Thursday, April 25, 2024

ਸਰਕਾਰੀ ਹਾਈ ਸਕੂਲ ਕਿਲਾ ਜੀਵਨ ਸਿੰਘ ਦਾ ਸਲਾਨਾ ਸਮਾਗਮ ਕਰਵਾਇਆ

ਜੰਡਿਆਲਾ ਗੁਰੂ, 6 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਰਕਾਰੀ ਹਾਈ ਸਕੂਲ ਕਿਲਾ ਜੀਵਨ ਸਿੰਘ ਦਾ ਸਲਾਨਾ ਸਮਾਗਮ ‘ਨਵੀ ਨੁਹਾਰ PUNJ06022019042018-19 ਮਨਾਇਆ ਗਿਆ।ਸ.ਸ.ਸ.ਸ ਡੇਹਰੀਵਾਲ ਦੇ ਸਤਿੰਦਰਬੀਰ ਸਿੰਘ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਸ਼੍ਰੀਮਤੀ ਸਵੇਤਾ ਵਰਮਾ, ਸ.ਸ ਅਧਿਆਪਕਾ ਵਲੋਂ ਸੰਪਾਦਕ ਕੀਤਾ ਗਿਆ ਸਕੂਲ ਮੈਗਜੀਨ `ਨਵੀਂ ਨੁਹਾਰ` ਦੀ ਘੁੰਡ ਚੁਕਾਈ ਦੀ ਰਸਮ ਮੁੱਖ ਮਹਿਮਾਨ, ਮੁੱਖ ਅਧਿਆਪਕਾ ਅਤੇ ਆਏ ਹੋਏ ਪਤਵੰਤਿਆਂ ਪ੍ਰਿੰਸੀਪਲ ਆਸ਼ੂ ਸਰੀਨ ਅਤੇ ਪ੍ਰਿ੍ਰਸੀਪਲ ਖੁਸ਼ਰੁਪਿੰਦਰ ਕੌਰ ਨੇ ਸਾਂਝੇ ਤੌਰ’ਤੇ ਕੀਤੀ।ਸਮਾਗਮ ਦੌਰਾਨ 1987 ਤੋਂ ਲੈ ਕੇ ਜਿੰਨੇ ਵੀ ਅਧਿਆਪਕ ਅਤੇ ਮੁੱਖ ਅਧਿਆਪਕ ਸਕੂਲ ਨੂੰ ਸੇਵਾਵਾਂ ਦੇ ਕੇ ਗਏ ਸਨ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ `ਚ ਗੀਤਾਂ ਤੋਂ ਇਲਾਵਾ ਨਸ਼ਿਆਂ ਨੂੰ ਰੋਕਣ ਸਬੰਧੀ ਸਕਿੱਟਾਂ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ।ਸਕੂਲ ਦੀ ਸਲਾਨਾ ਰਿਪੋਰਟ ਲਵਲੀਨਪਾਲ ਸਿੰਘ ਵੱਲੋਂ ਪੜੀ ਗਈ।ਵਿਦਿਅਕ, ਸਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ 75 ਵਿਦਿਆਰਥੀਆਂ ਨੂੰ ਇਨਾਮਾਂ ਨਾਲ ਨਿਵਾਜ਼ਿਆ ਗਿਆ।ਸਕੂਲ ਵਿੱਚ ਪੜੇ ਪੁਰਾਣੇ ਵਿਦਿਆਂਰਥੀਆਂ ਨੂੰ ਸੱਦ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਰਪੰਚ ਜੋਗਿੰਦਰ ਸਿੰਘ, ਬਲਬੀਰ ਸਿੰਘ ਡਾਇਰੈਕਟਰ ਹਸ਼ਤ ਸ਼ਿਲਪ ਆਈ.ਟੀ.ਆਈ ਬਟਾਲਾ, ਉੱਘੇ ਕਾਂਗਰਸੀ ਆਗੂ ਗੁਰਜੀਤ ਸਿੰਘ, ਪ੍ਰਿੰ. ਕੁਲਵੰਤ ਸਿੰਘ, ਕਨਿਕਾ ਸ਼ਰਮਾ, ਅਣਕੀ, ਲੈ. ਬਲਦੇਵ ਸਿੰਘ, ਜਗਜੀਤ ਸਿੰਘ, ਰਿਟ. ਡਿਪਟੀ ਡਾਇਰੈਕਟਰ ਹਾਰਟੀ ਕਲਚਰ (ਪੰਜਾਬ) ਸਵਰਨ ਸਿੰਘ, ਲੈਕ. ਰਜਿੰਦਰ ਕੌਰ, ਮਿਸ ਰਵਿੰਦਰ ਬੀਰ ਕੌਰ, ਰਜਵੰਤ ਕੌਰ, ਸੂਬੇਦਾਰ ਮੇਜਰ ਨਿਰੰਜਣ ਸਿੰਘ, ਗੁਰਮੀਤ ਸਿੰਘ, ਰਣਜੀਤ ਕੌਰ, ਜਗਦੀਪ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਗੁਲਸ਼ਨ ਭਾਰਦਵਾਜ, ਰਜਨੀਤ ਕੌਰ, ਪਰਮਜੀਤ ਕੌਰ, ਪਿਆਰ ਕੌਰ, ਮਨਜੀਤ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply