Friday, March 29, 2024

ਮਨਿੰਦਰਜੀਤ ਕੌਰ ਬਣੀ ਸ਼ਾਰਟਪੁੱਟ ਫਸਟ ਰਨਰਜ਼ ਅੱਪ

ਹੁੁਣ ਮਲੇਸ਼ੀਆ `ਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ ਮਨਿੰਦਰਜੀਤ

PPN1002201925ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੰਧੂ) – ਤਾਮਿਲਨਾਡੂ ਦੇ ਸ਼ਹਿਰ ਗੰਟੂਰ ਵਿਖੇ ਸੰਪੰਨ ਹੋਈ 5 ਰੋਜ਼ਾ ਰਾਸ਼ਟਰੀ 40ਵੀਂ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 2019 ਦੇ ਦੌਰਾਨ ਅਜਨਾਲਾ ਬੀ.ਐਸ.ਐਫ.ਹੈਡ ਕੁਆਟਰ ਦੀ ਵਸਨੀਕ ਤੇ ਜੰਮੂ ਕਸ਼ਮੀਰ ਵਿਖੇ ਤਾਇਨਾਤ 33 ਬੀ.ਐਸ.ਐਫ ਬਟਾਲੀਅਨ ਦੇ ਕਮਾਂਡੈਂਟ ਡੀ.ਐਸ ਸਰਾਂ ਦੀ ਧਰਮ ਪਤਨੀ ਤੇ ਕੌਮਾਂਤਰੀ ਮਾਸਟਰ ਐਥਲੈਟਿਕਸ ਖਿਡਾਰਨ ਮਨਿੰਦਰਜੀਤ ਕੌਰ ਨੇ ਪੰਜਾਬ ਦੀ ਟੀਮ ਵੱਲੋਂ ਸ਼ਮੂਲੀਅਤ ਕਰਦੇ ਹੋਏ ਸ਼ਾਰਟਪੁੱਟ ਦੇ ਵਿੱਚ ਦੂਜੇ ਸਥਾਨ ਤੇ ਰਹਿੰਦੇ ਹੋਏ ਜਿਥੇ ਫਸਟ ਰਨਰਜ਼ ਅੱਪ ਦਾ ਖਿਤਾਬ ਹਾਸਲ ਕੀਤਾ ਹੈ, ਉੱਥੇ ਸਿਲਵਰ ਮੈਡਲ ਵੀ ਪੰਜਾਬ ਦੀ ਝੋਲੀ ਪਾਇਆ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਿੰਦਰਜੀਤ ਕੌਰ ਨੇ ਕਈ ਪ੍ਰਦੇਸ਼, ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ ਖਾਕੇ `ਤੇ ਚਮਕਾਇਆ ਹੈ। ਜੋ ਕਿ ਬੀ.ਐਸ.ਐਫ ਦੇ ਵਾਸਤੇ ਬੜੇ ਹੀ ਮਾਣ ਵਾਲੀ ਗੱਲ ਹੈ।ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰਣ ਮਨਿੰਦਰਜੀਤ ਕੌਰ ਨੂੰ ਬੀ.ਐਸ.ਐਫ. ਉਚ ਅਧਿਕਾਰੀਆਂ, ਕਰਮਚਾਰੀਆਂ, ਖੇਡ ਪ੍ਰਮੋਟਰਾਂ, ਖਿਡਾਰੀਆਂ ਤੇ ਬੀ.ਐਸ.ਐਫ. ਹੈਡ ਕੁਆਟਰ ਅਜਨਾਲਾ ਦੇ ਨਿਵਾਸੀਆਂ ਵੱਲੋਂ ਵਧਾਈਆਂ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ।
ਮਨਿਦਰਜੀਤ ਕੌਰ ਹੁਣ 5 ਦਸੰਬਰ ਤੋਂ 2019 ਤੋਂ ਮਲੇਸ਼ੀਆ ਵਿਖੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਗੰਟੂਰ ਵਿਖੇ ਮਨਿੰਦਰਜੀਤ ਕੌਰ ਨੂੰ ਆਸਟ੍ਰੇਲੀਆ ਨਿਵਾਸੀ ਵਰਲਡ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸਟੇਨ ਪੈਰਕਿਨ ਤੇ ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਡਾ. ਜੀ.ਐਸ ਢਿੱਲੋਂ ਦੇ ਵੱਲੋਂ ਸਾਂਝੇ ਤੌਰ `ਤੇ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਮਨਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 40 ਸਾਲ ਉਮਰ ਵਰਗ ਦੇ ਸ਼ਾਰਟਪੁੱਟ ਮੁਕਾਬਲੇ ਦੌਰਾਨ 8.84 ਮੀਟਰ ਸ਼ਾਰਟਪੁੱਟ ਲਗਾ ਕੇ ਇਹ ਮੁਕਾਮ ਹਾਸਲ ਕੀਤਾ ਹੈ।
ਉਧਰ ਮਾਸਟਰਜ਼ ਗੇਮਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਮੇਜਰ ਬਲਰਾਜ ਸਿੰਘ, ਜ਼ਿਲ੍ਹਾ ਇਕਾਈ ਕਨਵੀਨਰ ਕੌਮਾਂਤਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ, ਵੈਟਰਨ ਖਿਡਾਰੀ ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਅਵਤਾਰ ਸਿੰਘ ਜੀ.ਐਨ.ਡੀ.ਯੂ, ਅਜੀਤ ਸਿੰਘ ਰੰਧਾਵਾ, ਸਵਰਨ ਸਿੰਘ ਜੀ.ਐਨ.ਡੀ.ਯੂ, ਖੇਡ ਪ੍ਰਮੋਟਰ ਜੀ.ਐਸ ਸੰਧੂ, ਬਲਜਿੰਦਰ ਸਿੰਘ ਮੱਟੂ ਆਦਿ ਨੇ ਮਨਿੰਦਰਜੀਤ ਕੌਰ ਦੀ ਇਸ ਪ੍ਰਾਪਤੀ `ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।  

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply