Tuesday, March 19, 2024

ਹੌਸਲਾ

ਦੁੱਖਾਂ ਦੇ ਮੁਹੱਲੇ ਵਿੱਚ ਰਹਿ ਕੇ ਗਮ ਵੀ ਬਥੇਰੇ ਆਉਣਗੇ
ਖੁਸ਼ੀਆਂ ਦੇ ਸ਼ਹਿਰ ਜਾਂਦੇ ਰਾਹਾਂ `ਚ ਲੋਕ ਕੰਡੇ ਵੀ ਵਿਛਾਉਣਗੇ।

ਦਿਲ ਵਿੱਚ ਹੌਸਲਾ ਤੇ ਰੱਬ ਉਤੇ ਪੂਰੀ ਆਸ ਰੱਖੀਂ
ਆਪਣੀਆਂ ਕੀਤੀਆਂ ਮਿਹਨਤਾਂ `ਤੇ ਤੂੰ ਵਿਸ਼ਵਾਸ ਰੱਖੀਂ।

ਕੰਮ ਕੋਈ ਵੀ ਨਾ ਮਾੜਾ, ਛੱਡਣਾ ਅਧੂਰਾ ਏ।
ਧੀਏ ਮਾਪਿਆਂ ਦਾ ਸੁਪਨਾ ਕਰਨਾ ਤੂੰ ਪੂਰਾ ਏ।

ਲੈ ਰੱਬ ਦਾ ਓਟ ਆਸਰਾ ਤੂੰ ਮੰਜ਼ਿਲਾਂ ਨੂੰ ਸਰ ਕਰੀਂ
ਪਰ ਇੱਕ ਗੱਲ ਯਾਦ ਰੱਖੀਂ ਕਦੇ ਚਿੱਕੜ `ਚ ਨਾ ਪੈਰ ਧਰੀਂ।

ਮਾਪਿਆਂ ਨੂੰ ਔਲਾਦ ਤੋਂ `ਬਲਤੇਜ ਸੰਧੂ` ਬੜੀ ਹੁੰਦੀ ਆਸ ਏ,
ਏਸੇ ਲਈ ਬੱਚਿਆਂ ਦੀ ਖੁਸ਼ੀ ਮਾਂ-ਬਾਪ ਲਈ ਹੁੰਦੀ ਖਾਸ ਆ।

ਹੋਣ ਚੱਟਾਨ ਜਿਹੇ ਹੌਸਲੇ ਜਿਨ੍ਹਾ ਦੇ ਨਾ ਉਹ ਮਨ ਨੂੰ ਡੁਲਾਉਂਦੇ ਨੇ
ਮਿਹਨਤੀ ਜੋ ਹੋਣ ਉਹੀ ਲੋਕ ਹਨੇਰੇ `ਚ ਵਾਂਗ ਜੁਗਨੂੰ ਜਗਮਗਾਉਂਦੇ ਨੇ।
Baltej Sandhu

 

ਬਲਤੇਜ ਸੰਧੂ
ਬੁਰਜ ਲੱਧਾ, ਬਠਿੰਡਾ।
ਮੋ – 9592708633

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply