Friday, April 19, 2024

ਲਖਵਿੰਦਰ ਸਿੰਘ ਗਿੱਲ ਦੀ ਪਲੇਠੀ ਕਾਵਿ ਪੁੱਸਤਕ “ਤੂੰ ਕਿਉ ਨਹੀਂ ਬੋਲਦਾ” `ਤੇ ਹੋਈ ਚਰਚਾ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਸਾਹਿਤ ਚਿੰਤਕ ਮੰਚ, ਜਨਵਾਦੀ ਲੇਖਕ ਮੰਚ ਵਲੋਂ ਏਕਮ

Dr Lakhwinder Gill written Punjabi poetry book “Tu kyu nahin Bolda” release ceremony in Amritsar on Friday. Photo. Sunil kumar

ਸਾਹਿਤ ਮੰਚ ਦੇ ਸਹਿਯੋਗ ਨਾਲ ਡੀ.ਪੀ.ਆਈ ਕਾਲਜ ਦੇ ਡਿਪਟੀ ਡਾਇਰੈਕਟਰ ਡਾ. ਲਖਵਿੰਦਰ ਸਿੰਘ ਗਿੱਲ ਦੀ ਪਲੇਠੀ ਕਾਵਿ-ਪੁਸਤਕ ‘ਤੂੰ ਕਿਉ ਨਹੀਂ ਬੋਲਦਾ?’ ਲੋਕ ਅਰਪਣ ਕੀਤੀ ਗਈ।ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ ਸਿੰਘ ਵਿਸ਼ੇਸ਼ ਮੁੱਖ ਮਹਿਮਾਨ ਸਨ।ਮੰਚ ਸੰਚਾਲਨ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਪੁਸਤਕ ਬਾਰੇ ਜਾਣਕਾਰੀ ਕੀਤੀ ਅਤੇ ਸ਼ਾਇਰ ਮਲਵਿੰਦਰ ਨੇ ਸਭ ਦਾ ਸਵਾਗਤ ਕੀਤਾ।ਡਾ. ਐਸ.ਪੀ ਸਿੰਘ ਨੇ ਕਿਹਾ ਕਿ ਡਾ. ਗਿੱਲ ਨੇ ਆਪਣੇ ਅੰਦਰ ਦੀ ਘੁਟਣ ਨੂੰ ਸੋਚ ਵਿਚ ਬਦਲ ਕੇ ਆਪਣੀਆਂ ਕਵਿਤਾਵਾਂ ਵਿਚ ਬੇਬਾਕੀ ਨਾਲ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਲੋਕ ਕਾਵਿ-ਰੰਗ ਵਿਚ ਢਲਿਆ ਇਹ ਕਾਵਿ-ਸੰਗ੍ਰਹਿ ਲੋਕ ਪੀੜਾ, ਸਭਿਆਚਾਰਕ ਕਦਰਾਂ ਤੇ ਜੜ੍ਹ ਭੂਮੀ ਪ੍ਰਤੀ ਆਪਣੀ ਅਪਣੱਤ ਵਿਖਾਉਦਾ ਪ੍ਰਤੀਤ ਹੁੰਦਾ ਹੈ।
ਉਘੇ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਨਾ ਹੀ ਰੁਮਾਂਸਵਾਦੀ ਤੇ ਨਾ ਹੀ ਰਹੱਸਵਾਦੀ ਹਨ ਸਗੋਂ ਇਹ ਅੱਜ ਦੇ ਬੰਦੇ ਦੇ ਦੁਖ-ਦਰਦ ਅਤੇ ਪੀੜਾ ਨੂੰ ਬਿਆਨਦੀਆਂ ਹਨ। ਉਨ੍ਹਾਂ ਕਿਹਾ ਕਿ ਉਹੀ ਸਾਹਿਤ ਆਪਣੇ ਸਮੇਂ ਦੀ ਬਾਤ ਪਾਉਦਾ ਪਾਰ ਲੰਘ ਜਾਂਦਾ ਹੈ, ਜਿਸ ਵਿਚ ਰਿਸ਼ਤਿਆਂ, ਪਰਿਵਾਰਾਂ ਅਤੇ ਆਲੇ-ਦੁਆਲੇ ਦੀਆਂ  ਖੂਬਸੂਰਤ ਗੱਲਾਂ ਹੁੰਦੀਆਂ ਹਨ। ਡਾ. ਦਰਿਆ ਨੇ ਕਿਹਾ ਕਿ ਪੁਸਤਕ ਦਾ ਸਿਰਲੇਖ ‘ਤੂੰ ਕਿਉ ਨਹੀਂ ਬੋਲਦਾ?’ ਪ੍ਰਸ਼ਨ ਚਿੰਨ੍ਹ ਖੜਾ ਕਰਦਾ ਹੈ ਕਿ ਅੱਜ ਆਸੇ-ਪਾਸੇ ਵਾਪਰ ਰਹੇ ਵਰਤਾਰੇ ’ਤੇ ਸਭ ਚੁੱਪ ਕਿਉ ਹਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਵਿਸ਼ਵੀਕਰਨ ਦੀ ਗੱਲ ਹੋ ਰਹੀ ਹੈ ਪਰ ਆਪਣੇ-ਆਪ ’ਚ ਬੰਦਾ ਸੁੰਗੜਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ਦੇ ਬੋਲ ਵਿਰਸੇ ਨਾਲ ਤੇ ਵਰਤਮਾਨ ਨਾਲ ਜੁੜੇ ਭਵਿਖ ਵੱਲ ਇਸ਼ਾਰਾ ਕਰਦੇ ਹਨ। ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਮੇਰਾ ਪਿੰਡ’ ਕਵਿਤਾ ਨੂੰ ਕੇਂਦਿ੍ਰਤ ਕਰਦਿਆਂ ਕਿਹਾ ਕਿ ਪਿੰਡ ਫਰਿਆਦ ਕਰ ਰਿਹਾ ਹੈ ਕਿ ਮੈਨੂੰ ਬਚਾਅ ਲਵੋ।ਬਲਜੀਤ ਸਿੰਘ ਸੰਦਲੀ ਪੈੜਾਂ ਨੇ ਕਿਹਾ ਕਿ ਡਾ. ਗਿੱਲ ਨੇ ਸਾਰੀਆਂ ਨਜ਼ਮਾਂ ਜਜ਼ਬਾਤੀ ਹੋ ਕੇ ਲਿਖੀਆਂ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੇ ਮਸਲਿਆਂ ਨੂੰ ਉਭਾਰਿਆ ਹੈ।ਡਾ. ਜੋਗਿੰਦਰ ਕੈਰੋਂ ਨੇ ਕਿਹਾ ਕਿ ਡਾ. ਗਿੱਲ ਚੇਤੰਨ ਸ਼ਾਇਰ ਹੈ। ਉਨ੍ਹਾਂ ਕਿਹਾ ਕਿ ਪਿੰਡ ਨਾਲ ਰਚਾਇਆ ਸੰਵਾਦ ਮਨੁੱਖ ਨੂੰ ਅੰਦਰ ਤਕ ਝੰਜੋੜਦਾ ਹੈ।ਸ਼ਾਇਰ ਦੇਵ ਦਰਦ, ਡਾ. ਹਜ਼ਾਰਾ ਸਿੰਘ ਚੀਮਾ ਅਤੇ ਅਰਤਿੰਦਰ ਸੰਧੂ ਨੇ ਕਿਹਾ ਕਿ ਡਾ. ਗਿੱਲ ਸਮਾਜ ਪ੍ਰਤੀ ਪ੍ਰਤੀਬੱਧ ਸ਼ਾਇਰ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਕਵਿਤਾਵਾਂ ਆਪਣੀ-ਆਪਣੀ ਗੱਲ ਬਹੁਤ ਖੂਬਸੂਰਤੀ ਨਾਲ ਬਿਆਨਦੀਆਂ ਹਨ।ਡਾ. ਗਿੱਲ ਨੇ ਇਸ ਮੌਕੇ ਆਪਣੀ ਕਾਵਿ-ਸਿਰਜਣਾ ਬਾਰੇ ਗੱਲ ਕੀਤੀ ਅਤੇ ਕਵਿਤਾਵਾਂ ਸੁਣਾਈਆਂ।
 ਇਸ ਸਮੇਂ ਪ੍ਰਿੰਸੀਪਲ ਵਰਿਆਮ ਸਿੰਘ ਬੱਲ, ਅਵਤਾਰ ਸਿੰਘ ਅਨੰਦਪੁਰਾ ਸਾਹਿਬ, ਨਿਰਮਲ ਅਰਪਨ, ਡਾ. ਹਜ਼ਾਰਾ ਸਿੰਘ ਚੀਮਾ, ਅਰਤਿੰਦਰ ਸੰਧੂ, ਸਰਬਜੀਤ ਸੰਧੂ, ਜਗਤਾਰ ਗਿੱਲ, ਹਰਜੀਤ ਸੰਧੂ, ਡਾ. ਸਰਗੀ, ਰਾਜ ਖੁਸ਼ਵੰਤ ਸਿੰਘ, ਰਮੇਸ਼ ਯਾਦਵ, ਬਲਕਾਰ ਸਿੰਘ ਸੰਧਾਵਾਲੀਆ, ਡਾ. ਸਤਨਾਮ ਰੰਧਾਵਾ, ਡਾ. ਵਿਸ਼ਾਲ, ਕਲਿਆਣ ਅੰਮ੍ਰਿਤਸਰੀ, ਚੰਨ ਅਮਰੀਕ, ਡਾ. ਮੋਹਨ, ਮਨਮੋਹਨ ਢਿੱਲੋਂ, ਡਾ. ਨੀਸ਼ਾ, ਪ੍ਰੋ: ਖੁਸ਼ਹਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ `ਚ ਸਾਹਿਤਕਾਰ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply