Thursday, April 25, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਗਣਿਤ ਮਾਡਲ ਦੀ ਕੌਮੀ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਲਈ ਚੋਣ

PPN1102201914ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ  ਸਿੰਘ ਸੱਗੂ) – ਸੀ.ਬੀ.ਐਸ.ਈ ਵਲੋਂ ਆਯੋਜਿਤ ਖੇਤਰ ਪੱਧਰੀ ਵਿਗਿਆਨ ਪ੍ਰਦਰਸ਼ਨੀ `ਚ ਡੀ.ੲ.ੇਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਬਣਾਇਆ ਗਿਆ ਗਣਿਤ ਮਾਡਲ `ਸਟੈਬਲਾਈਜ਼ਿੰਗ ਦ ਸਵਿੰਗ` ਸਰਵਉਚ ਚੁਣਿਆ ਗਿਆ।ਇਸ ਵਿਦਿਆਰਥੀ ਹੁਣ ਰਾਸ਼ਠਰ ਪੱਧਰੀ ਪ੍ਰਤੀਯੋਗਿਤਾ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
    ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਹੈ ਕਿ ਸੀ.ਬੀ.ਐਸ.ਈ ਵਲੋਂ ਕੁੰਦਨ ਵਿਦਿਆ ਮੰਦਰ ਲੁਧਿਆਣਾ `ਚ ਕਰਵਾਈ ਗਈ ਪ੍ਰਤੀਯੋਗਿਤਾ ਦੇ ਪੰਚਕੁਲਾ ਜੋਨ `ਚ 130 ਸਕੂਲਾਂ ਦਾ ਵਿਚੋਂ 24 ਮਾਡਲ ਰਾਸ਼ਟਰੀ ਪ੍ਰਤੀਯੋਗਿਤਾ ਲਈ ਚੁਣੇ ਗਏ।ਜਿੰਨਾਂ ਵਿੱਚੋਂ ਇੱਕ ਮਾਡਲ ਉਨਾਂ ਦੇ ਸਕੂਲ ਵੀ ਹੈ।
    ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀਆ ਖੰਨਾ ਅਤੇ ਪਾਹੁਲ ਅਰੋੜਾ ਵਲੋਂ `ਸਟੈਬਲਾਈਜ਼ਿੰਗ ਦ ਸਵਿੰਗ` ਵਿਸ਼ੇ `ਤੇ ਬਣਾਇਆ ਗਿਆ ਮਾਡਲ ਮੈਥ ਮਾਡਲਿੰਗ `ਚ ਤੀਜੇ ਸਥਾਨ `ਤੇ ਆਇਆ।ਵਿਦਿਆਰਥੀਆਂ ਨੇ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਮਨੁੱਖੀ ਵਿਹਾਰ `ਚ ਆਉਣ ਵਾਲੀ ਅਸਥਿਰਤਾ ਦੀ ਨਿਗਰਾਨੀ ਕਿਵੇਂ ਕੀਤੀ ਜਾ ਸਕਦੀ ਹੈ।ਵਿਅਕਤੀ ਦੇ ਰੋਜ਼ਾਨਾ ਨਿਸਚਿਤ ਸਮੇਂ `ਤੇ ਜੋ ਬਦਲਾਅ ਆਉਂਦੇ ਹੈ, ਉਨਾਂ ਨੂੰ ਅਧਾਰ ਬਣਾ ਕੇ ਗਣਿਤ ਫਾਰਮੁਲੇ ਨਾਲ ਇਹ ਸਮੀਕਰਣ ਤਿਆਰ ਕੀਤਾ ਗਿਆ ਹੈ ਕਿ ਮਨੁੱਖ ਨੂੰ ਬਾਰ-ਬਾਰ ਖੁੂਨ ਦੀ ਜਾਂਚ ਕਰਵਾਉਣ ਦੀ ਲੋੜ ਨਹੀਂ ਰਹਿੰਦੀ।ਉਸ ਸਮੀਕਰਣ ਨੂੰ ਅਧਾਰ ਬਣਾ ਕੇ ਹੀ ਰੋਗੀ ਦਾ ਇਲਾਜ਼ ਕੀਤਾ ਜਾ ਸਕਦਾ ਹੈ।  
    ਮਾਨਸਿਕ ਤਨਾਅ ਅਤੇ ਪ੍ਰੇਸ਼ਾਨੀ ਮੌਜੂਦਾ ਸਮੇਂ ਦੀ ਅਜਿਹੀ ਸਮੱਸਿਆ ਹੈ ਜਿਸ ਦਾ ਸ਼ਿਕਾਰ ਬੱਚੇ ਤੋਂ ਲੈ ਕੇ ਬਜੁਰਗ ਤੱਕ ਸਾਰੇ ਹਨ।ਜਿਸ ਦੇ ਹੱਲ ਲਈ ਇਹ ਮਾਡਲ ਪ੍ਰਕਿਰਿਆ ਮਹੱਤਵਪੂਰਨ ਹੋ ਸਕਦੀ ਹੈ।ਉਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਮਾਡਲ ਲਗਾਤਾਰ ਸੀ.ਬੀ.ਐਸ.ਈ ਵਿਗਿਆਨ ਪ੍ਰਦਰਸ਼ਨੀ `ਚ ਅੱਵਲ ਆ ਰਹੇ ਹਨ ਅਤੇ ਗਣਿਤ `ਚ ਇਹ ਲਗਾਤਰ ਤੀਸਰੀ ਉਪਲੱਬਧੀ ਹੈ।ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ।
    ਡੀਏਵੀ ਪ੍ਰਬੰਧਕੀ ਸਮਿਤੀ ਦਿੱਲੀ ਦੇ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ, ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ ਦੇ ਪਬਲਿਕ ਸਕੂਲ-1 ਨਿਰਦੇਸ਼ਕ ਜੇ.ਪੀ ਸ਼ੁਰ, ਸਕੂਲ ਦੇ ਚੇਅਰਮੈਨ ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਮੈਨੇਜਰ ਰਾਜੇਸ਼ ਕੁਮਾਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply