Thursday, April 25, 2024

30 ਕਿਲੋਮੀਟਰ ਰੋਡ ਟੀਮ ਟਾਈਮ ਟਰਾਇਲ `ਚ ਜੀ.ਐਨ.ਡੀ.ਯੂ ਮੋਹਰੀ

ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਖਿਡਾਰੀਆਂ ਕੀਤੀ ਸ਼ਮੂਲੀਅਤ

PPN1002201926ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੰਧੂ) – ਏ.ਆਈ.ਯੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਚੱਲ ਰਹੀ ਮਹਿਲਾ-ਪੁਰਸ਼ਾਂ ਦੀ ਆਲ ਇੰਡੀਆ ਇੰਟਰ-ਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ 30 ਕਿਲੋਮੀਟਰ ਰੋਡ ਟੀਮ ਟਾਈਮ ਟਰਾਇਲ ਪ੍ਰਤੀਯੋਗਤਾ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੋਹਰੀ ਰਹੀ।ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਤੇ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਅਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਦੇ ਪ੍ਰਬੰਧਾਂ ਹੇਠ, ਇੰਚਾਰਜ ਕੋਚ ਰਾਜੇਸ਼ ਕੌਸ਼ਿਕ ਦੀ ਨਿਗਰਾਨੀ `ਚ ਚੱਲ ਰਹੀ ਰਾਸ਼ਟਰ ਪੱਧਰੀ ਇਸ ਖੇਡ ਪ੍ਰਤੀਯੋਗਤਾ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਚੋਟੀ ਦੇ ਮਹਿਲਾ-ਪੁਰਸ਼ ਸਾਈਕਲਿੰਗ ਖਿਡਾਰੀ ਹਿੱਸਾ ਲੈ ਰਹੇ ਹਨ।
ਅੱਜ ਹੋਏ ਮੁਕਾਬਲੇ ਦੌਰਾਨ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਸਰੇ ਸਥਾਨ `ਤੇ ਰਹੀ।ਇੰਚਾਰਜ ਕੋਚ ਰਾਜੇਸ਼ ਕੌਸ਼ਿਕ ਨੇ ਦੱਸਿਆ ਕਿ ਜੀ.ਐਨ.ਡੀ.ਯੂ ਦੇ ਖਿਡਾਰੀ ਬੇਮਿਸਾਲ ਪ੍ਰਦਰਸ਼ਨ ਕਰ ਰਹੇ ਹਨ ਤੇ ਇਹ ਸਿਲਸਿਲਾ ਹੋਣ ਵਾਲੀਆਂ ਪ੍ਰਤੀਯੋਗਤਾਵਾਂ ਵਿੱਚ ਵੀ ਬਦਸਤੂਰ ਜਾਰੀ ਰਹੇਗਾ ਤੇ ਜੀ.ਐਨ.ਡੀ.ਯੂ ਦੋਨ੍ਹਾਂ ਵਰਗਾਂ ਵਿੱਚ ਚੈਂਪੀਅਨ ਬਣੇਗੀ।
ਇਸ ਮੌਕੇ ਕੋਚ ਜਗਦੀਪ ਸਿੰਘ, ਕੋਚ ਲਖਵੀਰ ਸਿੰਘ, ਪ੍ਰਦੀਪ ਕੁਮਾਰ ਤੋਂ ਇਲਾਵਾ ਸ਼ਰੀਰਿਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਵੀ ਆਪਣੀਆਂ ਬੇਮਿਸਾਲ ਸੇਵਾਵਾਂ ਦੇ ਰਹੇ ਹਨ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply