Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

550ਵੇਂ ਗੁਰਪੁਰਬ ਨੂੰ ਸਮਰਪਿਤ 31 ਮਾਰਚ ਨੂੰ ਮੁਹਾਲੀ ਵਿਖੇ ਹੋਵੇਗੀ `ਫੁੱਲ ਮੈਰਾਥਨ` – ਰਾਣਾ ਸੋਢੀ

ਖੇਡ ਮੰਤਰੀ ਨੇ ਮੈਰਾਥਨ ਮੀਟਿੰਗ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਚੰਡੀਗੜ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਡ ਵਿਭਾਗ ਅਤੇ Balbir Rana Sodhiਡੇਲੀ ਵਰਲਡ ਵੱਲੋਂ ਮੁਹਾਲੀ ਵਿਖੇ 31 ਮਾਰਚ ਨੂੰ ਕਰਵਾਈ ਜਾ ਰਹੀ ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਅੱਜ ਸੱਦੀ ਮੀਟਿੰਗ ਦੌਰਾਨ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਖੇਡ ਮੰਤਰੀ ਨੇ ਸਬੰਧਤ ਵਿਭਾਗਾਂ ਗਮਾਡਾ, ਨਗਰ ਨਿਗਮ, ਸਿਹਤ, ਪੁਲਿਸ ਦੇ ਅਧਿਕਾਰੀਆਂ ਨੂੰ ਦੌੜਾਕਾਂ ਦੀ ਸਹੂਲਤ ਲਈ ਸੁਚੱਜੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਰਾਣਾ ਸੋਢੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕਰਵਾਈ ਜਾ ਰਹੇ ਇਸ ਈਵੈਂਟ ਵਿੱਚ ਕੌਮਾਂਤਰੀ ਪੱਧਰ ਦੇ ਨਿਯਮਾਂ ਮੁਤਾਬਿਕ ਚਿੱਪ ਟਾਈਮਡ (ਵਿਸ਼ੇਸ਼ ਚਿੱਪ ਸਹਿਤ) 42 ਕਿਲੋਮੀਟਰ `ਫੁਲ ਮੈਰਾਥਾਨ` ਕਰਵਾਈ ਜਾਵੇਗੀ।ਇਸ ਤੋਂ ਇਲਾਵਾ 21 ਕਿਲੋਮੀਟਰ ਦੀ ਹਾਫ ਮੈਰਾਥਾਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੇ ਦੌੜ ਤੋਂ ਇਲਾਵਾ ਸਾਰੇ ਜ਼ਿਲਾ ਹੈਡਕੁਆਟਰਾਂ `ਤੇ 5 ਕਿਲੋਮੀਟਰ ਦੀ ਦੌੜ ਵੀ ਕਰਵਾਈ ਜਾਵੇਗੀ।ਮੁਹਾਲੀ ਦੇ ਸੈਕਟਰ 78 ਸਥਿਤ ਮਲਟੀਪਰਪਜ਼ ਕੰਪਲੈਕਸ ਵਿੱਚ ਮੈਰਾਥਨ ਈਵੈਂਟ ਦੇ ਰਾਜ ਪੱਧਰੀ ਸਮਾਗਮ ਵਿੱਚ 5000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ ਜਦੋਂ ਕਿ ਸਾਰੇ ਜ਼ਿਲਿਆਂ ਵਿੱਚ ਕੁੱਲ 50 ਹਜ਼ਾਰ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ।
ਰਾਣਾ ਸੋਢੀ ਨੇ ਕਿਹਾ ਕਿ ਗਮਾਡਾ ਤੇ ਨਗਰ ਨਿਗਮ ਇਹ ਯਕੀਨੀ ਬਣਾਉਣ ਕਿ ਮੈਰਾਥਨ ਵਾਲਾ ਰਸਤਾ ਪੂਰੀ ਤਰਾਂ ਸਾਫ ਹੋਵੇ ਅਤੇ ਰਾਹ ਵਿੱਚ ਕੋਈ ਸੜਕ ਦਾ ਹਿੱਸਾ ਨੁਕਸਾਨਿਆ ਨਾ ਹੋਵੇ। ਫੁੱਲ ਮੈਰਾਥਨ ਵੱਡੇ ਤੜਕੇ ਸ਼ੁਰੂ ਹੋਣੀ ਕਰਕੇ ਰਾਸਤੇ ਵਿੱਚ ਸਟੀਰਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ।ਦੌੜ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਰਾਸਤੇ ਵਿੱਚ ਰਿਫਰੈਸ਼ਮੈਂਟ ਅਤੇ ਹੋਰ ਲੋੜੀਂਦੀਆਂ ਵਸਤੂਆਂ ਦਾ ਪ੍ਰਬੰਧ ਕੀਤਾ ਜਾਵੇ। ਐਮਰਜੈਂਸੀ ਹਾਲਤਾਂ ਲਈ ਨਾਲੋ-ਨਾਲ ਐਬੂਲੈਂਸ ਦਾ ਪ੍ਰਬੰਧ ਕੀਤਾ ਜਾਵੇ ਅਤੇ ਰਾਸਤੇ ਵਿੱਚ ਮੈਡੀਕਲ ਸੇਵਾਵਾਂ ਦਾ ਪ੍ਰਬੰਧ ਹੋਵੇ। ਉਨਾਂ ਪੁਲਿਸ ਵਿਭਾਗ ਨੂੰ ਕਿਹਾ ਗਿਆ ਕਿ ਮੈਰਾਥਨ ਦੇ ਰੂਟ ਉਪਰ ਕੋਈ ਵੀ ਵਾਹਨ ਆਦਿ ਨਾ ਆਵੇ ਜਿਸ ਲਈ ਸ਼ਹਿਰ ਵਿੱਚ ਟ੍ਰੈਫਿਕ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ। ਮੈਰਾਥਾਨ ਦੇ ਪੂਰੇ ਰੂਟ ਉੱਪਰ ਵਿਸ਼ੇਸ਼ ਚਿੰਨ ਲਗਾਏ ਜਾਣਗੇ। ਇਸ ਤੋਂ ਇਲਾਵਾ ਮੋਬਾਈਲ ਪਖਾਨਿਆਂ ਦਾ ਪ੍ਰਬੰਧ ਰਾਸਤੇ ਵਿੱਚ ਕੀਤਾ ਜਾਵੇ ਅਤੇ ਪਾਰਕਿੰਗ ਵਾਲੀ ਜਗਾਂ ਵੀ ਮੋਬਾਈਲ ਪਖਾਨੇ ਸਥਾਪਤ ਕੀਤੇ ਜਾਣ। ਖਿਡਾਰੀਆਂ ਅਤੇ ਮਹਿਮਾਨਾਂ ਦੇ ਵਾਹਨਾਂ ਲਈ ਪਾਰਕਿੰਗ ਦੇ ਪ੍ਰਬੰਧ ਸੁਚਾਰੂ ਤਰੀਕੇ ਨਾਲ ਕੀਤੇ ਜਾਣ।
ਰਾਣਾ ਸੋਢੀ ਨੇ ਕਿਹਾ ਕਿ ਮੈਰਾਥਨ ਵਿੱਚ ਹਿੱਸਾ ਲੈਣ ਲਈ ਫੌਜਾ ਸਿੰਘ, ਮਾਨ ਕੌਰ, ਮਿਲਖਾ ਸਿੰਘ ਸਣੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਮੈਰਾਥਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕ੍ਰਿਕਟਰ ਹਰਭਜਨ ਸਿੰਘ ਪਹਿਲਾਂ ਹੀ ਮੈਰਾਥਨ ਵਿੱਚ ਹਿੱਸਾ ਲੈਣ ਦੀ ਸਹਿਮਤੀ ਪ੍ਰਗਟਾ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਸਮੂਹ ਓਲੰਪੀਅਨਾਂ ਅਤੇ ਪਦਮਾ ਸ੍ਰੀ, ਰਾਜੀਵ ਗਾਂਧੀ ਖੇਲ ਰਤਨ, ਅਰਜੁਨਾ ਐਵਾਰਡ, ਦਰੋਣਾਚਾਰੀਆ ਤੇ ਧਿਆਨ ਚੰਦ ਐਵਾਰਡ ਜੇਤੂਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਨੂੰ ਵੀ ਸੱਦਾ ਪੱਤਰ ਦਿੱਤਾ ਜਾਵੇਗਾ।
ਖੇਡ ਮੰਤਰੀ ਨੇ ਕਿਹਾ ਕਿ ਫੁੱਲ ਮੈਰਾਥਨ ਮੌਕੇ 20 ਲੱਖ ਤੋਂ ਜਿਆਦਾ ਦੀ ਇਨਾਮੀ ਰਕਮ ਵਾਲੇ ਕੁੱਲ 90 ਇਨਾਮ ਦਿੱਤੇ ਜਾਣਗੇ। ਫੁੱਲ ਮੈਰਾਥਾਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਰਤੀ ਵਰਗ 2 ਲੱਖ ਰੁਪਏ ਦਾ ਇਨਾਮ ਮਿਲੇਗਾ ਜਦੋਂ ਕਿ ਹਾਫ ਮੈਰਾਥਾਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਰਤੀ ਵਰਗ 1.25 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ 45-50, 50-55, 55-60, 60-65 ਅਤੇ 65 ਸਾਲ ਤੋਂ ਜਿਆਦਾ ਦੇ ਉਮਰ ਵਰਗ ਵਾਲੇ ਵਿਅਕਤੀਆਂ ਲਈ ਵੀ ਕੁੱਲ 60 ਵਿਸ਼ੇਸ਼ ਇਨਾਮ ਹੋਣਗੇ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਖੇਡਾਂ) ਸੰਜੇ ਕੁਮਾਰ, ਏ.ਡੀ.ਜੀ.ਪੀ. (ਅਮਨ ਤੇ ਕਾਨੂੰਨ) ਈਸ਼ਵਰ ਸਿੰਘ, ਡੀ.ਪੀ.ਆਈ. (ਕਾਲਜਾਂ) ਗੁਰਲਵਲੀਨ ਸਿੰਘ, ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਜਤਿੰਦਰ ਕੌਰ, ਮੁੱਖ ਵਣਪਾਲ (ਭੂਮੀ ਰੱਖਿਆ) ਧਰਮਿੰਦਰ ਸ਼ਰਮਾ, ਡੇਲੀ ਵਰਲਡ ਦੇ ਸੀ.ਈ.ਓ ਐਚ.ਐਸ ਗੁਜਰਾਲ, ਗਮਾਡਾ ਦੇ ਚੀਫ ਇੰਜਨੀਅਰ ਸੁਨੀਲ ਕਾਂਸਲ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਰਬਜੀਤ ਸਿੰਘ, ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਕਰਤਾਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>