Saturday, April 20, 2024

ਬਸੰਤ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

PPN1102201915ਛੇਹਰਟਾ, 11 ਫਰਵਰੀ (ਪੰਜਾਬ ਪੋਸਟ – ਸੰਧੂ) – ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਸੰਤ ਪੰਚਮੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਉਘੇ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੋਟ ਖਾਲਸਾ ਵਿਖੇ ਕਰਵਾਇਆ ਗਿਆ।ਇਸ ਸਲਾਨਾ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸਿੱਖ ਪੰਥ ਦੇ ਮਹਾਨ ਰਾਗੀ ਜੱਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਢਾਡੀ, ਰਾਗੀ ਤੇ ਕਵੀਸ਼ਰੀ ਜੱਥਿਆਂ ਨੇ ਬਾਬਾ ਦੀਪ ਸਿੰਘ ਜੀ ਬਾਰੇ ਇਤਿਹਾਸਕ ਪ੍ਰਸੰਗ ਸੁਣਾਏ।  
ਉਘੇ ਭਾਜਪਾ ਆਗੂ ਮਨਰਾਜ ਸਿੰਘ ਛੀਨਾ, ਡਾ. ਸੁਸ਼ੀਲ ਦੇਵਗਨ, ਸਾਬਕਾ ਕੋਂਸਲਰ ਗੁਰਪ੍ਰੀਤ ਸਿੰਘ ਮਿੰਟੂ, ਹੋਲੀ ਸਿਟੀ ਵਿਮਨ ਵੈਲਫੇਅਰ ਸੁਸਾਇਟੀ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਵਿਦਿਆਰਥੀ ਨੇਤਾ ਕੇਸ਼ਵ ਕੋਹਲੀ ਤੇ ਬਾਕਸਿੰਗ ਕੋਚ ਜਸਬੀਰ ਸਿੰਘ ਬਿੱਟਾ ਨੇ ਹਾਜਰੀ ਭਰੀ।ਭਾਜਪਾ ਆਗੂ ਮਨਰਾਜ ਸਿੰਘ ਛੀਨਾ ਨੇ ਮੱਟੂ ਪਰਿਵਾਰ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ।
 ਮੱਟੂ ਪਰਿਵਾਰ ਵਲੋਂ ਉਕਤ ਸਖਸ਼ੀਅਤਾਂ ਤੋਂ ਇਲਾਵਾ ਕਾਮਰੇਡ ਲਖਵਿੰਦਰ ਸਿੰਘ, ਰਘੁਬੀਰ ਸਿੰਘ, ਨਰਿੰਦਰ ਸਿੰਘ ਰੇਲਵੇ, ਅਵਤਾਰ ਸਿੰਘ ਪੀ.ਪੀ, ਸਕੱਤਰ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ, ਅਮਰਦੀਪ ਸਿੰਘ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਗੁਰਿੰਦਰ ਸਿੰਘ ਮੱਟੂ, ਸੰਦੀਪ ਸਿੰਘ, ਰਣਜੀਤ ਸਿੰਘ ਰੇਲਵੇ, ਜਸਵਿੰਦਰ ਸਿੰਘ ਪੀ.ਪੀ, ਪਵਨਦੀਪ ਸਿੰਘ ਸੰਧੂ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਬਲਜਿੰਦਰ ਸਿੰਘ ਮੱਟੂ ਤੇ ਨਰਿੰਦਰਪਾਲ ਸਿੰਘ ਰੇਲਵੇ ਦੇ ਵਲੋਂ ਆਈਆ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੋਕੇ ਅਰਮਿੰਦਰ ਕੌਰ, ਐਨਮ ਸੰਧੂ, ਹਰਪ੍ਰੀਤ ਕੌਰ ਸੰਧੂ, ਮਨਪ੍ਰੀਤ ਕੌਰ ਬਾਜਵਾ, ਰੁਪਾਲੀ, ਸ਼ੈਫੀ ਸੰਧੂ, ਪਰੀ ਵਿਰਦੀ, ਨੂਰ ਵਿਰਦੀ, ਜੀ.ਐਸ ਸੰਧੂ ਆਦਿ ਹਾਜਰ ਸਨ।ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply