ਨਾਬਾਰਡ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨਾਂ ਨੇ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂੂਾ ਸਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਹ ਦੱਸਣਯੋਗ ਹੈ ਕਿ ਨਾਬਾਰਡ ਨੇ ਪੰਜਾਬ ਵਿੱਚ ਤਰਜੀਹੀ ਖੇਤਰ ਤਹਿਤ ਸਾਲ 2019-20 ਦੌਰਾਨ 2,27,935 ਕਰੋੜ ਰੁਪਏ ਦੇ ਸੰਭਾਵਿਤ ਕਰਜ਼ਿਆਂ ਦਾ ਅਨੁਮਾਨ ਪੇਸ਼ ਕੀਤਾ ਹੈ ਜੋ ਕਿ ਸਾਲ 2018-19 ਦੇ 198737 ਕਰੋੜ ਰੁਪਏ ਦੇ ਕਰਜ਼ਾ ਅਨੁਮਾਨਾਂ ਤੋਂ ਪੰਜ ਫੀਸਦ ਵੱਧ ਹੈ। ਇਨਾਂ ਅਨੁਮਾਨਾਂ ਵਿੱਚ ਫਸਲੀ ਕਰਜ਼ੇ ਦਾ ਅਨੁਮਾਨਿਤ ਹਿੱਸਾ 97577 ਕਰੋੜ ਰੁਪਏ ਹੈ ਜੋ ਕੁੱਲ ਅਨੁਮਾਨਿਤ ਕਰਜ਼ਾ ਸੰਭਾਵਨਾ ਦਾ 43 ਫੀਸਦ ਹੈ। ਫੋਕਸ ਪੇਪਰ ਵਿੱਚ ਸੈਕਟਰ-ਵਾਰ ਅਨੁਮਾਨਿਤ ਕਰਜ਼ਾ ਸੰਭਾਵਨਾਵਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜੋ ਕਿ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਲਈ (6490 ਕਰੋੜ ਰੁਪਏ), ਖੇਤੀਬਾੜੀ ਸਹਾਇਕ ਇਕਾਈਆਂ (14963 ਕਰੋੜ ਰੁਪਏ), ਖੇਤੀਬਾੜੀ ਟਰਮ ਕਰਜ਼  (23407 ਕਰੋੜ ਰੁਪਏ), ਐਮਐਸਐਮਈ ਕਰਜ਼ (41129 ਕਰੋੜ ਰੁਪਏ), ਬਰਾਮਦ ਕਰਜ਼ (15566 ਕਰੋੜ ਰੁਪਏ), ਸਿਖਿਆ ਕਰਜ਼ (5995 ਕਰੋੜ ਰੁਪਏ), ਰਿਹਾਇਸ਼ ਕਰਜ਼ਾ (14785 ਕਰੋੜ ਰੁਪਏ) ਹਨ।
ਜੇ.ਪੀ ਐਸ ਬਿੰਦਰਾ, ਮੁੱਖ ਜਨਰਲ ਮੈਨੇਜਰ ਪੰਜਾਬ ਖੇਤਰੀ ਦਫਤਰ ਚੰਡੀਗੜ ਨੇ ਸੈਮੀਨਾਰ ਵਿੱਚ ਸਟੇਟ ਫੋਕਸ ਪੇਪਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸਾਲ ਸਟੇਟ ਫੋਕਸ ਪੇਪਰ ਦਾ ਥੀਮ ਸਸਟੇਨੇਬਲ ਐਗਰੀਕਲਚਰਲ ਪ੍ਰੈਕਟਸਿਸ` ਰੱਖਿਆ ਗਿਆ ਹੈ। ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਸਸਟੇਨੇਬਲ ਐਗਰੀਕਲਚਰਲ ਪ੍ਰੈਕਟਸਿਸ ਸਮੇਂ ਦੀ ਮੰਗ ਹਨ
 ਸਾਲ ਦੇ ਦੌਰਾਨ, ਨਾਬਾਰਡ ਵਲੋਂ ਕਿਸਾਨਾਂ ਨੂੰ ਜ਼ਮੀਨ ਦੀ ਸੁਚੱਜੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਸੂਬੇ ਦੇ 4000 ਪਿੰਡਾਂ ਵਿੱਚ ਫਸਲੀ ਰਹਿੰਦ-ਖੂਹੰਦ ਪ੍ਰਬੰਧਨ ਪ੍ਰੋਗਰਾਮ-ਪਰਾਲੀ ਬਚਾਓ, ਫਸਲ ਵਧਾਓ ਆਰੰਭ ਕੀਤਾ। ਉਨਾਂ ਨੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਨਾਬਾਰਡ ਵੱਲੋਂ ਅਨੁਮਾਨਿਤ ਕਰਜ਼ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਤਾਂ ਜੋ ਕਿਸਾਨ/ ਪੇਂਡ ਦੇ ਵਸਨੀਕਾਂ ਨੂੰ ਇਸ ਦਾ ਲਾਭ ਹੋ ਸਕੇ।
ਸ੍ਰੀਮਤੀ ਰਚਨਾ ਦੀਕਸ਼ਿਤ, ਖੇਤਰੀ ਡਾਇਰੈਕਟਰ, ਭਾਰਤੀ ਰਿਜ਼ਰਵ ਬੈਂਕ ਨੇ ਫਾਂਇਨਾਂਸ਼ੀਅਲ ਇੰਕਲੂਜਨ ਫੰਡ ਤਹਿਤ ਕਈ ਗਤੀਵਿਧੀਆਂ ਰਾਹੀਂ ਵਿੱਤੀ ਸਾਖਰਤਾ ਦੇ ਲਈ ਨਾਬਾਰਡ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਇਸ ਮੌਕੇ ਸਟੇਟ ਫੋਕਸ ਪੇਪਰ ਵਿੱਚ ਲੱਭੀਆਂ ਗਈਆਂ ਕਰਜ਼ ਸੰਭਾਨਾਵਾਂ ਅਤੇ ਬੁਨਿਆਦੀ ਢਾਂਚਿਆਂ ਦੀਆਂ ਕਮੀਆਂ, ਸੂਬੇ ਵਿੱਚ ਮਹਿਲਾਵਾਂ ਤੇ ਕਿਸਾਨਾਂ ਦੇ ਵਿਕਾਸ ਲਈ  ਵੱਖ-ਵੱਖ ਯਤਨਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।  
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply