Friday, March 29, 2024

ਐਸ.ਸੀ ਕਮਿਸ਼ਨ ਦੇ ਵਾਇਸ ਚੇਅਰਮੈਨ ਰਜਿੰਦਰ ਗੁੱਡੂ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ

ਬਠਿੰਡਾ, 19 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਅਕਾਲੀ ਭਾਜਪਾ ਰਾਜ ਵੇਲੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿਯੁੱਕਤ ਕੀਤੇ ਐਸ.ਸੀ ਕਮਿਸ਼ਨ ਦੇ ਵਾਇਸ ਚੇਅਰਮੈਨ ਰਜਿੰਦਰ ਗੁੱਡੂ ਦੀ ਅੱਜ ਨਗਰ ਨਿਗਮ ਬਠਿੰਡਾ ਦੇ ਮੀਟਿੰਗ ਹਾਲ ਵਿੱਚ ਬਰਸੀ ਮਨਾਈ ਗਈ।ਜਿਸ ਵਿੱਚ ਨਗਰ ਨਿਗਮ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ, ਇਕਬਾਲ ਸਿੰਘ ਬਬਲੀ ਢਿੱਲੋਂ, ਰਮਿੰਦਰ ਕੁਮਾਰ ਰੰਮੀ ਪ੍ਰਧਾਨ ਇੰਟਕ ਗਿਆਨੀ ਜੈਲ ਸਿੰਘ ਕਾਲਜ, ਵਾਲਮੀਕ ਭਾਈਚਾਰਾ, ਪ੍ਰਾਈਵੇਟ ਸਕੂਲ ਯੂਨੀਅਨ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ।ਗੁੱਡੂ ਨੂੰ ਯਾਦ ਕਰਦਿਆਂ ਵਾਲਮੀਕ ਭਾਈਚਾਰੇ ਦੀ ਤਰੱਕੀ ਲਈ ਉਹਨਾਂ ਵੱਲੋਂ ਸਮੇਂ ਸਮੇਂ ਸਿਰ ਕੀਤੇ ਗਏ ਸੰਘਰਸ਼ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਪਰਿਵਾਰ ਪ੍ਰਿੰਸੀਪਲ ਰਜਿੰਦਰ ਕੌਰ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪ੍ਰਤਾਪ ਨਗਰ ਬਠਿੰਡਾ ਅਤੇ ਉਹਨਾਂ ਦੀ ਸਪੁੱਤਰੀ ਐਸ਼ਵਰਿਆ ਪ੍ਰੀਤ ਅਤੇ ਸਪੁੱਤਰ ਸ਼ੁਭਮ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।ਹਿੰਦ ਮਜਦੂਰ ਸਭਾ, ਸਫਾਈ ਕਰਮਚਾਰੀ ਯੂਨੀਅਨ, ਸੀਵਰੇਜ ਬੋਰਡ, ਐਨਐਫਐਲ ਯੂਨੀਅਨ, ਅੰਬੂਜਾ ਫਾਊਂਡੇਸ਼ਨ, ਥਰਮਲ ਯੂਨੀਅਨ, ਪੀ.ਆਰ.ਟੀ.ਸੀ ਕਰਮਚਾਰੀ ਦਲ, ਪ੍ਰਾਈਵੇਟ ਸਕੂਲ ਸਮੇਤ ਮਿਊਂਸਪਲ ਕਰਮਚਾਰੀ ਵੀ ਹਾਜਰ ਸਨ।
ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਘਈ, ਡਾ. ਅਜੀਤ ਪਾਲ ਸਿੰਘ, ਸ਼ਾਮ ਲਾਲ, ਗੋਰਾ ਲਾਲ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ, ਅਸ਼ੋਕ ਭਾਰਤੀ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜਨ ਗਰਗ, ਭਾਵਾਧਸ ਆਗੂ ਰਘੁਵੀਰ ਰਵੀ, ਹਰੀ ਸਿੰਘ ਹਰੀ, ਮੁਕੇਸ਼ ਗੋਹਰ ਆਦਿ ਨੇ ਗੁੱਡੂ ਦੇ ਰਾਜਨੀਤਕ ਸਫਰ ਤੇ ਝਾਤ ਮਾਰਦਿਆਂ ਕਿਹਾ ਕਿ ਉਹ ਗਰੀਬ, ਮੱਧ ਵਰਗ ਅਤੇ ਲੋੜਵੰਦਾਂ ਲਈ ਸੰਘਰਸ਼ਸ਼ੀਲ ਆਗੂ ਸਨ।ਜਿਹਨਾਂ ਨੇ ਸੈਂਕੜੇ ਪ੍ਰਾਈਵੇਟ ਸਕੂਲਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਵੱਡਾ ਯਤਨ ਕੀਤਾ।ਗੁੱਡੂ ਦੇ ਭਰਾ ਪਵਨਪ੍ਰੀਤ ਪੋਨੀ ਜਿਲ੍ਹਾ ਪ੍ਰਧਾਨ ਭਾਵਾਧਸ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply