Thursday, April 18, 2024

ਸਿਖਿਆ ਮੰਤਰੀ ਸੋਨੀ ਵਲੋਂ ਕੇਂਦਰੀ ਅਤੇ ਸ੍ਰੀ ਗੁਰੂ ਰਵੀਦਾਸ ਮੰਦਿਰ ਭੂਸ਼ਣਪੁਰਾ ਨੂੰ 10-10 ਲੱਖ ਦੇਣ ਦਾ ਐਲਾਨ

PUNJ1902201917ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) –  ਸ੍ਰੀ ਗੁਰੂ ਰਵੀਦਾਸ ਜੀ ਦੇ 642ਵੇਂ ਪ੍ਰਗਟ ਦਿਹਾੜੇ ਮੌਕੇ ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਜੱਟੀਆ ਮਹਾਂ ਸਭਾ ਵੱਲੋਂ ਸ੍ਰੀ ਗੁਰੂ ਰਵੀਦਾਸ ਮੰਦਿਰ ਬਾਹਰਵਾਰ ਹਾਲਗੇਟ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੱਥਾ ਟੇਕਣ ਗਏ। ਜਿਥੇ ਸ੍ਰੀ ਸੋਨੀ ਨੂੰ ਜੱਟੀਆ ਮਹਾਂ ਸਭਾ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਸੋਨੀ ਨੇ ਕੇਕ ਕੱਟ ਕੇ ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਅਤੇ ਆਈਆਂ ਹੋਈਆਂ ਸੰਗਤਾਂ ਤੇ ਸ਼ਹਿਰ ਵਸੀਆਂ ਨੂੰ ਵਧਾਈ ਦਿੱਤੀ।  ਸੋਨੀ ਨੇ ਕੇਂਦਰੇ ਸ੍ਰੀ ਗੁਰੂ ਰਵੀਦਾਸ ਮੰਦਿਰ ਦੇ ਲੈਂਟਰ ਲਈ 10 ਲੱਖ ਰੁਪਏ ਅਤੇ ਭੂਸ਼ਣਪੁਰਾ ਵਿਖੇ ਸਥਿਤ ਸ੍ਰੀ ਗੁਰੂ ਰਵੀਦਾਸ ਮੰਦਿਰ ਨੰੂ ਵੀ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਉਨਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਨੇ ਮਾਨਵਤਾ ਦੇ ਭਲੇ ਦਾ ਸੰਦੇਸ਼ ਦਿੱਤਾ ਹੈ।ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਕਿਉਂਕਿ ਹੁਣ ਨਿੱਕੇ ਬੱਚਿਆਂ ਲਈ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਅਤੇ ਸ਼ੁਰੂ ਤੋਂ ਹੀ ਅੰਗਰੇਜੀ ਦੀ ਪੜ੍ਹਾਈ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਖਾਣਾ ਕਿਤਾਬਾਂ ਅਤੇ ਫੀਸ ਵੀ ਮੁਆਫ ਹੈ।ਹੁਣ ਸਰਕਾਰੀ ਸਕੂਲ ਕਿਸੇ ਵੀ ਪੱਖੋਂ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹਨ।     ਸੋਨੀ ਨੇ ਸ੍ਰੀ ਗੁਰੂ ਰਵੀਦਾਸ ਮੰਦਿਰ ਵਿੱਚ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ।  ਇਸ ਮੌਕੇ ਯੂਨਿਸ ਕੁਮਾਰ ਡਿਪਟੀ ਮੇਅਰ, ਵਿਕਾਸ ਸੋਨੀ ਕੌਂਸਲਰ, ਪਰਮਜੀਤ ਚੋਪੜਾ, ਸਰਬਜੀਤ ਸਿੰਘ ਲਾਟੀ, ਸੁਰਿੰਦਰ ਛਿੰਦਾ, ਸੁਨੀਲ ਕਾਉਂਟੀ, ਜੱਟੀਆ ਮਹਾਂ ਸਭਾ ਦੇ ਪ੍ਰਧਾਨ ਯੁੱਧਵੀਰ, ਰਵੀਕਾਂਤ, ਰਮਨ ਬਾਬਾ, ਰਾਮਪਾਲ, ਜਨਰਲ ਸਕੱਤਰ ਸੁਨੀਲ ਕੁਮਾਰ, ਕੈਸ਼ੀਅਰ ਹਰੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply