Thursday, March 28, 2024

ਜੇ.ਐਸ ਪੈਰਾਮਾਊਂਟ ਕਾਨਵੈਂਟ ਸਪੋਟਸ ਸਕੂਲ ਦਾ ਸ਼ੁਭਆਰੰਭ

ਬੱਚਿਆਂ ਨੂੰ ਮਿਲਣਗੀਆਂ ਖੇਡਾਂ ਦੀਆਂ ਸਾਰੀਆਂ ਆਧੁਨਿਕ ਸਹੂਲਤਾਂ – ਜਸਵਿੰਦਰ ਸੋਨੂੰ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ੍ਰੀ ਮੁਕਤਸਰ ਸਾਹਿਬ ਰੋਡ ਪਿੰਡ ਬੁਲਾਡੇਵਾਲਾ ਵਿਖੇ ਨੋਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ PUNJ1702201907ਅੰਤਰਰਾਸ਼ਟਰੀ ਪੱਧਰ `ਤੇ ਪਹਿਚਾਣ ਦੇਣ ਵਾਲੇ ਰੋਇਲਦੀਪ ਗਰੁੱਪ ਵੱਲੋਂ ਤਿਆਰ ਕੀਤੇ ਜੇ.ਐਸ ਪੈਰਾਮਾਊਂਟ ਕਾਨਵੈਂਟ ਸਕੂਲ ਦਾ ਰਸਮੀ ਉਦਘਾਟਨ ਡਿਪਟੀ ਡਾਇਰੈਕਟਰ ਪ੍ਰੈਸ/ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਹਰਜੀਤ ਸਿੰਘ ਗਰੇਵਾਲ, ਐਸ.ਐਸ.ਪੀ ਬਠਿੰਡਾ ਡਾ: ਨਾਨਕ ਸਿੰਘ, ਸੀਨੀਅਰ ਕਾਂਗਰਸੀ ਆਗੂ ਨਰਿੰਦਰ ਭੁਲੇਰੀਆ, ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ, ਏਅਰ ਫੋਰਸ ਭਿਸੀਆਣਾ ਦੇ ਮੁੱਖ ਅਧਿਕਾਰੀ ਰਾਜੀਵ ਰੰਜਨ, ਡੀ.ਐਸ.ਪੀ ਅਵਨੀਤ ਸਿੱਧੂ ਵੱਲੋਂ ਕੀਤਾ ਗਿਆ।
 ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ `ਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਥਾਂ ਉਨ੍ਹਾਂ ਦੇ ਬੇਟੇ ਹਰਮਨਵੀਰ ਸਿੰਘ ਕਾਂਗੜ ਵਿਸ਼ੇਸ਼ ਤੌਰ ਤੇ ਸਮਾਰੋਹ ਵਿੱਚ ਸ਼ਾਮਿਲ ਹੋਏ।ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਆਏ ਮਹਿਮਾਨਾਂ ਤੇ ਦਰਸ਼ਕਾਂ ਦਾ ਮਨ ਮੋਹਿਆ।ਹਰਜੀਤ ਸਿੰਘ ਗਰੇਵਾਲ ਅਤੇ ਐਸ.ਐਸ.ਪੀ ਡਾ. ਦੀ ਗੱਲ ਹੈ ਕਿ ਹੁਣ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਸਿਖਿਆ ਲੈਣ ਲਈ ਵਿਦੇਸ਼ਾਂ ਵੱਲ ਨਹੀਂ ਜਾਣਾ ਪਵੇਗਾ ਅਤੇ ਖੇਡਾਂ ‘ਚ ਵਿਸੇਸ਼ ਧਿਆਨ ਹੋਣ ਕਾਰਨ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣਗੇ।
ਚੇਅਰਮੈਨ ਜਸਵਿੰਦਰ ਸਿੰਘ ਸੋਨੂੰ, ਐਮ.ਡੀ ਮੈਡਮ ਸੋਨਿਕਾ ਜਾਖੜ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਕੂਲ ਦੀ ਸਥਾਪਨਾ ਕਰਕੇ ਪੈਸੇ ਕਮਾਉਣਾ ਨਹੀਂ ਸਗੋਂ ਬਠਿੰਡਾ ਦੇ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ `ਤੇ ਸਿੱਖਿਆ ਦੁਆਉਣਾ ਹੈ। ਉਨ੍ਹਾਂ ਨੇ ਦੱਸਿਆ ਕਿ 15 ਏਕੜ ਜਗ੍ਹਾ `ਤੇ ਸਕੂਲ ਦੀ ਇਮਾਰਤ ਸਥਾਪਿਤ ਕੀਤੀ ਗਈ ਹੈ। ਪ੍ਰਧਾਨ ਮੋਹਿਤ ਗਰਗ ਨੇ ਦੱਸਿਆ ਕਿ ਸੀ.ਬੀ.ਐਸ.ਈ ਪੈਟਰਨ `ਤੇ ਆਧਾਰਿਤ ਸਕੂਲ ਵਿੱਚ ਸੀ.ਬੀ.ਐਸ.ਈ ਦੇ ਹਰ ਇੱਕ ਰੂਲਜ ਨੂੰ ਫਾਲੋ ਕੀਤਾ ਗਿਆ ਹੈ।ਉਥੇ ਹੀ ਟਰਾਂਸਪੋਰਟੇਸ਼ਨ ਲਈ ਮਾਨਯੋਗ ਹਾਈਕੋਰਟ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਕਰੀਬ 17 ਹਿਦਾਇਤਾਂ ਦਾ ਪਾਲਣ ਕਰਦੇ ਹੋਏ ਟਰਾਂਸਪੋਰਟ ਵੈਨ ਵਿੱਚ ਮਹਿਲਾ ਅਟੈਂਡਰ ਤੋਂ ਇਲਾਵਾ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਗਏ ਹਨ।
ਇਸ ਮੌਕੇ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਡਿਪਟੀ ਡੀ.ਈ.ਓ ਬਲਜੀਤ ਸਿੰਘ, ਗਰੁੱਪ ਕੈਪਟਨ ਸ਼ੇਖਰ ਸ਼ਰਮਾ, ਫਲਾਈਟ ਲੈਫਟੀਨੈਂਟ, ਕੋਮਲ ਵਿਰਦੀ, ਬਾਕਸਰ ਕੁਲਦੀਪ ਸਿੰਘ, ਸੀਨੀਅਰ ਅਕਾਲੀ ਆਗੂ ਜਗਮੋਹਨ ਸਿੰਘ ਮਕੱੜ, ਚਰਨਜੀਤ ਸਿੰਘ ਖਿਆਲੀਵਾਲਾ ਠੇਕੇਦਾਰ, ਸੀਨੀਅਰ ਅਕਾਲੀ ਆਗੂ ਨਿਰਮਲ ਸੰਧੂ, ਖੂਨਦਾਨੀ ਬੀਰਬਲ ਬਾਂਸਲ ਬੀਰੂ, ਐਮ.ਸੀ ਹਰਵਿੰਦਰ ਸ਼ਰਮਾ ਗੰਜੂ, ਪ੍ਰਿੰਸੀਪਲ ਅਰਚਨਾ ਗੋਇਲ ਹਾਜਰ ਸਨ।
 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply