Thursday, April 18, 2024

ਭੋਆ ਵਿਧਾਇਕ ਜੋਗਿੰਦਰ ਪਾਲ ਵਲੋਂ ਪਿੰਡ ਨਮਾਲਾ `ਚ ਵਾਟਰ ਸਪਲਾਈ ਦੇ ਕੰਮ ਦਾ ਸ਼ੁਭਅਰੰਭ

PPN0902201916ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ।ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ ਅਤੇ ਕੈਪਟਨ ਸਰਕਾਰ ਦੇ ਕਾਰਜਕਾਲ ਦੋਰਾਨ ਉਨ੍ਹਾਂ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ, ਜੋ ਲੰਮੇ ਸਮੇਂ ਤੋਂ ਲੋਕਾਂ ਲਈ ਪਰੇਸਾਨੀ ਬਣੀਆਂ ਹੋਈਆਂ ਸਨ।ਇਸ ਅਧੀਨ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਘਰੋਟਾ ਬਲਾਕ ਦੇ ਪਿੰਡ ਨਮਾਲਾ ਵਿੱਚ ਕਰੀਬ 31 ਲੱਖ ਰੁਪਏ ਖਰਚ ਕਰ ਕੇ ਬਣਾਈ ਜਾਣ ਵਾਲੀ ਵਾਟਰ ਸਪਲਾਈ ਦੇ ਕੰਮ ਦਾ ਸੁਭ ਅਰੰਭ ਕੀਤਾ ਗਿਆ ਹੈ।ਜਸਬੀਰ ਸਿੰਘ ਐਸ.ਡੀ.ਓ, ਰਣਯੋਧ ਸਿੰਘ ਜੇ.ਈ ਅਤੇ ਹੋਰ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਪਾਰਟੀ ਕਾਰਜ ਕਰਤਾ ਵੀ ਹਾਜ਼ਰ ਸਨ।  ਵਿਧਾਇਕ ਜੋਗਿੰਦਰ ਪਾਲ ਨੇ ਦੱਸਿਆ ਕਿ ਇਸ ਪਿੰਡ ਵਿੱਚ ਕਰੀਬ 181 ਘਰ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਨਮਾਲਾ ਪਿੰਡ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਉਨ੍ਹਾਂ ਕਿਹਾ ਕਿ ਪਹਿਲਾਂ ਇਸ ਪਿੰਡ ਨੂੰ ਪਿੰਡ ਠਾਕੁਰਪੁਰ ਵਿੱਚ ਲਗਾਈ ਵਾਟਰ ਸਪਲਾਈ ਤੋਂ ਪਾਣੀ ਦੀ ਸਪਲਾਈ ਸੀ, ਪਰ ਆਖਿਰੀ ਪਿੰਡ ਹੋਣ ਕਾਰਨ ਪਾਣੀ ਦੀ ਸਪਲਾਈ ਨਹੀਂ ਪਹੁੰਚਦੀ ਸੀ।ਜਿਸ ਨਾਲ ਪਿੰਡ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਨ੍ਹਾਂ ਕਿਹਾ ਕਿ 31 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ 1 ਟੰਕੀ ਬਣਾਈ ਜਾਵੇਗੀ, ਸਾਰੇ ਪਿੰਡ ਵਿੱਚ ਪਾਣੀ ਲਈ ਪਾਈਪ ਲਾਈਨ ਪਾਈ ਜਾਵੇਗੀ ਅਤੇ ਇੱਕ ਪੰਪ ਚੈਂਬਰ ਬਣਾਇਆ ਜਾਵੇਗਾ।
    

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply