Friday, April 19, 2024

ਪਿੰਡ ਟੱਪਰੀਆਂ ਦੇ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਵਿੰਨਿਆ ਬੀਨ ਜੰਮੂ ਤੇ ਅਜੇ ਬਾਰਨ `ਚ ਬਰਾਬਰ ਰਹੀ

ਬੱਬੂ ਬੱਬੇਹਾਲੀ ਨੇ ਕਰਮਾ ਪਟਿਆਲਾ ਨੂੰ ਕੀਤਾ ਚਿੱਤ
ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਟੱਪਰੀਆਂ ਵਿਖੇ ਧੰਨ ਧੰਨ ਬਾਬਾ ਸਿੱਧ ਸਪੋਰਟਸ ਕਲੱਬ ਵੱਲੋਂ ਸਮੂਹ ਗਰਾਮ PUNJ1402201926ਪੰਚਾਇਤ, ਪ੍ਰਵਾਸੀ ਭਾਰਤਆਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੂਜਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ।ਜਿਸ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ-ਵਾਹ ਖੱਟੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੁੱਖ ਸਿੰਘ ਪ੍ਰਧਾਨ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਘੋਲੀ ਸਰਪੰਚ ਨੇ ਦੱਸਿਆ ਕਿ ਇਸ ਛਿੰਝ ਦੀ ਕੁਮੈਂਟਰੀ ਨਾਜਰ ਖੇੜੀ, ਸ਼ਿਵ ਬੈਂਸ ਅਤੇ ਮੰਚ ਤੋਂ ਪੰਚ ਨਿਰਮਲ ਸਿੰਘ ਖਾਲਸਾ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਰੈਫਰੀ ਦੀ ਭੂਮਿਕਾ ਗੁਰਮੇਲ ਮੇਲੀ, ਮਨੂੰ ਕੋਚ, ਨਿੰਮਾ ਉਟਾਲਾਂ, ਲੱਬੀ ਸਮਰਾਲਾ ਨੇ ਨਿਭਾਈ।ਜੋੜੇ ਬਣਾਉਣ ਦੀ ਸੇਵਾ ਰਾਜੂ ਮੁਸ਼ਕਾਬਾਦ ਨੇ ਨਿਭਾਈ।
ਇਸ ਵਾਰ ਝੰਡੀ ਦੀ ਕੁਸ਼ਤੀ ਵਿੰਨਿਆ ਬੀਨ ਜੰਮੂ ਅਤੇ ਅਜੈ ਬਾਰਨ ਵਿੱਚ ਕਰੀਬ 25 ਮਿੰਟ ਚੱਲੀ, ਇਨ੍ਹਾਂ ਪਹਿਲਵਾਨਾਂ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ।ਅਖੀਰ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਨੂੰ 5 ਮਿੰਟ ਦਾ ਵਾਧੂ ਟਾਈਮ ਵੀ ਦਿੱਤਾ, ਪ੍ਰੰਤੂ ਕਿਸੇ ਵੀ ਪਹਿਲਵਾਨ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ।ਆਖਿਰ ਪ੍ਰਬੰਧਕਾਂ ਨੇ ਕੋਈ ਵੀ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਦੋਨਾਂ ਨੂੰ ਸਾਂਝੇ ਤੌਰ `ਤੇ ਜੇਤੂ ਕਰਾਰ ਦੇ ਦਿੱਤਾ।ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।ਦੂਜੀ ਕੁਸ਼ਤੀ ਵਿੱਚ ਸੁੱਖ ਬੱਬੇਹਾਲੀ ਤੇ ਛੋਟਾ ਗਨੀ ਹੁਸ਼ਿਆਰਪੁਰ ਵੀ ਬਰਾਬਰ ਰਹੇ।ਤੀਸਰੀ ਕੁਸ਼ਤੀ ਵਿੱਚ ਬੱਬੂ ਬੱਬੇਹਾਲੀ ਨੇ ਕਰਮਾ ਪਟਿਆਲਾ ਨੂੰ ਚਿੱਤ ਕਰਕੇ ਕੁਸ਼ਤੀ ਜਿੱਤੀ।ਚੌਥੀ ਕੁਸ਼ਤੀ ਪੱਪੂ ਲਾਡਪੁਰ ਅਤੇ ਹਰਮਨਜੀਤ ਆਲਮਗੀਰ ਦਰਮਿਆਨ ਬਰਾਬਰ ਰਹੀ।ਇੱਕ ਹੋਰ ਮੁਕਾਬਲੇ ਵਿੱਚ ਗੁਰਸੇਵਕ ਮੁਸ਼ਕਾਬਾਦ ਨੇ ਪ੍ਰਵੀਨ ਜੰਡੂ ਸਿੰਘਾ ਨੂੰ, ਜੀਤ ਢਿੱਲਵਾਂ ਨੇ ਦੀਪਾ ਚਮਕੌਰ ਸਾਹਿਬ ਨੂੰ, ਸਨੀ ਮੁਸ਼ਕਾਬਾਦ  ਨੇ ਰੁਸਤਮ ਬੱਬੇਹਾਲੀ ਨੂੰ, ਰਾਜਾ ਬਲਾੜੀ ਨੇ ਰੁਸਤਮ ਬਾਗਬਾਣੀਆ ਨੂੰ ਕ੍ਰਮਵਾਰ ਚਿੱਤ ਕੀਤਾ।ਇੱਕ ਹੋਰ ਕੁਸ਼ਤੀ ਮੁਕਾਬਲੇ ਵਿੱਚ ਚੰਦਨ ਖੇੜੀ ਤੇ ਬਿੱਲੂ ਕਾਈਨੌਰ, ਸੁੱਖ ਮੰਡ ਚੌਂਤਾ ਤੇ ਰਾਜੂ ਬਾਰਨ ਕ੍ਰਮਵਾਰ ਬਰਾਬਰ ਰਹੇ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਮੁੱਖ ਮਹਿਮਾਨਾਂ ’ਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਅਤੇ ਚੇਅਰਮੈਨ ਮਾਰਕਫੈਡ ਪੰਜਾਬ, ਪ੍ਰੀਤਮ ਸਿੰਘ ਕੈਨੇਡਾ, ਤਰਲੋਚਨ ਸਿੰਘ ਏ.ਐਸ.ਆਈ, ਜਗਰੂਪ ਸਿੰਘ ਕੈਨੇਡਾ, ਦਲਜੀਤ ਸਿੰਘ ਯੂ.ਐਸ.ਏ, ਪ੍ਰਭਜੋਤ ਸਿੰਘ ਕੈਨੇਡਾ, ਨਛੱਤਰ ਸਿੰਘ ਬੌਂਦਲੀ, ਹਰਸ਼ੀ ਅਸਟ੍ਰੇਲੀਆ, ਐਡਵੋਕੇਟ ਦਲਜੀਤ ਸ਼ਾਹੀ, ਸਰਪੰਚ ਗੁਰਪ੍ਰੀਤ ਸਿੰਘ ਘੋਲੀ, ਪੋਲਾ ਮਾਣਕੀ, ਹਰਮਨ ਯੂ.ਐਸ.ਏ, ਜਸਵਿੰਦਰ ਸਿੰਘ ਜਰਮਨ, ਗੁਰਦਿਆਲ ਸਿੰਘ, ਕਾਕਾ ਢਿੱਲੋਂ, ਗੁਰਤੇਜ ਸਿੰਘ, ਭਗਵੰਤ ਸਿੰਘ ਐਡਵੋਕੇਟ, ਮਨਪ੍ਰੀਤ ਸਿੰਘ ਸਬ ਇੰਸਪੈਕਟਰ, ਮੋਨੂੰ ਜਰਮਨ ਨੇ ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
             ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਗੁਰਮੁੱਖ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਸਰਪੰਚ, ਜਗਰੂਪ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ, ਹਰਮਨ ਸਿੰਘ, ਸਨੀ, ਭਗਵੰਤ ਸਿੰਘ, ਦਲਜੀਤ ਸਿੰਘ, ਪ੍ਰਭਜੋਤ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ ਪੰਚ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply