Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

ਮਾਸ ਸਟਾਰਟ ਸਾਇਕਲਿੰਗ ਪ੍ਰਤੀਯੋਗਤਾ `ਚ ਰਵਿੰਦਰ ਕੌਰ ਨੇ ਜਿੱਤਿਆ ਸੋਨਾ

PPN1102201922ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਚੱਲ ਰਹੀ ਮਹਿਲਾਵਾਂ ਦੀ ਆਲ ਇੰਡੀਆ ਇੰਟਰਵਰਸਿਟੀ ਸਾਇਕਲਿੰਗ ਚੈਂਪੀਅਨਸ਼ਿਪ ਦੇ ਅੱਜ ਤੀਜੇ ਦਿਨ ਮਾਸ ਸਟਾਰਟ ਮੁਕਾਬਲੇ ਕਰਵਾਏ ਗਏ।ਇੰਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭਆਰੰਭ ਅੰਤਰਰਾਸ਼ਟਰੀ ਸਾਈਕਲਿੰਗ ਖਿਡਾਰੀ ਡਿਪਟੀ ਸੀਆਈਟੀ ਰੇਲਵੇ ਬਾਵਾ ਸਿੰਘ ਭੋਮਾ ਨੇ ਖਿਡਾਰਨਾਂ ਨਾਲ ਜਾਣ ਪਛਾਣ ਕਰਕੇ ਤੇ ਝੰਡੀ ਦੇ ਕੇ ਕੀਤਾ।ਉਨ੍ਹਾਂ ਡਾਇਰੈਕਟਰ ਸਪੋਰਟਸ ਪ੍ਰੋਫੈਸਰ ਡਾ. ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਬਿਹਤਰੀਨ ਖਿਡਾਰੀ ਹੋਣ ਦੇ ਨਾਲ-ਨਾਲ ਇਕ ਹੁਸ਼ਿਆਰ ਵਿਦਿਆਰਥੀ ਹੋਣਾ ਵੀ ਸਮੇਂ ਦੀ ਲੋੜ ਹੈ, ਇਹ ਪੂਰਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪੂਰੀ ਕਰ ਰਹੇ ਹਨ।
ਓੇ.ਆਈ.ਯੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੱਜ ਹੋਏ ਪੰਜਾਹ ਕਿਲੋਮੀਟਰ ਮਾਸ ਸਟਾਰਟ ਮੁਕਾਬਲੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ ਦੀ ਤੇਜਤਰਾਰ ਸਾਇਕਲਿੰਗ ਖਿਡਾਰਨ ਹਰਵਿੰਦਰ ਕੌਰ ਨੇ ਸਭ ਨੂੰ ਪਿਛਾੜਦੇ ਹੋਏ ਪਹਿਲਾਂ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਜਿੱਤਿਆ, ਜਦਕਿ ਪੰਜਾਬੀ ਯੂਨੀਵਰਸਿਟੀ ਦੀ ਜਸਮੀਨ ਦੂਜੇ ਸਥਾਨ ਤੇ ਰਹਿੰਦੇ ਹੋਏ ਫਸਟ ਰਨਰਜਅੱਪ ਬਣੀ ਤੇ ਸਿਲਵਰ ਮੈਡਲ ਜਿੱਤਿਆ।ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਰੋਮ ਦੇਵੀ ਤੀਜੇ ਸਥਾਨ ਤੇ ਰਹਿੰਦੇ ਹੋਏ ਸੈਕੰਡ ਰਨਰਜਅੱਪ ਬਣੀ ਤੇ ਸਿਲਵਰ ਮੈਡਲ ਹਾਸਲ ਕੀਤਾ।ਜਿਕਰਯੋਗ ਹੈ ਕਿ ਅੱਜ ਦੀ ਇਸ ਖੇਡ ਪ੍ਰਤੀਯੋਗਤਾ ਦੇ ਪਹਿਲੇ ਤਿੰਨ ਸਥਾਨ ਪੰਜਾਬ ਦੇ ਹਿੱਸੇ ਆਏ।
ਇਸ ਮੋਕੇ ਕੋਚ ਰਾਜੇਸ਼ ਕੋਸ਼ਕ, ਕੋਚ ਜਗਦੀਪ ਸਿੰਘ, ਕੋਚ ਲਖਵੀਰ ਸਿੰਘ ਤੋਂ ਇਲਾਵਾ ਸ਼ਰੀਰਕ ਸਿੱਖਿਆ ਵਿਭਾਗ ਦੇ ਆਫੀਸ਼ੀਅਲ ਡਿਊਟੀ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>