Thursday, March 28, 2024

ਡੀ.ਏ.ਵੀ ਇੰਟਰਨੈਸ਼ਲ ਸਕੂਲ ਪੁੱਜੇ ਜਰਮਨੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ

PPN1102201912 ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ  ਸਿੰਘ ਸੱਗੂ) – ਜਰਮਨੀ ਦੇ ਇੱਕ ਸਕੂਲ ਤੋਂ ਟੀਚਰ ਏ.ਕੇ ਐਂਡੀ ਅਤੇ ਕੈਥਰੀਨਾ ਐਲਬਰਟ ਦੀ ਅਗਵਾਈ `ਚ ਵਿਦਿਅਕ ਟੂਰ `ਤੇ ਆਏ 11 ਵਿਦਿਆਰਥੀਆਂ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ।ਉਨਾਂ ਨਾਲ ਕੁਲਾਚੀ ਹੰਸ ਰਾਜ ਮਾਡਲ ਸਕੂਲ ਦਿੱਲੀ ਦੇ ਅਧਿਆਪਕ ਸ੍ਰੀਮਤੀ ਅਨੀਤਾ ਬਾਜਰਹ, ਡਾ. ਅਮਸ਼ੂਮਨ ਰਿਸ਼ੀ ਅਤੇ ਨੀਰਾ ਗੌੜ ਵੀ ਆਏ।
    ਪ੍ਰਿੰਸੀਪਲ ਅੰਜ਼ਨਾ ਗੁਪਤਾ ਵਲੋਂ ਇੰਨਾਂ ਵਿਦੇਸ਼ੀ ਮਹਿਮਾਨਾਂ ਦਾ ਫੁੱਲਾਂ ਦੇ ਸਿਹਰੇ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ।ਆਪਣੇ ਸੰਬੋਧਨ `ਚ ਉਨਾਂ ਕਿਹਾ ਕਿ ਮੌਜੂਦਾ ਸਮਾਂ ਵਿਸ਼ਵ ਵਿਆਪੀ ਤਾਲਮੇਲ ਦਾ ਹੈ।ਇੰਟਰਨੈਟ ਦੇ ਮਾਧਿਆਮ ਨਾਲ ਪੂਰੀ ਦੁਨੀਆਂ ਜਾਣਕਾਰੀ ਮਿੰਟਾਂ ਸਕਿਟਾਂ ਵਿੱਚ ਮਿਲ ਜਾਂਦੀ ਹੈ।ਪ੍ਰੰਤੂ ਦੂਜੇ ਦੇਸ਼ਾਂ ਦੇ ਸਭਿਆਚਾਰ ਨੂੰ ਨੇੜਿਓਂ ਤੱਕਣ ਤੇ ਸਮਝਣ ਲਈ ਵਿਦਿਆਕ ਟੂਰ ਅਹਿਮ ਭੁਮਿਕਾ ਨਿਭਾਉਂਦੇ ਹਨ। ਉਨਾਂ ਕਿਹਾ ਕਿ ਇਕ ਦੂਜੇ ਨੂੰ ਮਿਲਣ ਨਾਲ ਸੋਚ ਵਿਸ਼ਾਲ ਹੁੰਦੀ ਹੈ।ਮੈਡਮ ਅੰਜ਼ਨਾ ਨੇ ਵਫਦ ਨੂੰ ਆਪਣੇ ਸਕੂਲ ਦੀਆਂ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ।ਸਕੂਲੀ ਬੱਚਿਆਂ ਨੇ ਮਹਿਮਾਨਾਂ ਦੇ ਸਵਾਗਤ `ਚ ਸੰਗੀਤ ਅਤੇ ਭਾਰਤ ਦੇ ਵੱਖ-ਵੱਖ ਸਭਿਆਚਾਰ ਨੂੰ ਦਰਸਾਉਂਦੇ ਨਾਚ ਪੇਸ਼ ਕੀਤੇ ਤਾਂ ਵਿਦੇਸ਼ੀ ਮਹਿਮਾਨਾਂ ਨੇ ਵੀ ਇਸ ਨਾਚ ਵਿੱਚ ਸ਼ਾਮਲ ਹੋ ਕੇ ਆਨੰਦ ਮਾਣਿਆ।PPN1102201913
    ਜਰਮਨ ਅਧਿਾਪਕਾ ਏ.ਕੇ ਐਂਡੀ ਨੇ ਅੰਜ਼ਨਾ ਗੁਪਤਾ ਦਾ ਧੰਨਵਾਦ ਕਰਦਿਆਂ ਭਾਰਤੀ ਮਹਿਮਾਨ ਨਿਵਾਜ਼ੀ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਭਾਰਤ ਦੀ ਵਿਰਾਸਤ ਤੇ ਸਭਿਆਚਾਰ ਬਹੁਤ ਅਮੀਰ ਹੈ।ਜਿਥੋਂ ਬਹੁਤ ਕੁੱਝ ਸਿਖਣ ਨੂੰ ਮਿਲਿਆ ਹੈ।ਪਿ੍ਰੰਸੀਪਲ ਅੰਜ਼ਨਾ ਗੁਪਤਾ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply