Tuesday, March 19, 2024

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ/ਟਰਾਂਸਮਿਸ਼ਨ ਕਾਰਪੋਰੇਸ਼ਨ ਨੇ ਪੈਨਸ਼ਨਰਜ਼ ਡੇਅ ਮਨਾਇਆ

ਸਮਰਾਲਾ, 11 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਰਾਜ ਪਾਵਰ/ਟਰਾਂਸਮਿਸ਼ਨ ਕਾਰਪੋਰੇਸ਼ਨ ਮੰਡਲ ਸਮਰਾਲਾ ਦੇ ਸਮੂਹ ਪੈਨਸ਼ਨਰਾਂ ਵੱਲੋਂ PPN1102201929ਪੂਡਾ ਕੰਪਲੈਕਸ ਸਮਰਾਲਾ ਵਿਖੇ ਅੱਜ ਪੈਨਸ਼ਨ ਦਿਵਸ ਮਨਾਇਆ ਗਿਆ ਅਤੇ 75 ਸਾਲ ਦੀ ਉਮਰ ਵਾਲੇ ਪੈਨਸ਼ਨਰਜ਼ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਤਕਰੀਬਨ 300 ਪੈਨਸ਼ਨਰਾਂ ਨੇ ਭਾਗ ਲਿਆ ਅਤੇ ਵੱਡੀ ਗਿਣਤੀ `ਚ ਔਰਤਾਂ ਨੇ ਸਮੂਲੀਅਤ ਕੀਤੀ। ਪੈਨਸ਼ਨਰਜ਼ ਦੀਆਂ ਜਾਇਜ ਮੰਗਾਂ ਸਬੰਧੀ ਜਿਵੇਂ ਬਿਜਲੀ ਵਰਤੋਂ ਦੀ ਰਿਆਇਤ, ਕੈਸ਼ਲੈਸ਼ ਇਲਾਜ ਸਕੀਮ ਚਾਲੂ ਕਰਨਾ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਦੇਣਾ, ਮੈਡੀਕਲ ਭੱਤਾ 2500 ਕਰਨਾ, ਮੈਡੀਕਲ ਬਿਲਾਂ ਦਾ ਜਲਦੀ ਨਿਪਟਾਰਾ ਕਰਨਾ, ਪੇਅ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, 23 ਸਾਲ ਪੇਅ ਸਕੇਲ ਦੇਣਾ ਸਬੰਧੀ ਸਰਕਾਰ ਤੋਂ ਮੰਗ ਕੀਤੀ ਗਈ।
 ਸਮਾਰੋਹ ਵਿੱਚ ਧਨਵੰਤ ਸਿੰਘ ਭੱਠਲ ਜਨਰਲ ਸਕੱਤਰ ਉਚੇਚੇ ਤੌਰ `ਤੇ ਸ਼ਾਮਿਲ ਹੋਏ ਅਤੇ ਪ੍ਰੇਮ ਸਾਗਰ ਸ਼ਰਮਾ ਕਨਵੀਨਰ ਪੈਨਸ਼ਨ ਮਹਾਂ ਸੰਘ ਤੋਂ ਇਲਾਵਾਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਕਿੰਦਰ ਸਿੰਘ ਪ੍ਰਧਾਨ,  ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਰਾਜਿੰਦਰ ਵਡੇਰਾ ਸੀ.ਏ.ਓ, ਜਰਨੈਲ ਸਿੰਘ, ਪ੍ਰੇਮ ਚੰਦ ਭਲਾ ਲੋਕ, ਪ੍ਰੇਮ ਕੁਮਾਰ, ਅਮਰੀਕ ਸਿੰਘ, ਜਗਤਾਰ ਸਿੰਘ ਪ੍ਰੈਸ ਸਕੱਤਰ, ਦਰਸ਼ਨ ਸਿੰਘ ਖਜਾਨਚੀ, ਭਰਪੂਰ ਸਿੰਘ ਮਾਂਗਟ ਪ੍ਰਧਾਨ ਟੀ.ਐਸ.ਯੂ ਪੰਜਾਬ, ਸੰਗਤ ਸਿੰਘ ਸੇਖੋਂ ਟੀ.ਐਸ.ਯੂ ਨੇ ਵੀ ਸਮੂਲੀਅਤ ਕੀਤੀ। ਇਸ ਤੋਂ ਇਲਾਵਾ ਮਾਸਟਰ ਕੁਲਵੰਤ ਸਿੰਘ ਤਰਕ, ਮੋਹਨ ਸਿੰਘ ਮਾਂਗਟ ਨੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਸਕਿੰਦਰ ਸਿੰਘ ਪ੍ਰਧਾਨ ਵਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆ ਗਈਆਂ ਤਾਂ ਮਿਤੀ 14 ਫਰਵਰੀ 2019 ਨੂੰ ਮੋਹਾਲੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਸਮੂਹ ਪੈਨਸ਼ਨਰਾਂ ਨੂੰ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ ਰੈਲੀ ਵਿੱਚ ਸ਼ਾਮਿਲ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ। 

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply