Thursday, March 28, 2024

ਰਿਫਾਈਨਰੀ ਵਲੋਂ ਪਿੰਡ ਫੁਲੋਖਾਰੀ `ਚ ਬਨਾਵਟੀ ਅੰਗ ਮੁਫਤ ਲਗਾਉਣ ਦਾ ਕੈਂਪ

ਮਹਾਵੀਰ ਸੇਵਾ ਸਦਨ ਕਲਕੱਤਾ ਦੀ ਕੰਪਨੀ ਦੇ ਸਹਿਯੋਗ ਨਾਲ ਅਪੰਗਾਂ ਨੂੰ ਮੁਫ਼ਤ ਬਨਾਉਟੀ ਅੰਗ ਲਾਏ

PPN1102201903ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਪਿੰਡ ਫੁਲੋਖਾਰੀ ਵਿਖੇ ਵਿਸ਼ੇਸ ਮੁਫਤ ਬਨਾਵਟੀ ਅੰਗ ਲਗਾਉਣ ਦਾ ਕੈਂਪ ਆਯੋਜਿਤ ਕਰਕੇ 130 ਤੋਂ ਵਧੇਰੇ ਅਪੰਗ ਵਿਅਕਤੀਆਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਗਏ।ਮਹਾਵੀਰ ਸੇਵਾ ਸਦਨ ਕਲਕੱਤਾ ਦੀ ਕੰਪਨੀ ਦੇ ਮਾਹਿਰਾਂ ਦੀ ਮੋਬਾਇਲ ਟੀਮ ਵੱਲੋਂ ਪਹਿਲਾਂ ਲੋੜਵੰਦਾਂ ਦਾ ਨਰੀਖਣ ਕੀਤਾ ਗਿਆ ਸੀ ਉਪਰੰਤ ਨਕਲੀ ਅੰਗ ਤਿਆਰ ਕਰਕੇ ਲਗਾਏ ਗਏ।ਹਰਿਕ ਬੰਤੀਆ ਚੀਫ ਫਾਇਨੈਂਸ ਅਫਸਰ ਐਚ.ਐਮ.ਈ.ਐਲ ਨੇ ਸੰਬੋਧਨ ਕਰਦਿਆਂ ਕਿਹਾ ਕੇ ਅਪੰਗਤਾਂ ਜੀਵਨ ਨੂੰ ਪ੍ਰਭਾਵਿਤ ਤਾਂ ਕਰਦੀ ਹੈ, ਪਰ ਮਨੁੱਖ ਨੂੰ ਇੱਕ ਵਧੀਆਂ ਜੀਵਨ ਸ਼ੈਲੀ ਜਿਉਣ ਤੋਂ ਰੋਕ ਨਹੀਂ ਸਕਦੀ।ਉਨ੍ਹਾਂ ਕਿਹਾ ਕੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਇਹ ਸਦਾ ਹੀ ਕੋਸ਼ਿਸ ਹੈ ਕਿ ਆਲੇ ਦੁਆਲੇ ਵੱਸਦੇ ਪਰਿਵਾਰਾਂ ਨੂੰ ਇੱਕ ਵਧੀਆ ਜੀਵਨ ਸ਼ੈਲੀ ਪ੍ਰਦਾਨ ਕੀਤੀ ਜਾਵੇ ਅਤੇ ਇਸ ਮੰਤਵ ਲਈ ਰਿਫਾਈਨਰੀ ਵੱਲੋਂ ਸਮੇਂ ਸਮੇਂ ਸਿਰ ਨਵੀਆਂ ਯੋਜਨਾਵਾਂ ਖਾਸ ਕਰਕੇ ਬਹਿਤਰ ਸਿਹਤ ਪ੍ਰਦਾਨ ਕੀਤੀਆ ਜਾ ਰਹੀਆਂ ਹਨ। ਇਸ ਮੌਕੇ ਤੇ ਰਿਫਾਈਨਰੀ ਵੱਲੋਂ ਐਮ.ਐਸ ਚੁਘ,  ਕਿਰਸਨ ਟੁਟੇਜਾ, ਹੈਨਰੀ ਬਰੂਅਨ ਆਦਿ ਅਧਿਕਾਰੀ ਵੀ ਸ਼ਾਮਲ ਹੋਏ।ਮਹਾਂਵੀਰ ਸੇਵਾ ਸਦਨ ਵੱਲੋਂ  ਜੇ ਐਸ ਮਹਿਤਾਂ ਪ੍ਰਧਾਨ ਸੰਸਥਾ  ਵਿਨੋਦ ਗੋਇਲ ਕੋਆਰਡੀਨੇਟਰ ਅਤੇ ਡਾ. ਵੀ.ਕੇ ਨੇਵਟੀਆ ਨੇ ਵੀ ਲੋੜਬੰਦ ਵਿਅਕਤੀਆਂ ਨੂੰ ਸੰਬੋਧਨ ਕੀਤਾ। ਵਿਸ਼ਵ ਮੋਹਨ ਪ੍ਰਸਾਦ ਏ.ਜੀ.ਐਮ ਅਤੇ ਵਾਹਿਗੁਰੂ ਪਾਲ ਸਿੰਘ ਪੀ.ਆਰ.ਓ ਰਿਫਾਈਨਰੀ ਨੇ ਦੱਸਿਆ ਕਿ ਰਿਫਾਈਨਰੀ ਦੀ ਸੀ.ਐਸ.ਆਰ ਟੀਮ ਵਲੋਂ ਅਪੰਗ ਲੋੜੰਦ ਵਿਅਕਤੀਆਂ ਦੀ ਪਛਾਣ ਕਰਨ ਦਾ ਕੰਮ ਅਕਤੂਬਰ 18 ਤੋਂ ਸੁਰੂ ਕਰ ਦਿੱਤਾ ਗਿਆ ਸੀ।ਇਸ ਮੰਤਵ ਲਈ ਲਾਗਲੇ ਪਿੰਡਾਂ ਵਿੱਚ ਪੰਚਾਇਤਾਂ, ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਲੋੜਵੰਦਾਂ ਦੀ ਪਛਾਣ ਕਰਨ ਤੋਂ ਇਲਾਵਾ ਸਕੂਲਾਂ ਦੇ ਵਿਆਰਥੀਆਂ ਨੂੰ ਵੀ ਲੋੜਵੰਦ ਵਿਅਕਤੀਆਂ ਤੱਕ ਪਹੁੰਚ ਕਰਨ ਲਈ ਪ੍ਰੇਰਿਆ ਗਿਆ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਸ ਕੈਂਪ ਵਿੱਚ ਪਹੁੰਚ ਕੇ ਲਾਭ ਲੈ ਸਕੇ।ਪਿੰਡਾਂ ਦੀਆਂ ਪੰਚਾਇਤਾਂ ਅਤੇ ਰਿਫਾਇਨਰੀ ਵਲੋਂ ਲੋੜਬੰਦਾਂ ਲਈ ਟਰਾਂਸਪੋਰਟ ਦਾ ਪਬੰਧ ਵੀ ਕੀਤਾ ਗਿਆ।
 ਉਨ੍ਹਾਂ ਦੱਸਿਆ ਕਿ ਰਿਫਾਈਨਰੀ ਦੀ ਸੀ.ਐਸ.ਆਰ ਟੀਮ ਮਨਦੀਪ ਸਿੰਘ, ਹਰਦੀਪ ਸਿੰਘ, ਅਦਿਤਿਆ ਮੇਹਨ, ਡਾ. ਅਵਤਾਰ ਸਿੰਘ ਮਾਹਲ, ਡਾਂ:ਜਗਦੀਪ ਸਿੰਘ ਅਤੇ ਸਰਦਾਰ ਦਰਸ਼ਨ ਸਿੰਘ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਤਵੰਤਿਆਂ ਤੋਂ ਇਲਾਵਾਂ ਅਪੰਗ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਰਿਫਾਈਨਰੀ ਦੇ ਇਸ ਉਦਮ ਦੀ ਸ਼ਲ਼ਾਘਾ ਕੀਤੀ ਗਈ। 

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਪੋਰਟਸ ਡੇਅ 2024’ ਕਰਵਾਇਆ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਸਲਾਨਾ ਸਪੋਰਟਸ ਡੇਅ-2024 …

Leave a Reply