Friday, April 19, 2024

ਸਟੇਟ ਯੂਥ ਪਾਰਲੀਮੈਂਟ ਮੁਕਾਬਲੇ ‘ਚ ਮੋਹਰੀ ਰਹੀ ਕੌਮੀ ਖਿਡਾਰਣ ਸ਼ੈਲੀ ਮੰਨਣ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਕੌਮੀ ਜਿਮਨਾਸਟਿਕ ਖਿਡਾਰਣ ਸ਼ੈਲੀ ਮੰਨਣ ਪੁੱਤਰੀ ਭੁਪਿੰਦਰ ਮੰਨਣ ਨੇ ਭਾਰਤ ਸਰਕਾਰ ਦੀ ਮਨਸਿਟਰੀ PUNJ1902201909ਆਫ ਯੂਥ ਅਫੇਅਰ ਐਂਡ ਸਪੋਰਟਸ ਐਨ.ਐਸ.ਐਸ ਰੀਜ਼ਨਲ ਡਾਇਰੈਕਟੋਰੇਟ ਚੰਡੀਗੜ੍ਹ ਦੇ ਪ੍ਰਬੰਧਾਂ ਹੇਠ ਚਿੱਤਕਾਰਾ ਯੂਨਿਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ ਪੰਜਾਬ ਸਟੇਟ ਯੂਥ ਪਾਰਲੀਮੈਂਟ ਮੁਕਾਬਲੇ 2019 ਦੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।ਪ੍ਰਬੰਧਕਾਂ ਵੱਲੋਂ ਸ਼ੈਲੀ ਮੰਨਣ ਨੂੰ ਯਾਦਗਾਰੀ ਟਰਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ।
              ਜਿ਼ਕਰਯੋਗ ਹੈ ਕਿ ਖਾਲਸਾ ਕਾਲਜ ਫਾਰ ਵੂਮੈਨ ਦੀ ਐਮ.ਕਾਮ ਦੀ ਵਿਦਿਆਰਥਣ ਸ਼ੈਲੀ ਮੰਨਣ ਨੇ ਜਿਥੇ ਜਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਜਿਮਨਾਸਟਿਕ ਖੇਡ ਮੁਕਾਬਲਿਆਂ ਵਿਚ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਇਆ ਹੈ, ਉਥੇ ਵੱਖ ਵੱਖ ਜਮਾਤਾਂ ਵਿਚ ਮੋਹਰੀ ਰਹਿ ਕੇ ਵਿੱਦਿਆ ਦੇ ਖੇਤਰ ਵਿਚ ਵੀ ਨਾਮਣਾ ਖੱਟਿਆ ਹੈ।ਜੇਤੂ ਕਰਾਰ ਹੋਣ ਤੋਂ ਬਾਅਦ ਵਾਪਸ ਪਰਤੀ ਸ਼ੈਲੀ ਮੰਨਣ ਦਾ ਪਰਿਵਾਰਕ ਮੈਂਬਰਾਂ ਤੇ ਹੋਰ ਨਾਮਵਰ ਇਲਾਕਾ ਨਿਵਾਸੀਆਂ ਦੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਉਸ ਦੇ ਮਾਤਾ ਪਿਤਾ ਭੁਪਿੰਦਰ ਮੰਨਣ ਭਾਰਤੀ ਮੰਨਣ ਨੇ ਦੱਸਿਆ ਕਿ ਸ਼ੈਲੀ ਮੰਨਣ ਨੂੰ ਬਚਪਨ ਤੋਂ ਹੀ ਵਿੱਦਿਆ ਦੇ ਨਾਲ ਖੇਡ ਖੇਤਰ `ਚ ਕਈ ਮੱਲਾਂ ਮਾਰੀਆਂ।ਹੁਣ ਉਹ ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਜਾਣ ਵਾਲੇ ਰਾਸ਼ਟਰੀ ਯੂਥ ਪਾਰਲੀਮੈਂਟ ਮੁਕਾਬਲੇ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ।ਜਿਸ ਦੇ ਲਈ ਉਹ ਹੁਣ ਦਿਨ ਰਾਤ ਕਰੜਾ ਅਭਿਆਸ ਕਰ ਰਹੀ ਹੈ।ਭੁਪਿੰਦਰ ਮੰਨਣ ਤੇ ਭਾਰਤੀ ਮੰਨਣ ਨੇ ਆਸ ਜਤਾਈ ਕਿ ਉਨ੍ਹਾਂ ਦੀ ਲਾਡਲੀ ਬੇਟੀ ਸ਼ੈਲੀ ਮੰਨਣ ਕੌਮੀ ਪੱਧਰ ਤੇ ਵੀ ਮੋਹਰੀ ਰਹਿ ਕੇ ਆਪਣੇ ਮਾਤਾ-ਪਿਤਾ, ਇਲਾਕੇ ਤੇ ਕਾਲਜ ਦਾ ਨਾਮ ਰੌਸ਼ਨ ਕਰੇਗੀ।
                  ਸ਼ੈਲੀ ਮੰਨਣ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਹੌਲੀ ਸਿਟੀ ਵੂਮਨ ਵੈਲਫੇਅਰ ਸੁਸਾਇਟੀ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ, ਚੀਫ ਪੈਟਰਨ ਪ੍ਰਿੰ: ਕੁਸੁਮ ਮਲਹੋਤਰਾ, ਜਨਰਲ ਸਕੱਤਰ ਪ੍ਰਿੰ: ਨਵਨੀਤ ਕੋਰ ਆਹੁਜਾ, ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ, ਵੀਨਾ ਮੱਟੂ, ਕਾਜੋਲ ਮੰਨਣ, ਰਜਤ ਮੰਨਣ, ਜਗਜੀਤ ਕੋਰ ਸਿੱਧੂ, ਮਨਪ੍ਰੀਤ ਕੋਰ ਬਾਜਵਾ, ਹਰਪ੍ਰੀਤ ਕੋਰ ਸੰਧੂ, ਜੀ.ਐਸ ਸੰਧੂ, ਬਲਜਿੰਦਰ ਸਿੰਘ ਮੱਟੂ, ਹਰਜਿੰਦਰ ਸਿੰਘ ਭੱਲਾ ਕਲੋਨੀ ਆਦਿ ਸ਼ਾਮਲ ਹਨ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply