Friday, April 19, 2024

ਸਰਕਾਰੀ ਆਈ.ਟੀ.ਆਈ (ਲੜਕੇ) ਵਿਖੇ ਜਿਲਾ ਪੱਧਰੀ ਰੋਜ਼ਗਾਰ ਮੇਲਾ 13 ਤੇ 14 ਫਰਵਰੀ ਨੂੰ – ਡਿਪਟੀ ਕਮਿਸ਼ਨਰ

ਪਠਾਨਕੋਟ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ-ਘਰ ਰੋਜਗਾਰ ਯੋਜਨਾ PUNJ0602201908ਅਧੀਨ ਪੰਜਾਬ ਦੇ ਹਰ ਜਿਲੇ੍ਹ ਵਿੱਚ ਰੋਜ਼ਗਾਰ ਬਿਉਰੋ ਸਥਾਪਿਤ ਕੀਤੇ ਗਏ ਹਨ।ਇਸ ਕੰਮ ਨੂੰ ਅੱਗੇ ਵਧਾਉਂਦੇ ਹੋਏ ਪਠਾਨਕੋਟ ਜਿਲੇ੍ਹ ਵਿੱਚ 13 ਅਤੇ 14 ਫਰਵਰੀ  (ਬੁੱਧਵਾਰ ਅਤੇ ਵੀਰਵਾਰ) ਨੂੰ ਸਰਕਾਰੀ ਆਈ.ਟੀ.ਆਈ (ਲੜਕੇ) ਪਠਾਨਕੋਟ ਕੈਂਪਸ ਵਿਖੇ ਜਿਲਾ੍ਹ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਰੋਜਗਾਰ ਮੇਲਾ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਹਾਸਲ ਕਰਨ ਲਈ ਸੁਨਹਰੀ ਮੌਕਾ ਦੇਵੇਗਾ। ਇਸ ਰੋਜ਼ਗਾਰ ਮੇਲੇ ਵਿੱਚ 40 ਕੰਪਨੀਆਂ ਜਿਵੇਂ ਕਿ ਵਰਧਮਾਨ ਸਪਿੰਗ ਮਿਲ ਬੱਦੀ, ਚਨਾਬ ਟੈਕਸਟਾਇਲ ਮਿਲ, ਕੋਟਕ ਮਹਿੰਦਰਾ ਬੈਂਕ, ਭਾਰਤੀ ਐਕਸਾ ਲਾਈਫ ਇੰਸੋਰੇਂਨਸ, ਡੀ.ਵੀ ਇਲੈਕਟ੍ਰੋਨਿਕਸ, ਕੇ.ਵੀ ਸਪੱਨ ਪਾਈਪਸ, ਫਰੈਂਡਸ ਪੇਪਰ ਮਿੱਲ, ਪਾਈਨਰ ਅਤੇ ਆਦਿ ਨਾਮੀ ਕੰਪਨੀਆਂ ਨੂੰ ਸਕਿਲਡ ਵਰਕਰ ਵੀ ਮਿਲਣਗੇ।ਇਸ ਲਈ ਜਿਲੇ੍ਹ ਦੇ ਪੜੇ੍ਹ ਲਿਖੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨਾਂ੍ਹ ਰੋਜ਼ਗਾਰ ਮੇਲਿਆਂ ਵਿੱਚ ਹਿੱਸਾ ਲੈ ਕੇ ਸਰਕਾਰ ਦੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।
 ਰੋਜਗਾਰ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਬੇਰੋਜ਼ਗਾਰਾਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਦਾ ਵੱਧ ਤੋਂ ਵੱਧ ਫਾਇਦਾ ਲੈਣ।ਉਨਾਂ੍ਹ ਕਿਹਾ ਕਿ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਹ ਘਰ-ਘਰ ਰੋਜ਼ਗਾਰ ਪੋਰਟਲ `ਤੇ ਆਪਣੇ ਆਪ ਨੂੰ ਅਨਲਾਈਨ ਰਜਿਸਟਰ ਕਰਵਾਉਣ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply