Friday, March 29, 2024

ਪਾਰਕ ਦਾ ਕੰਮ ਨਿਰਵਿਘਨ ਨੇਪਰੇ ਚਾੜ੍ਹਨ ਲਈ ਲੋਕਾਂ ਕੋਲੋਂ ਮੰਗਿਆ ਸਹਿਯੋਗ

Apneet Riat DCਭੀਖੀ/ਮਾਨਸਾ, 19 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਮ ਪਬਲਿਕ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਕ ਦੋ ਮਹੀਨਿਆਂ ਲਈ ਬੰਦ ਕੀਤਾ ਹੋਇਆ ਹੈ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਰਕ ਦਾ ਕੰਮ ਨਿਰਵਿਘਨ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਟਰ ਵਰਕਸ ਵਿਖੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਤਿ ਆਧੁਨਿਕ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਪਾਰਕ ਵਾਲੀ ਜਗ੍ਹਾ ਵਿਚ ਕਾਫ਼ੀ ਮਸ਼ੀਨਰੀ ਚੱਲ ਰਹੀ ਹੈ।ਪਾਰਕ ਵਿੱਚ ਕਈ ਥਾਵਾਂ ਤੇ ਮੇਨਹੋਲ ਹਨ ਜਿੰਨਾਂ ਨੂੰ ਕਵਰ ਕਰਨ ਦਾ ਕੰਮ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਪਾਰਕ ਵਿਚ ਪਬਲਿਕ ਆਉਂਦੀ ਹੈ ਤਾਂ ਕੋਈ ਵੀ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ।ਇਸ ਤੋਂ ਇਲਾਵਾ ਪਾਰਕ ਵਿਚ ਤਿੰਨ ਵਾਟਰ ਬਾਡੀਜ਼ ਹਨ, ਜਿੰਨਾਂ ਦੀ ਫੈਨਸਿੰਗ ਕੀਤੀ ਗਈ ਹੈ।ਕਈ ਵਾਰ ਪਾਰਕ ਵਿੱਚ ਮਾਪਿਆਂ ਦੇ ਨਾਲ ਛੋਟੇ ਬੱਚੇ ਵੀ ਆ ਜਾਂਦੇ ਹਨ, ਜਿੰਨਾਂ ਦਾ ਖਾਸ ਖਿਆਲ ਰੱਖਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪਾਰਕ ਵਿਚ ਕਾਫ਼ੀ ਲੇਬਰ ਕੰਮ ਕਰ ਰਹੀ ਹੈ।ਲੋਕਾਂ ਦੇ ਆਉਣ ਜਾਣ ਨਾਲ ਲੇਬਰ ਨੂੰ ਦਿੱਕਤ ਆਉਂਦੀ ਹੈ ਅਤੇ ਕੰਮ ਦੀ ਗਤੀ `ਤੇ ਅਸਰ ਪੈਂਦਾ ਹੈ।ਇਸ ਲਈ ਲੋਕ ਦੋ ਮਹੀਨੇ ਪਾਰਕ ਵਿੱਚ ਆਉਣ ਤੋਂ ਪ੍ਰਹੇਜ਼ ਕਰਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply