Friday, April 19, 2024

ਬਿਜਲੀਪੁਰ ਦਾ ਖੇਡ ਮੇਲਾ 22 ਅਤੇ 23 ਫਰਵਰੀ ਨੂੰ

ਸਮਰਾਲਾ, 20 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਬਿਜਲੀਪੁਰ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਬਿਜਲੀਪੁਰ, Sports1ਸਮੂਹ ਗਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ਪੇਂਡੂ ਖੇਡ ਮੇਲਾ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਲੱਲ ਕਲਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਮਿਤੀ 22 ਅਤੇ 23 ਫਰਵਰੀ ਨੂੰ  ਪਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਨਾ ਲਿੱਟ, ਭੋਲਾ ਲਿੱਟ, ਮਨੀ ਲਿੱਟ ਨੇ ਦੱਸਿਆ ਇਸ ਖੇਡ ਮੇਲੇ ਦੌਰਾਨ 22 ਫਰਵਰੀ ਨੂੰ ਕਬੱਡੀ 32 ਕਿਲੋ, 42 ਕਿੱਲੋ, 52 ਕਿੱਲੋ, 65 ਕਿੱਲੋ, ਤਾਸ ਸੀਪ ਦੇ ਮੁਕਾਬਲੇ ਹੋਣਗੇ।23 ਫਰਵਰੀ ਨੂੰ ਕਬੱਡੀ 75 ਕਿਲੋ, ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਦੇ ਜਬਰਦਸਤ ਮੁਕਾਬਲੇ ਹੋਣਗੇ।ਖੇਡ ਮੇਲੇ ਦੌਰਾਨ ਇਲਾਕੇ ਦੇ ਨਾਮਵਰ ਕਬੱਡੀ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।ਮੇਲੇ ਦਾ ਸਿੱਧਾ ਪ੍ਰਸਾਰਨ 123 `ਤੇ ਦੇਖਿਆ ਜਾ ਸਕਦਾ ਹੈ।ਜੇਤੂਆਂ ਨੂੰ ਇਨਾਮਾਂ ਦੀ ਵੰਡ ਇਲਾਕੇ ਦੇ ਨਾਮਵਰ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂ ਕਰਨਗੇ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply