Friday, March 29, 2024

ਬਾਬਾ ਗੁੱਦੜ ਸ਼ਾਹ ਭੀਖੀ ਦਾ ਸਲਾਨਾ ਜੋੜ ਮੇਲਾ ਅੱਜ

PPN1102201908ਭੀਖੀ, 10 ਫਰਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿਚ ਪੁਰਾਤਨ ਸਮੇਂ ਤੋਂ ਬਾਬਾ ਗੁੱਦੜ ਸ਼ਾਹ ਦੀ ਮਜ਼ਾਰ ’ਤੇ ਹਰ ਸਾਲ ਮਾਘ ਛਟ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਲਾਨਾ ਜੋੜ ਲਗਾਇਆ ਜਾਂਦਾ ਹੈ।11 ਤੋਂ 14 ਫਰਵਰੀ ਤੱਕ ਚਾਰ ਦਿਨ ਚੱਲਣ ਵਾਲੇ ਮੇਲੇ ਦੇ ਤੀਜੇ ਦਿਨ ਕੁਸ਼ਤੀਆਂ ਕਰਵਾਈਆਂ ਜਾਣਗੀਆਂ।ਇਹ ਡੇਰਾ ਸਾਂਝੀਵਾਲਤਾ ਦਾ ਪ੍ਰਤੀਕ ਹੋਣ ਕਰਕੇ ਇੱਥੇ ਹਰ ਧਰਮ ਦੇ ਲੋਕ ਸਿਜ਼ਦਾ ਕਰਨ ਲਈ ਆਉਂਦੇ ਹਨ।ਬਜ਼ੁਰਗਾਂ ਦਾ ਕਹਿਣਾ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਇੱਥੇ ਪਾਕਿਸਤਾਨ ਤੋਂ ਵੀ ਲੋਕ ਆਇਆ ਕਰਦੇ ਸਨ।ਇਸ ਮੇਲੇ ਵਿੱਚ ਢਾਡੀ, ਕਵੀਸ਼ਰ ਦਰਸ਼ਕਾਂ ਨੂੰ ਆਪਣੀਆਂ ਵਾਰਾਂ ਨਾਲ ਨਿਹਾਲ ਕਰਨਗੇ।ਸੰਗਤਾਂ ਲਈ ਲੰਗਰ ਅਤੁੱਟ ਵਰਤੇਗਾ, ਡੇਰਾ ਬਾਬਾ ਗੁੱਦੜ ਸ਼ਾਹ ਪ੍ਰਬੰਧਕ ਕਮੇਟੀ ਅਤੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਧਿਆਨ ਦਾਸ ਤੇ ਬਾਲਕ ਦਾਸ ਵੱਲੋਂ ਸੰਗਤਾਂ ਨੂੰ ਮੇਲੇ ਵਿੱਚ ਪੁੱਜਣ ਲਈ ਸੱਦਾ ਦਿੱਤਾ ਜਾਂਦਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply