Friday, March 29, 2024

ਨਿਰਮਲ ਸਿੰਘ ਸਹਿਯੋਗੀ ਟੀਮ ਤੇ ਹਮਾਇਤੀ ਮੈਂਬਰਾਂ ਸਮੇਤ ਗੁਰਦੁਆਰਾ ਕਲਗੀਧਰ ਸਾਹਿਬ ਹੋਏ ਨਤਮਸਤਕ

PPN1102201910ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀਆਂ 17 ਫਰਵਰੀ ਨੂੰ ਹੋਣ ਵਾਲੀਆ ਚੋਣਾਂ ਵਿੱਚ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਆਪਣੀ ਸਹਿਯੋਗੀ ਟੀਮ ਅਤੇ ਹੋਰ ਹਮਾਇਤੀ ਮੈਂਬਰਾਂ ਸਮੇਤ ਚੀਫ਼ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਏ।ਆਨਰੇਰੀ ਸਕੱਤਰ ਅਹੁੱਦੇ ਦੇ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਵੱਲੋ ਕੀਤੀ ਅਰਦਾਸ ਰਾਹੀਂ ਉਹਨਾ ਅਕਾਲ ਪੁਰਖ ਦੇ ਚਰਨਾਂ ਅੱਗੇ ਚੋਣਾਂ ਵਿੱਚ ਆਪਣੀ ਟੀਮ ਦੇ ਉਮੀਦਵਾਰਾਂ ਦੀ ਸਫਲਤਾ ਅਤੇ ਚੀਫ ਖਾਲਸਾ ਦੀਵਾਨ ਦੀ ਚੜ੍ਹਦੀ ਕਲ੍ਹਾ ਲਈ ਕੰਮ ਕਰਨ ਵਾਸਤੇ ਉਹਨਾਂ ਨੂੰ ਬੱਲ, ਬੁੱਧੀ ਤੇ ਵਿਸ਼਼ਵਾਸ ਬੱਖਸ਼ਣ ਦੀ ਅਰਜ਼ੋਈ ਕੀਤੀ।
ਉਹਨਾਂ ਬਿਨ੍ਹਾਂ ਕਿਸੇ ਸੁਆਰਥ ਨਿਸ਼ਕਾਮ ਭਾਵ ਨਾਲ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸੇਵਾ ਕਰਨ ਦਾ ਅਹਿਦ ਲਿਆ।ਨਿਰਮਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਸਿੱਖੀ ਅਤੇ ਸੇਵਾ ਨੂੰ ਸਮਰਪਿਤ ਉਹਨਾਂ ਦੀ ਯੋਗ ਟੀਮ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਵਿੱਚ ਵਿਆਪਕ ਸੁਧਾਰ ਕਰਦਿਆਂ ਸੰਸਥਾ ਨੂੰ ਮੁੜ ਲੀਹਾਂ `ਤੇ ਲਿਆਂਦਾ ਜਾਵੇਗਾ ਸੰਸਥਾ ਵੱਲੋਂ ਬੱਚਿਆਂ ਦੇ ਕਿਰਦਾਰ ਉਸਾਰੀ ਲਈ ਅਤੇ ਸਿੱਖ ਪਨੀਰੀ ਨੂੰ ਗੁਰਸਿੱਖੀ ਸਿਧਾਂਤਾਂ ਨਾਲ ਜ਼ੋੜਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ।ਚੀਫ ਖਾਲਸਾ ਦੀਵਾਨ ਅਧੀਨ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮਿਆਰੀ ਵਿਦਿਆਂ ਦੇ ਨਾਲ-ਨਾਲ 80 ਫੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ।ਇਸ ਦੇ ਨਾਲ ਹੀ ਸਾਰੇ ਸੀ.ਕੇ.ਡੀ ਸਕੂਲ ਵਿਦਿਆਰਥੀਆਂ ਨੂੰ ਯੂਨੀਫਾਰਮਾਂ 10 ਤੋ 30 ਪ੍ਰਤੀਸ਼ਤ ਅਤੇ ਸਕੂਲ ਕਿਤਾਬਾਂ ਪ੍ਰਿੰਟ ਰੇਟ ਤੋ 50 ਪ੍ਰਤੀਸ਼ਤ ਤੋ 60 ਪ੍ਰਤੀਸ਼ਤ ਰਿਆਇਤੀ ਦਰਾਂ ਤੇ ਦਿੱਤੀਆਂ ਜਾਣਗੀਆਂ।
ਅਰਦਾਸ ਵਿੱਚ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਤੋਂ ਇਲਾਵਾ ਮੀਤ ਪ੍ਰਧਾਨਗੀ ਉਮੀਦਵਾਰ ਇੰਦਰਬੀਰ ਸਿੰਘ ਨਿੱਜਰ, ਸਥਾਨਕ ਪ੍ਰਧਾਨਗੀ ਉਮੀਦਵਾਰ ਸੁਖਦੇਵ ਸਿੰਘ ਮੱਤੇਵਾਲ, ਆਨਰੇਰੀ ਸਕੱਤਰ ਦੇ ਉਮੀਦਵਾਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਰਾਜਮਹਿੰਦਰ ਸਿੰਘ ਮਜੀਠਾ, ਸੁਖਜਿੰਦਰ ਸਿੰਘ ਪ੍ਰਿੰਸ, ਮਨਮੋਹਨ ਸਿੰਘ, ਰਜਿੰਦਰ ਸਿੰਘ ਮਰਵਾਹਾ, ਇੰਜੀਨੀਅਰ ਨਵਦੀਪ ਸਿੰਘ ਤੇ ਹੋਰ ਸਮਰਥਕ ਦੀਵਾਨ ਮੈਂਬਰ ਸ਼ਾਮਲ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply