Friday, April 19, 2024

ਕੌਮਾਂਤਰੀ ਮਾਂ ਬੋਲੀ ਦਿਹਾੜਾ ਨੂੰ ਸਮਰਪਿਤ ਗੁਰਮੁੱਖੀ ਚੇਤਨਾ ਮਾਰਚ 18 ਤੋਂ 21 ਫਰਵਰੀ ਤੱਕ

PPN1302201904ਬਠਿੰਡਾ, 13 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ‘ਗੁਰਮੁੱਖੀ ਚੇਤਨਾ ਮਾਰਚ’ 18 ਤੋਂ 21 ਫਰਵਰੀ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਹੌਕਾ ਦੇਵੇਗਾ।ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਜਥੇਬੰਦੀ ਵੱਲੋਂ ਪਟਿਆਲਾ ਦੇ ਭਾਸ਼ਾ ਵਿਭਾਗ ਅੱਗੇ ਪੰਜਾਬ ਮਾਂ ਬੋਲੀ ਨੂੰ ਅੱਖੋ ਪਰੋਖਾ ਕਰਨ ’ਤੇ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਬਠਿੰਡਾ ਦੇ ਪ੍ਰੈਸ ਕਲੱਬ `ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਬਾ ਹਰਦੀਪ ਸਿੰਘ ਮਹਿਰਾਜ ’ਤੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕੀਤਾ। ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲੱਖਾ ਸਿਧਾਣਾ ਨੇ ਦੱਸਿਆ ਕਿ ‘ਗੁਰਮੁੱਖੀ ਚੇਤਨਾ ਮਾਰਚ’ ਦਾ ਸ਼ੁੱਭ ਅਰੰਭ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਦੁਆਰਾ ਸ਼੍ਰੀ ਲਿਖਣਸਰ ਤੋਂ 18 ਫਰਵਰੀ ਨੂੰ ਹੋਵੇਗਾ। ਮਾਰਚ ‘ਗੁਰਮੁੱਖੀ ਗੁਰੂਆਂ ਦੀ ਬੋਲੀ, ਪਰ ਸਰਕਾਰਾਂ ਨੇ ਰੋਲੀ’ ਨਾਅਰੇ ਤਹਿਤ ਕਦਮ ਪੁੱਟਦਾ ਹੋਇਆ ਮੰਜ਼ਿਲ ਵੱਲ ਕਾਫ਼ਲੇ ਦੇ ਰੂਪ ਵਿੱਚ ਵਧੇਗਾ 18 ਫਰਵਰੀ ਦੀ ਰਾਤ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ਰਾਮ ਕਰਦਾ ਹੋਇਆ 19 ਫਰਵਰੀ ਨੂੰ ਅੰਮਿ੍ਰਤਸਰ ਤੋਂ ਚੱਲ ਕੇ ਜਲੰਧਰ-ਖੜਕੜ ਕਲਾਂ ਹੁੰਦਾ ਹੋਇਆ 19 ਦੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਪੁੱਜੇਗਾ।20 ਫਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਰਚ ਚੰਡੀਗੜ੍ਹ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਪੁੱਜੇਗਾ। ਕੌਮਾਂਤਰੀ ਮਾਂ ਬੋਲੀ ਦਿਵਸ ’ਤੇ 21 ਫਰਵਰੀ ਨੂੰ ਪਟਿਆਲਾ ਵਿੱਚ ਭਾਸ਼ਾ ਵਿਭਾਗ ਅੱਗੇ ਧਰਨਾ ਦੇ ਕੇ ਇਸ ਨੂੰ ਘੇਰਿਆ ਜਾਵੇਗਾ। ਉਹਨਾਂ ਦੱਸਿਆ ਕਿ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ, ਪੰਜਾਬੀ ਸਹਿਤ, ਪੰਜਾਬੀ ਵਿਰਸੇ, ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਇਸ ਅਦਾਰੇ ਦੀ ਸਥਾਪਨਾ ਕੀਤੀ ਸੀ।ਪਰ ਹਕੂਮਤਾਂ ਦੀ ਪੰਜਾਬ, ਪੰਜਾਬੀ ਵਿਰੋਧੀ ਨੀਤੀਆ ਕਾਰਣ ਇਹ ਭਾਸ਼ਾ ਵਿਭਾਗ ਆਪਣੀ ਭੂਮਿਕਾ ਨਿਭਾਉਣ ਵਿੱਚ ਅਸਲ ਰਿਹਾ ਹੈ।
ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕਿਹਾ ਕਿ ਹਕੂਮਤਾਂ ਦਾ ਪੰਜਾਬੀ ਮਾਂ ਬੋਲੀ ਪ੍ਰਤੀ ਮਤਰੇਈ ਮਾਂ ਵਾਲਾ ਰੁਖ ਵਿਰੁੱਧ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ। ਇਸ ਮੌਕੇ ਭਾਈ ਸੁਰਿੰਦਰ ਸਿੰਘ ਨਥਾਣਾ, ਜਗਦੀ ਸਿੰਘ ਗਿੱਲ ਖੁਰਦ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਗੁਰਦੀਪ ਸਿੰਘ ਮੁੰਡੀ ਸਿਧਾਣਾ, ਰਾਣਾ ਸਿਧਾਣਾ, ਵਿੱਕੀ ਫੂਲ ਆਦਿ ਵੀ ਹਾਜ਼ਰ ਸਨ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply