Tuesday, April 16, 2024

ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ 2 ਰੋਜ਼ਾ ਗੁਰਮਤਿ ਸਿੱਖਿਆ ਕੈਂਪ ਲਗਾਇਆ

ਅੰਮ੍ਰਿਤਸਰ, 17 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਸਹਿਜ ਪਾਠ ਸੇਵਾ ਸੁਸਾਇਟੀ ਸ਼੍ਰੀ ਅੰਮ੍ਰਿਤਸਰ

ACD Systems Digital Imaging
ACD Systems Digital Imaging

ਸਾਹਿਬ ਵੱਲੋਂ 2 ਰੋਜ਼ਾ ਗੁਰਮਤਿ ਕੈਂਪ ਲਗਾਇਆ ਗਿਆ। ਕੈਂਪ ਦੇ ਪਹਿਲੇ ਦਿਨ ਰਾਜਪਾਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਜੀ ਆਇਆਂ ਕਿਹਾ।ਡਾ. ਐਚ.ਬੀ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ’ਚ ਗੁਰਮਤਿ ਦੀ ਮਹੱਤਤਾ ਅਤੇ ਇਸ ਤੋਂ ਸੇਧ ਤੇ ਅਗਵਾਈ ਲੈਣ ਦੀ ਪ੍ਰੇਰਨਾ ਵੀ ਦਿੱਤੀ।ਇਸ ਉਪਰੰਤ ਕੈਂਪ ਦੇ ਮੁੱਖ ਬੁਲਾਰੇ ਰਾਜਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਹਿੰਮਤ, ਸਿਦਕ ਅਤੇ ਭਰੋਸਾ ਤਿੰਨਾਂ ਨੂੰ ਕਿਵੇਂ ਸ਼ਾਮਿਲ ਕਰਨਾ ਹੈ, ਕਿਵੇਂ ਕਾਇਮ ਰੱਖਣਾ ਅਤੇ ਇਨ੍ਹਾਂ ਨੂੰ ਜਿੰਦਗੀ ’ਚ ਕਿਵੇਂ ਵਰਤਣਾ ਹੈ ਬਾਰੇ ਵਿਸਥਾਰ ਸਹਿਤ ਸਮਝਾਇਆ।ਉਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਸਫਲਤਾ ਪ੍ਰਾਪਤੀ ਦੀ ਬੁਨਿਆਦ ਦੱਸਿਆ।ਦਿਲਬਾਗ ਸਿੰਘ ਨੇ ਵਿਦਿਆਰਥੀਆਂ ਨੂੰ ਆਚਰਨ ਉਸਾਰੀ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਗੁਰਮਤਿ ’ਚੋਂ ਸੇਧ ਲੈਣ ਅਤੇ ਗੁਰਬਾਣੀ ਨੂੰ ਅਪਨਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ।
 ਕੈਂਪ ਦੀ ਸਮਾਪਤੀ ’ਤੇ ਵਿਦਿਆਰਥੀਆਂ ਨੂੰ ਸਵਾਲ ਜਵਾਬ ਕੀਤੇ ਗਏ ਜਿਨ੍ਹਾਂ ਦਾ ਵਿਦਿਆਰਥੀਆਂ ਨੇ ਬੜੀ ਹੀ ਦਿਲਚਸਪੀ ਨਾਲ ਜਵਾਬ ਦਿਤੇ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਸਹਿਜ ਪਾਠ ਕਰਨ ਦੀ ਸਹਿਮਤੀ ਦਿੰਦਿਆਂ ਆਪਣੇ ਨਾਮ ਦਰਜ ਕਰਵਾਏ। ਕੈਂਪ ਦੇ ਦੂਸਰੇ ਦਿਨ ਸਤਨਾਮ ਸਿੰਘ ਸਾਲ੍ਹੋਪੁਰੀ ਨੇ ‘ਸਿੱਖ ਧਰਮ ਵਿੱਚ ਔਰਤ ਦਾ ਸਥਾਨ ਅਤੇ ਕਰਤਵ’ ਵਿਸ਼ੇ ਦੇ ਤਹਿਤ ਵਿਦਿਆਰਥੀਆਂ ਨਾਲ ਸਿੱਖ ਧਰਮ ਵਿੱਚੋਂ ਧਰਮੀ, ਦਲੇਰ ਅਤੇ ਸੇਵਾ ਭਾਵਨਾ ਰੱਖਣ ਵਾਲੀਆਂ ਔਰਤਾਂ ਦੇ ਜੀਵਨ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵਾਂਗ ਸਿੱਖ ਧਰਮ ਦੀ ਫਿਲਾਸਫੀ ਨੂੰ ਅਪਨਾਉਣ ਲਈ ਕਿਹਾ ਕਿਉਂਕਿ ਦੂਜੇ ਧਰਮਾਂ ਦੇ ਮੁਕਾਬਲੇ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਔਰਤਾਂ ਨੂੰ ਪਹਿਲੀ ਵਾਰ ਸਨਮਾਨਿਤ ਦਰਜਾ ਦਿੱਤਾ ਗਿਆ ਜਿਸ ਦਾ ਜ਼ਿਕਰ ਉਨ੍ਹਾਂ ਦੀ ਗੁਰਬਾਣੀ ’ਚ ਵੀ ਮਿਲਦਾ ਹੈ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’।ਕੈਂਪ ਦੀ ਸਮਾਪਤੀ ਸਮੇਂ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਕੀਤੀ ਚਰਚਾ ਵਿੱਚੋਂ ਵੱਖ ਵੱਖ ਟੀਮਾਂ ਬਣਾ ਕੇ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸਹਿਜ ਪਾਠ ਦਾ ਭੋਗ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਹਿਜ ਪਾਠ ਸੇਵਾ ਸੁਸਾਇਟੀ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਵਿਦਵਾਨ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਅਗਾਂਹ ਵੀ ਕਾਲਜ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਅਜਿਹੇ ਕੈਂਪਾਂ ਦਾ ਆਯੋਜਨ ਕਰਵਾਉਂਦੇ ਰਹਿਣ ਦਾ ਪ੍ਰਣ ਲਿਆ।
ਇਸ ਦੋ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਦਾ ਸਫਲ ਆਯੋਜਨ ਕਰਵਾਉਣ ਲਈ ਕਾਲਜ ਦੀ ਧਾਰਮਿਕ ਕਮੇਟੀ ਦੇ ਮੈਂਬਰਾਂ ਪ੍ਰੋ. ਰਣਜੀਤ ਸਿੰਘ, ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਸਿਮਰਨਜੀਤ ਕੌਰ ਅਤੇ ਹਰਵਿੰਦਰ ਸਿੰਘ ਸੰਧੂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply