Thursday, March 28, 2024

ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅਧੀਨ ਵੱਖ-ਵੱਖ ਪਿੰਡਾਂ `ਚ ਲਗਾਏ ਮੈਡੀਕਲ ਕੈਂਪ

PPN0902201910ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਜਿਲੇ੍ਹ ਅੰਦਰ ਚਲਾਈ ਜਾ ਰਹੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅੱਜ ਬਲਾਕ ਘਰੋਟਾ ਦੇ ਪਿੰਡਾਂ ਮਾਮੂਨ, ਸੀਉਂਟੀ ਕੁਠੇੜ, ਮਨਵਾਲ ਅਤੇ ਬਾਲਕ ਨਰੋਟ ਜੈਮਲ ਸਿੰਘ ਦੇ ਪਿੰਡਾਂ ਨਰੋਲੀ, ਐਮਾ ਸਾਇਦਾ, ਮਸਤਪੁਰ, ਵੱਡਾ ਤਲੂਰ, ਛੋਟਾ ਤਲੂਰ ਦਾ ਦੌਰਾ ਕੀਤਾ ਜਿਥੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ।ਕੈਂਪਾਂ ’ਚ ਡਾਕਟਰਾਂ ਦੁਆਰਾ 462 ਤੋਂ ਵੱਧ ਲੋਕਾਂ ਦੀ ਮੁਫਤ ਸਿਹਤ ਜਾਂਚ ਤੇ ਜ਼ਰੂਰੀ ਲੈਬ ਟੈਸਟ ਕੀਤੇ ਗਏ ਅਤੇ ਮੋਕੇ ਤੇ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਕੈਂਪ ਦੌਰਾਨ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦਾ ਟੀਕਾਕਰਨ, ਅੱਖਾਂ ਦੇ ਡਾਕਟਰਾਂ ਵਲੋਂ ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕ-ਅਪ, ਜਵਾਨ ਅਤੇ ਬਜ਼ੁਰਗਾਂ ਦੀ ਸਿਹਤ ਜਾਂਚ ਤੋਂ ਇਲਾਵਾ ਨਸ਼ਿਆਂ ਦੇ ਸਿਹਤ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੇ ਨਸ਼ਿਆਂ ਦੀ ਰੋਕਥਾਮ ਬਾਰੇ ਲੋਕਾਂ ਨਾਲ ਹੈਲਥ ਟਾਕ ਕੀਤੀ ਗਈ।ਸਿਹਤ ਵਿਭਾਗ ਦੇ 8 ¿ 3 1“ 3 ਅਤੇ 1“ 3 ਬਾਰੇ ਵੀ ਲੋਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਵਲੋਂ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੰਬਧੀ ਸਹੂਲਤਾਂ ਬਾਰੇ ਆਈ.ਈ.ਸੀ ਪ੍ਰਿੰਟ ਮਟੀਰੀਅਲ ਅਤੇ ਸ਼ਾਰਟ ਫਿਲਮਾਂ ਰਾਹੀਂ ਜਾਗਰੂਕ ਕੀਤਾ ਗਿਆ। ਡਾਕਟਰਾਂ ਵਲੋਂ ਸਵਾਇਨ ਫਲੁ, ਡੇਂਗੂ, ਮਲੇਰੀਆ ਤੋਂ ਬਚਾਅ ਬਾਰੇ ਲੋਕਾਂ ਨੂੰ ਦੱਸਿਆ ਗਿਆ ਅਤੇ ਜਾਂਚ ਦੌਰਾਨ ਸ਼ੱਕੀ ਮਰੀਜ਼ਾਂ ਨੂੰ ਜਿਲਾ੍ਹ ਹਸਪਤਾਲ ਪਠਾਨਕੋਟ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ।

PPN0902201911
ਰਾਜ ਦੇ ਵਸਨੀਕਾਂ ਦੀ ਚੰਗੀ ਸਿਹਤ ਲਈ ਸਿਹਤ ਵਿਭਾਗ, ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਨੂੰ ਪਿੰਡਾਂ ਦੇ ਲੋਕਾਂ ਵਲੋਂ ਭਰਵਾਂ ਹੂੰਗਾਰਾ ਮਿਲ ਰਿਹਾ ਹੈ। ਰੂਟ ਪਲੈਨ ਮੁਤਾਬਿਕ ਕੱਲ ਇਹ ਮੁਹਿੰਮ ਬਲਾਕ ਘਰੋਟਾ ਦੇ ਖਾਨਪੁਰ, ਗੋਸਾਂਈਪੁਰ, ਚੱਕ ਮਾਧੋ ਸਿੰਘ ਤੇ ਗੰਦਲਾ ਲਾੜੀ ਅਤੇ ਬਲਾਕ ਨਰੋਟ ਜੈਮਲ ਸਿੰਘ ਦੇ ਉਦੇਪੁਰ ਐਮਾ, ਫਟੋਚੱਕ, ਰਾਮਕਾਲਵਾਂ, ਰਤਰਾਵਨ ਅਤੇ ਕਿਲਪੁਰ ਪਿੰਡਾਂ ਨੂੰ ਕਵਰ ਕਰੇਗੀ।ਜਿਥੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾਣਗੇ।ਇਨਾਂ ਪਿੰਡਾਂ ਦੇ ਸਰਪੰਚਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਲੋਕ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਦਾ ਲਾਭ ਲੈ ਕੇ ਨਿਰੋਗ ਜੀਵਨ ਜੀਣ।PPN0902201912

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply