Saturday, April 20, 2024

ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਫਿਜ਼ੀਓਥਰੈਪੀ ਸੈਂਟਰ ਦੀ ਅਰੰਭਤਾ ਦੀ ਅਰਦਾਸ

PPN1102201901ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਮਹੰਤ ਕਾਹਨ ਸਿੰਘ ਸੇਵਾ ਪੰਥੀ ਗੋਨਿਆਣਾ ਮੰਡੀ ਦੀ ਸਰਪ੍ਰਸਤੀ ਹੇਠ ‘ਰੋਗੀ ਕਾ ਪ੍ਰਭ ਖੰਡਹੁ ਰੋਗੁ’ ਦੇ ਮੁੱਖ ਵਾਕ ਅਨੁਸਾਰ ਸਵ: ਗਿਆਨ ਚੰਦ ਕੁਮਾਰ (ਸ੍ਰੀਮਤੀ ਦੁਰਗਾ ਦੇਵੀ ਕੁਮਾਰ ਚੈਰੀਟੇਬਲ ਟਰੱਸਟ ਮੁਬੰਈ) ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਫਿਜ਼ੀਓਥਰੈਪੀ ਸੈਂਟਰ ਖੋਲਣ ਲਈ ਮਾਇਆ ਦਾਨ ਕੀਤੀ ਗਈ।ਜਿਸ ਦਾ ਨੀਂਹ ਪੱਥਰ ਪਿਛਲੇ ਸਾਲ 12 ਫਰਵਰੀ 2018 ਨੂੰ ਮਹੰਤ ਕਾਹਨ ਸਿੰਘ ਸੇਵਾ ਪੰਥੀ ਵੱਲੋਂ ਹੀ ਰੱਖਿਆ ਗਿਆ ਸੀ।ਉਸ ਫਿਜ਼ੀਓਥਰੈਪੀ ਸੈਂਟਰ ਦੇ ਅਰੰਭ ਮੌਕੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਮਹੰਤ ਕਾਹਨ ਸਿੰਘ ਵਲੋਂ ਅਰੰਭਤਾ ਦੀ ਅਰਦਾਸ ਕੀਤੀ ਗਈ।ਸਵ: ਗਿਆਨ ਚੰਦ ਦੀ ਲੜਕੀ ਅਸ਼ੀਸ਼ ਸਲੂਜਾ ਅਤੇ ਜਵਾਈ ਸੁਭਾਸ਼ ਸਲੂਜਾ ਪਾਨੀਪਤ ਵਲੋਂ 2 ਲੱਖ ਦੀ ਮਾਇਆ ਗੁਰਦੁਆਰਾ ਕਮੇਟੀ ਨੂੰ ਭੇਂਟ ਕੀਤੀ ਗਈ।ਮਹੰਤ ਕਾਹਨ ਸਿੰਘ ਵਲੋਂ ਸੁਭਾਸ਼ ਸਲੂਜਾ ਤੇ ਬੀਬੀ ਅਸ਼ੀਸ਼ ਸਲੂਜਾ ਨੂੰ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਪਹਿਲਾ ਵੀ ਕਈ ਸਾਲਾਂ ਤੋਂ ਦੰਦਾਂ ਅਤੇ ਹੋਰ ਰੋਗਾਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣ ਦੇ ਨਾਲ ਦਵਾਈਆਂ ਵੀ ਮੁਹੱਈਆ ਕਰਵਾ ਰਹੇ ਹਨ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਮਰ ਸਿੰਘ, ਮਹੇਸ਼ ਇੰਦਰ ਸਿੰਘ, ਮਨਹੋਰ ਸਿੰਘ ਸਕੱਤਰ, ਪ੍ਰੇਮ ਸਿੰਘ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਅਵਤਾਰ ਸਿੰਘ ਕੈਂਥ, ਜਰਨੈਲ ਸਿੰਘ, ਚਰਨਜੀਤ ਸਿੰਘ, ਗੁਰਦਰਸ਼ਨ ਸਿੰਘ, ਆਤਮਾ ਸਿੰਘ ਚਹਿਲ, ਰਾਗੀ ਸ਼ਿਵਦੇਵ ਸਿੰਘ, ਜੋਗਿੰਦਰ ਸਿੰਘ ਸਾਗਰ, ਜਗਮੋਹਨ ਸਿੰਘ ਮੱਕੜ, ਅਮਰਜੀਤ ਸਿੰਘ, ਡਾ: ਰਮਨਪ੍ਰੀਤ ਕੌਰ ਬੀ.ਪੀ.ਟੀ ਆਦਿ ਹਾਜ਼ਰ ਸਨ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply