Friday, April 19, 2024

ਜੀ.ਐਨ.ਡੀ.ਯੂ ਬਣੀ ਮਹਿਲਾ ਫੁੱਟਬਾਲ ਇੰਟਰਵਰਸਿਟੀ-2019 ਚੈਂਪੀਅਨ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਸੰਧੂ) –  ਏ.ਆਈ.ਯੂ ਦੇ ਦਿਸ਼ਾ ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਆਯੋਜਿਤ PUNJ2102201909ਰਾਸ਼ਟਰਪੱਧਰੀ ਪੰਜ ਰੋਜ਼ਾ ਆਲ ਇੰਡੀਆ ਇੰਟਰਯੂਨੀਵਰਸਿਟੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇਰ ਸ਼ਾਮ ਗਏ ਸੰਪੰਨ ਹੋ ਗਈ।ਚੈਂਪੀਅਨ ਤਾਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਰ ਸੱਜਿਆ।
ਜ਼ਿਕਰਯੋਗ ਹੈ ਕਿ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੁੂ ਦੀ ਅਗੁਵਾਈ ਅਤੇ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਿਤਾ ਵਿੱਚ ਦੇਸ਼ ਭਰ ਦੀਆਂ 16 ਯੂਨੀਵਰਸਿਟੀਆਂ ਦੀਆਂ 500 ਦੇ ਕਰੀਬ ਚੋਟੀ ਦੀਆਂ ਫੁੱਟਬਾਲ ਖਿਡਾਰਨਾਂ ਨੇ ਆਪਣੀ ਖੇਡ ਸ਼ੈਲੀ ਦਾ ਮੁਜ਼ਾਹਰਾ ਕੀਤਾ।
 ਅਬਜਰਵਰ ਸਾਜਿਦ ਯੂਸਫ ਡਾਰ ਅਤੇ ਮੁਖਵਿੰਦਰ ਸਿੰਘ ਦੀਨਾਨਗਰ ਦੀ ਦੇਖ-ਰੇਖ ਹੇਠ ਖੇਡੇ ਗਏ ਫਾਈਨਲ ਮੁਕਾਬਲੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਆਪਣੀ ਵਿਰੋਧੀ ਮਦਰਾਸ ਯੂਨੀਵਰਸਿਟੀ ਦੀ ਟੀਮ ਨੂੰ 0 ਦੇ ਮੁਕਾਬਲੇ 2 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ ਤੇ ਚੈਂਪੀਅਨ ਟਰਾਫੀ `ਤੇ ਕਬਜ਼ਾ ਕੀਤਾ।ਜਦੋਂ ਕਿ ਮਦਰਾਸ ਯੂਨੀਵਰਸਿਟੀ ਦੂਸਰੇ ਸਥਾਨ `ਤੇ ਰਹਿੰਦੇ ਹੋਏ ਫਸਟ ਰਨਰਜ਼ਅੱਪ ਅਤੇ ਰਾਂਚੀ ਯੂਨੀਵਰਸਿਟੀ ਤੀਸਰੇ ਸਥਾਨ ਤੇ ਰਹਿੰਦੇ ਹੋਏ ਸੈਕੰਡ ਰਨਰਜ਼ਅੱਪ ਰਹੀ।
 ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀ.ਐਨ.ਡੀ.ਯੂ ਦੇ ਸਹਾਇਕ ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਢਿੱਲੋਂ ਤੇ ਐਲ.ਕੇ.ਸੀ. ਜਲੰਧਰ ਦੇ ਡਾਇਰੈਕਟਰ ਸਪੋਰਟਸ ਪ੍ਰੋਫੈਸਰ ਡਾ. ਜਸਪਾਲ ਸਿੰਘ ਨੇ ਸਾਂਝੇ ਤੌਰ `ਤੇ ਅਦਾ ਕੀਤੀ।ਉਨਾਂ ਕਿਹਾ ਕਿ ਦੇਸ਼ ਦੀਆਂ ਧੀਆਂ ਵਿਸ਼ਵ ਦੇ ਬਹੁ-ਖੇਤਰਾਂ ਵਿੱਚ ਬੇਹਤਰ ਕਾਰਗੁਜ਼ਾਰੀ ਦਿਖਾ ਰਹੀਆਂ ਹਨ।ਇਸ ਲਈ ਉਨ੍ਹਾਂ ਨੂੰ ਹਰੇਕ ਖੇਤਰ ਵਿੱਚ ਅੱਗੇ ਵੱਧਣ ਦੇ ਮੌਕੇ ਮਿਲਣੇ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਵਿਸ਼ਵ ਖੇਡ ਖਾਕੇ `ਤੇ ਭਾਰਤ ਦਾ ਝੰਡਾ ਮੁਕੰਮਲ ਤੌਰ ਤੇ ਬੁਲੰਦ ਹੋ ਕੇ ਰਹੇਗਾ।ਉਨ੍ਹਾਂ ਸ਼ਪੱਸ਼ਟ ਕੀਤਾ ਕਿ ਹੁਣ ਇਹ ਖਿਡਾਰਨਾ ਭਾਰਤ ਸਰਕਾਰ ਦੇ ਯੁਵਕ ਤੇ ਖੇਡ ਮੰਤਰਾਲਾ ਦੇ ਵੱਲੋਂ ਕਰਵਾਏ ਜਾਣ ਵਾਲੇ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੇ ਵਿੱਚ ਸ਼ਮੂਲੀਅਤ ਕਰਨਗੀਆਂ।
ਇਸ ਮੌਕੇ ਸੇਵਾ ਮੁਕਤ ਖੇਡ ਅਧਿਕਾਰੀ ਪਿਸ਼ੋਰਾ ਸਿੰਘ ਧਾਰੀਵਾਲ, ਇੰਚਾਰਜ ਕੋਚ ਪ੍ਰਦੀਪ ਕੁਮਾਰ, ਕੌਮੀ ਕੋਚ ਭੁਪਿੰਦਰ ਸਿੰਘ ਲੂਸੀ, ਕੋਚ ਦਲਜੀਤ ਸਿੰਘ, ਕੋਚ ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ ਮਾਹਣਾ, ਸਤਨਾਮ ਸਿੰਘ, ਬਾਬਾ ਜਸਪਾਲ ਸਿੰਘ ਫਰਸ਼ੀਏ, ਬਿੱਟੂ ਮਾਹਲ, ਮਨਵਿੰਦਰ ਸਿੰਘ, ਜੀ.ਐਸ. ਸੰਧੂ, ਕੋਚ ਜਗਦੀਪ ਸਿੰਘ ਆਦਿ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply