Thursday, April 25, 2024

ਨੌਜਵਾਨ ਦੀ ਅੱਧਜਲੀ ਅਤੇ ਕੁੱਤਿਆਂ ਵਲੋਂ ਨੋਚੀ ਲਾਸ਼ ਮਿਲੀ?

ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਹਰਿੰਦਰ ਪਾਲ ਸਿੰਘ) – ਨਸ਼ੇ ਦੇ ਕਾਰਨ ਸੁਰਖੀਆਂ `ਚ ਰਹਿਣ ਵਾਲੇ ਮੁਹੱਲਾ ਸ਼ੇਖੂਪੁਰਾ ਦੇ ਨਜ਼ਦੀਕ PUNJ2102201903ਸਥਿਤ ਪਟਵਾਰਖਾਨੇ ਦੇ ਸਾਹਮਣੇ ਵਾਲ਼ੀ ਗਲੀ ਦੇ ਇਕ ਖਾਲੀ ਪਲਾਟ ਵਿਚੋਂ ਦੇਰ ਸ਼ਾਮ ਇਕ ਨੌਜਵਾਨ ਦੀ ਅੱਧਜਲੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।ਮ੍ਰਿਤਕ ਦੀ ਪਛਾਣ ਮੁਹੱਲਾ ਬਾਗ਼ ਵਾਲਾ ਖੂਹ ਦੇ ਜਸਪਾਲ ਸਿੰਘ (35) ਵਜੋਂ ਹੋਈ ਹੈ।ਉਸ ਦੀ ਲਾਸ਼ ਕੋਲ ਦੋ ਟੀਕੇ ਅਤੇ ਇਕ ਲਾਈਟਰ ਪਿਆ ਹੋਇਆ ਸੀ।ਮ੍ਰਿਤਕ ਦਾ ਇਕ ਪੈਰ ਸ਼ਾਇਦ ਜਾਨਵਰਾਂ ਨੇ ਖਾਧਾ ਹੋਇਆ ਸੀ।ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਇਸ ਮੌਕੇ ਪੁਲਿਸ ਪਾਰਟੀ ਸਮੇਤ ਪਹੁੰਚੇ ਡੀ.ਐਸ.ਪੀ ਜੰਡਿਆਲਾ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਸੀ।ਜਿਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply