Thursday, April 25, 2024

ਡੀ.ਏ.ਵੀ ਕਾਲਜ ਦੀ ਦੋ ਦਿਨਾ 64ਵੀਂ ਸਪੋਰਟਸ ਤੇ ਐਥਲੈਟਿਕਸ ਮੀਟ ਸੰਪਨ

ਸਾਲ 2018-19 ਲਈ ਕਾਲਜ ਦੇ ਖਿਡਾਰੀ ਸੰਨੀ ਕੁਮਾਰ ਨੇ ਜਿੱਤਿਆ ਪਲੇਅਰ ਆਫ਼ ਦਾ ਯੀਅਰ ਦਾ ਖਿਤਾਬ

PUNJ1902201915ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਸ਼ਾਸਤਰੀ ਨਗਰ ਸਥਿਤ ਸਪੋਰਟਸ ਕੰਪਲੈਕਸ ਵਿਖੇ ਆਯੋਜਿਤ ਦੋ ਦਿਨਾ 64ਵੀਂ  ਸਪੋਰਟਸ ਤੇ ਐਥਲੈਟਿਕਸ ਮੀਟ ਦੇ ਦੂਜੇ ਦਿਨ ਲਗਭਗ 800 ਤੋਂ ਜਿਆਦਾ ਵਿਦਿਆਰਥੀਆਂ ਨੇ ਵੱਖ ਵੱਖ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ।   
 ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਅਤੇ ਲੋਕਲ ਮੈਨੇਜਿੰਗ ਕਮੇਟੀ ਮੈਂਬਰ ਵੀ.ਪੀ ਲਖਨਪਾਲ ਅਤੇ ਵੀ.ਐਨ ਵਿਨਾਇਕ, ਕਾਲਜ ਸਪੋਰਟਸ ਬੋਰਡ ਦੇ ਪ੍ਰਧਾਨ ਡਾ. ਦਰਸ਼ਨਦੀਪ ਅਰੋੜਾ, ਸੈਕਟਰੀ ਸਪੋਰਟਸ ਬੋਰਡ ਤੇ ਮਹਿਮਾਨਾਂ ਦਾ ਸਵਾਗਤ ਕੀਤਾ ।
ਅੱਜ ਹੋਰਨਾਂ ਖੇਡਾਂ ਤੋਂ ਇਲਾਵਾ ਸ਼ਾਟਪੁਟ, ਹਾਈ ਜੰਪ, 200 ਮੀਟਰ, 400 ਮੀਟਰ, ਟਗ ਆਫ਼ ਵਾਰ, ਸੈਕ ਰੇਸ, ਰਿਲੇਅ ਰੇਸ (ਲੜਕੇ- ਲੜਕੀਆਂ) ਅਤੇ  ਓਬਸਟੈਕਲ ਰੇਸ ਵੀ ਕਰਵਾਈ ਗਈ।150 ਦੇ ਕਰੀਬ ਜੇਤੂਆਂ ਨੂੰ ਮੁੱਖ ਮਹਿਮਾਨ ਏ.ਡੀ.ਸੀ ਰਵਿੰਦਰ ਸਿੰਘ, ਵਿਸ਼ੇਸ਼ ਮਹਿਮਾਨ ਸੰਜੀਵ ਅਰੋੜਾ ਕਾਂਗਰਸੀ ਆਗੂ, ਰਾਘਵ ਸੋਨੀ ਯੂਥ ਕਾਂਗਰਸੀ ਆਗੂ, ਪ੍ਰਿੰਸੀਪਲ ਰਾਜੇਸ਼ ਕੁਮਾਰ ਤੇ ਹੋਰ ਸ਼ਖਸ਼ੀਅਤਾਂ ਵਲੋਂ ਇਨਾਮਾਂ ਨਾਲ ਸਨਮਾਨਿਆ ਗਿਆ।ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ।ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।
 ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਅਧਿਆਪਕਾਂ ਦੀ ਸਫਲ ਆਯੋਜਨ ਲਈ ਸ਼ਲਾਘਾ ਕੀਤੀ।
 ਮੁੱਖ ਮਹਿਮਾਨ ਏ.ਡੀ.ਸੀ ਰਵਿੰਦਰ ਸਿੰਘ ਨੇ ਇੱਕ ਵਿਅਕਤੀ ਦੇ ਜੀਵਨ ਵਿੱਚ ਖੇਡਾਂ ਬਹੁਤ ਮਾਅਨੇ ਰੱਖਦੀਆਂ ਹਨ।ਖਿਡਾਰਅੀਾਂ ਨੂੰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ `ਤੇ ਅਪਣੀ ਪ੍ਰਤਿੱਭਾ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲਦਾ ਹੈ।ਸੈਕਟਰੀ ਸਪੋਰਟਸ ਬੋਰਡ ਡਾ. ਬੀ.ਬੀ ਯਾਦਵ ਨੇ ਵਾਰਸ਼ਿਕ ਰਿਪੋਰਟ ਪੜ੍ਹੀ ।
ਨਵਨੀਤ ਸਿੰਘ ਵਿਰਕ ਨੂੰ ਕ੍ਰਿਕੇਟ ਵਿੱਚ ਚੰਗੇਰੇ ਪ੍ਰਦਰਸ਼ਨ ਲਈ ਰੋਲ ਆਫ ਆਨਰ ਐਵਾਰਡ ਨਾਲ ਨਿਵਾਜ਼ਿਆ ਗਿਆ। ਸਾਨੀ ਕੁਮਾਰ ਨੂੰ ਬਡਮਿੰਟਨ ਵਿੱਚ ਚੰਗੇ ਪ੍ਰਦਰਸ਼ਨ ਲਈ ਪਲੇਅਰ ਆਫ਼ ਦਾ ਯੀਅਰ ਐਵਾਰਡ, ਲਾਅਨ ਟੈਨਿਸ  ਲਈ ਸੂਰਜ ਕੁਮਾਰ ਅਤੇ ਸ਼ਿਵਮ ਸਲਵਾਨ ਨੂੰ ਜੁਡੋ ਲਈ ਉਤਸ਼ਾਹਜਨਕ ਐਵਾਰਡ ਦਿੱਤਾ ਗਿਆ। ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਏ.ਡੀ.ਸੀ ਰਵਿੰਦਰ ਸਿੰਘ, ਵਿਸ਼ੇਸ਼ ਮਹਿਮਾਨ ਸੰਜੀਵ ਅਰੋੜਾ ਕਾਂਗਰਸੀ ਆਗੂ ਅਤੇ ਰਾਘਵ ਸੋਨੀ ਯੂਥ ਕਾਂਗਰਸੀ ਆਗੂ ਨੇ ਐਥਲੀਟਾਂ ਦੇ ਮਾਰਚ ਪਾਸਟ ਕੋਲੋਂ ਸਲਾਮੀ ਲਈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply