Tuesday, March 19, 2024

ਜੁਡੀਸ਼ੀਅਲ ਕੌਂਸਲ ਨੇ ਪੁਲਾਵਾਮਾ ਸ਼ਹੀਦਾਂ ਦੀ ਯਾਦ `ਚ ਲਾਏ ਬੂਟੇ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਸੰਧੂ) – ਜੂਡੀਸ਼ੀਅਲ ਕੌਂਸਲ ਦੀ ਜ਼ਿਲ੍ਹਾ ਇਕਾਈ ਵਲੋਂ ਬੀਤੇ ਦਿਨੀ ਜੰਮੂ-ਕਸ਼ਮੀਰ ਦੇ ਪੁਲਾਵਾਮਾ ਸਮੇਤ ਹੋਰਨਾਂ PUNJ2102201912ਥਾਵਾਂ `ਤੇ ਹੋਏ ਆਤਮਘਾਤੀ ਤੇ ਹੋਰਨਾ ਅੱਤਵਾਦੀ ਹਮਲਿਆਂ `ਚ ਸ਼ਹੀਦ ਹੋਏ ਸੈਨਾ ਤੇ ਅਰਧ-ਸੈਨਿਕ ਬਲਾਂ ਦੇ ਦਰਜ਼ਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਯਾਦ ਨੂੰ ਸਮਰਪਿਤ ਬੇਰੀਗੇਟ ਪਾਰਕ ਅਤੇ ਸਰਕਾਰੀ ਆਈ.ਟੀ.ਆਈ (ਇੰ.) ਵਿਖੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ।
ਮੁੱਖ ਮਹਿਮਾਨ ਕੌਂਸਲ ਜ਼ਿਲ੍ਹਾ ਇਕਾਈ ਪ੍ਰਧਾਨ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਜੂਡੀਸ਼ੀਅਲ ਕੌਂਸਲ ਦੀ ਕੌਮੀ ਇਕਾਈ ਸ਼ਹੀਦ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਇਰਤਾਪੂਰਨ ਕਾਰਜ ਕਰਨ ਵਾਲੇ ਪਾਕਿ ਸਮਰੱਥਕ ਭਾੜੇ ਦੇ ਅੱਤਵਾਦੀਆਂ ਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ।ਉਨ੍ਹਾਂ ਕਿਹਾ ਕਿ ਦਰੱਖਤ ਲਗਾਉਣ ਦੀ ਮੁਹਿੰਮ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਤਾਂ ਇਹ ਭਵਿੱਖ ਵਿੱਚ ਵੀ ਹੋਰਨਾਂ ਕਾਰਜਾਂ ਨੂੰ ਸਮਰਪਿਤ ਛਾਂਦਾਰ ਤੇ ਫਲਦਾਰ ਬੂਟੇ ਲਗਾਉਣ ਦਾ ਸਿਲਸਿਲਾ ਜਾਰੀ ਰਹੇਗਾ।
 ਇਸ ਮੌਕੇ ਸਾਬਕਾ ਕੌਂਸਲਰ ਅਰੁਣ ਪੱਪਲ, ਪ੍ਰਿੰ. ਕਰਨੈਲ ਸਿੰਘ, ਰਜਿੰਦਰ ਸਾਹਨੀ, ਸੁਰਜੀਤ ਸਿੰਘ ਘਈ, ਜੁਗਿੰਦਰ ਪਾਲ, ਰਾਜੀਵ ਖੰਨਾ, ਜਸਪਾਲ ਚਤਰੱਥ, ਆਸ਼ੂਤੋਸ਼ ਅਗਰਵਾਲ, ਗੋਬਿੰਦ ਦੂਬੇ, ਕਿਰਨ ਰਾਜਪੂਤ, ਡਾ. ਟੀ.ਪੀ.ਐਸ. ਸੰਧੂ, ਕਪਿਲ ਦੁੱਗਲ, ਮੀਨਾ ਕੁਮਾਰੀ, ਸੂਰਜ ਬੇਰੀ, ਰਿਸ਼ੀ ਸ਼ਰਮਾ ਤੇ ਜਤਿੰਦਰ ਅਗਰਵਾਲ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਲੋਂ ਸੀ.ਬੀ.ਐਸ.ਈ `ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ` ਪ੍ਰੋਗਰਾਮ ਦੀ ਮੇਜ਼ਬਾਨੀ

ਅੰਮ੍ਰਿਤਸਰ. 19 ਮਾਰਚ (ਜਗਦੀਪ ਸਿੰਘ) – ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ-2020) ਵਿੱਚ ਦਰਸਾਏ ਉਦੇਸ਼ਾਂ ਨੂੰ ਅੱਗੇ …

Leave a Reply