Friday, April 19, 2024

ਪੁਲਿਸ ਚੋਂਕੀ ਤੋਂ ਹਿਰਾਸਤ `ਚ ਲਏ ਗਏ ਲੜਕੇ ਦਾ ਫਰਾਰ ਹੋਣਾ ਚਿੰਤਾਜਨਕ – ਡੀ.ਐਸ.ਪੀ

ਕਿਹਾ ਜੰਡਿਆਲਾ ਦੇ ਹਰੇਕ ਨਾਗਰਿਕ ਨੂੰ ਇਨਸਾਫ ਮਿਲੇਗਾ
ਜੰਡਿਆਲਾ ਗੁਰੂ, 18 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਡੀ.ਐਸ.ਪੀ ਜੰਡਿਆਲਾ ਗੁਰੂ ਗੁਰਮੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ PPN1802201913ਕਰਦਿਆਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਹਰ ਇਕ ਵਿਅਕਤੀ ਨੂੰ ਪੁਲਿਸ ਕੋਲੋ ਇਨਸਾਫ ਮਿਲੇਗਾ ਅਤੇ ਖਾਸ ਤੋਰ ਤੇ ਗਰੀਬ ਸ਼ਿਕਾਇਤਕਰਤਾ ਨੂੰ ਥਾਣੇ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਨੇ ਕਿਹਾ ਕਿ ਬੀਤੇ ਕੱਲ੍ਹ ਪੁਲਿਸ ਚੋਂਕੀ ਜੰਡਿਆਲਾ ਗੁਰੂ ਹਿਰਾਸਤ ਵਿਚ ਲਏ ਗਏ ਲੜਕੇ ਦਾ ਫਰਾਰ ਹੋਣਾ ਚਿੰਤਾ ਦਾ ਵਿਸ਼ਾ ਹੈ।ਜਿਸ ਕਰਕੇ ਚੋਂਕੀ ਇੰਚਾਰਜ ਵਿਕਟਰ ਸਿੰਘ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਲਈ ਸੀਨੀਅਰ ਅਫਸਰਾਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।ਇਸ ਮੌਕੇ ਸੁਨੀਲ ਦੇਵਗਨ ਚੇਅਰਮੈਨ ਜੰਡਿਆਲਾ ਪ੍ਰੈਸ ਕਲੱਬ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ, ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਪ੍ਰਦੀਪ ਜੈਨ ਜਨਰਲ ਸਕੱਤਰ, ਹਰਿੰਦਰਪਾਲ ਸਿੰਘ, ਵਰੁਣ ਸੋਨੀ, ਸਤਪਾਲ ਸਿੰਘ, ਸੰਦੀਪ ਜੈਨ, ਅਨਿਲ ਕੁਮਾਰ, ਮਨਜੀਤ ਸਿੰਘ ਗਹਿਰੀ ਮੰਡੀ, ਡਾ. ਨਰਿੰਦਰ ਸਿੰਘ, ਅਮਰਦੀਪ ਸਿੰਘ ਜੋਧਾਨਗਰੀ, ਸੋਨੂ ਮਿਗਲਾਨੀ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਟਾਂਗਰਾ ਆਦਿ ਮੌਜੂਦ ਸਨ।

Check Also

ਮੁੱਖ ਚੋਣ ਅਫ਼ਸਰ ਦੇ ਫ਼ੇਸਬੁੱਕ ਲਾਈਵ ਪ੍ਰੋਗਰਾਮ ‘ਟਾਕ ਟੂ.ਸੀ.ਈ.ਓ ਪੰਜਾਬ’ ਨੂੰ ਮਿਲਿਆ ਵੱਡਾ ਹੁੰਗਾਰਾ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਇੱਕ ਨਿਵੇਕਲੀ ਪਹਿਲ ਕਰਦੇ ਹੋਇਆਂ ਪੰਜਾਬ ਦੇ ਮੁੱਖ ਚੋਣ …

Leave a Reply